ਪਤਨੀ ਤੇ ਪੁੱਤਰਾਂ ਨਾਲ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਿੰਟਾਂ ’ਚ ਹੋਈਆਂ ਵਾਇਰਲ

236

ਗਿੱਪੀ ਗਰੇਵਾਲ ਦੇ ਘਰ ਇਨ੍ਹੀਂ ਦਿਨੀਂ ਰੌਣਕਾਂ ਲੱਗੀਆਂ ਹੋਈਆਂ ਹਨ। ਪਹਿਲਾਂ ਗਿੱਪੀ ਗਰੇਵਾਲ ਦਾ ਜਨਮਦਿਨ, ਫਿਰ ਗੁਰਬਾਜ਼ ਗਰੇਵਾਲ ਦੀ ਲੋਹੜੀ ਤੇ ਹੁਣ ਉਨ੍ਹਾਂ ਦੀ ਭਤੀਜੀ ਦਾ ਵਿਆਹ ਸਮਾਗਮ ਚੱਲ ਰਿਹਾ ਹੈ। ਇਸ ਜਸ਼ਨ ਦੇ ਮਾਹੌਲ ’ਚ ਗਿੱਪੀ ਗਰੇਵਾਲ ਲਗਾਤਾਰ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ।

ਗਿੱਪੀ ਗਰੇਵਾਲ ਨੇ ਹੁਣ ਪਤਨੀ ਤੇ ਪੁੱਤਰਾਂ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗਿੱਪੀ, ਏਕਮ ਤੇ ਸ਼ਿੰਦਾ ਨੇ ਪੱਗਾਂ ਬੰਨ੍ਹ ਰੱਖੀਆਂ ਹਨ, ਉਥੇ ਗੁਰਬਾਜ਼ ਨੇ ਮੈਚਿੰਗ ਕੱਪੜੇ ਪਹਿਨ ਰੱਖੇ ਹਨ, ਨਾਲ ਹੀ ਗਿੱਪੀ ਦੀ ਪਤਨੀ ਰਵਨੀਤ ਗਰੇਵਾਲ ਨੇ ਵੀ ਮੈਚਿੰਗ ਲਹਿੰਗਾ ਪਹਿਨ ਰੱਖਿਆ ਹੈ।

ਇਨ੍ਹਾਂ ’ਚੋਂ ਇਕ ਤਸਵੀਰ ’ਚ ਗੁਰਬਾਜ਼ ਗਰੇਵਾਲ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨਾਲ ਦਿਖਾਈ ਦੇ ਰਹੇ ਹਨ। ਸਤਿੰਦਰ ਸਰਤਾਜ ਤਸਵੀਰ ’ਚ ਮਾਈਕ ਗੁਰਬਾਜ਼ ਵੱਲ ਰੱਖੀ ਨਜ਼ਰ ਆ ਰਹੇ ਹਨ।

ਗਿੱਪੀ ਗਰੇਵਾਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਪਸ਼ਨ ’ਚ ‘ਫੈਮਿਲੀ’ ਲਿਖਿਆ ਹੈ ਤੇ ਨਾਲ ਹੀ ਦਿਲ ਵਾਲੇ ਇਮੋਜੀ ਵੀ ਬਣਾਏ ਹਨ।

1 ਘੰਟੇ ਦੇ ਅੰਦਰ ਇਨ੍ਹਾਂ ਤਸਵੀਰਾਂ ਨੂੰ 1 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ। ਉਥੇ ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਆਪਣਾ ਸੁਪਰਹਿੱਟ ਗੀਤ ‘ਫਲਾਵਰ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਉਨ੍ਹਾਂ ਦੀ ਪਤਨੀ ਰਵਨੀਤ ਤੇ ਪੁੱਤਰਾਂ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ, ਜੋ ਗੀਤ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।