ਆਮਿਰ ਖ਼ਾਨ ਦੀ ਧੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਸਵੀਰ

260

ਬਾਲੀਵੁੱਡ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ‘ਚੋਂ ਇੱਕ ਹਨ, ਜੋ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ। ਆਮਿਰ ਖ਼ਾਨ ਵਾਂਗ ਉਨ੍ਹਾਂ ਦੀ ਧੀ ਆਇਰਾ ਖ਼ਾਨ ਵੀ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਆਇਰਾ ਖ਼ਾਨ ਨੇ ਭਾਵੇਂ ਅਜੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਨਹੀਂ ਕੀਤੀ ਹੈ ਪਰ ਫੈਨ ਫਾਲੋਇੰਗ ਦੇ ਮਾਮਲੇ ‘ਚ ਉਹ ਵੱਡਿਆਂ ਨੂੰ ਮੁਕਾਬਲਾ ਦਿੰਦੀ ਹੈ। ਪਿਛਲੇ ਕੁਝ ਸਮੇਂ ਤੋਂ ਆਇਰਾ ਖ਼ਾਨ ਆਪਣੀ ਲਵ ਲਾਈਫ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਉਹ ਅਕਸਰ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਆਮਿਰ ਖ਼ਾਨ ਦੀ ਧੀ ਆਇਰਾ ਨੇ ਇੰਸਟਾ ਸਟੋਰੀ ‘ਤੇ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।

ਦੱਸ ਦਈਏ ਕਿ ਆਮਿਰ ਖ਼ਾਨ ਦੀ ਬੇਟੀ ਆਇਰਾ ਖ਼ਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਕਰੇ ਦਾ ਸ਼ਾਨਦਾਰ ਬਦਲਾਅ ਦਿਖਾਇਆ ਹੈ। ਨੂਪੁਰ ਦੇ ਫਿਜ਼ੀਕਲ ਟਰਾਂਸਫਾਰਮੇਸ਼ਨ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਤੁਸੀਂ ਦੇਖ ਸਕਦੇ ਹੋ ਕਿ ਇਹ ਨੂਪੁਰ ਦੀਆਂ ਦੋ ਤਸਵੀਰਾਂ ਦਾ ਕੋਲਾਜ ਹੈ। ਦੋਵਾਂ ਤਸਵੀਰਾਂ ‘ਚ ਆਇਰਾ ਦਾ ਬੁਆਏਫ੍ਰੈਂਡ ਸ਼ਰਟਲੈੱਸ ਨਜ਼ਰ ਆ ਰਹੇ ਹੈ।

ਇਨ੍ਹਾਂ ਦੋਹਾਂ ਤਸਵੀਰਾਂ ‘ਚ ਇਕ ਮਹੀਨੇ ਦਾ ਫ਼ਰਕ ਸਾਫ ਨਜ਼ਰ ਆ ਰਿਹਾ ਹੈ। ਨੂਪੁਰ ਦੀ ਸਰੀਰਕ ਤਬਦੀਲੀ ਦੀ ਤਸਵੀਰ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ‘ਤੇ ਕੁਮੈਂਟ ਕਰਦੇ ਹੋਏ ਉਹ ਲਗਾਤਾਰ ਨੂਪੁਰ ਦੀ ਫਿਜ਼ਿਕ ਦੀ ਤਾਰੀਫ਼ ਕਰ ਰਹੇ ਹਨ।