ਸਿਰਸਾ ਦੇ ਅਸਤੀਫ਼ੇ ਨੂੰ ਲੈ ਕੇ SGPC ਪ੍ਰਧਾਨ ਦਾ ਵੱਡਾ ਬਿਆਨ, BJP ਗੁਰਦਵਾਰਿਆਂ ‘ਚ ਦੇਣਾ ਚਾਹੁੰਦੀ ਸਿੱਧਾ ਦਖ਼ਲ

502

ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਸਿਰਸਾ ਨੇ ਲਿਆ ਵਾਪਸ

ਦਿੱਲੀ ਦੇ ਸੀਨੀਅਰ ਅਕਾਲੀ ਆਗੂ ਸ: ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚਖ ਸ਼ਾਮਲ ਹੋ ਜਾਣ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਦਿੱਤਾ ਆਪਣਾ ਅਸਤੀਫ਼ਾ ਵਾਪਿਸ ਲੈ ਲਿਆ ਹੈ।

ਇਸ ਸੰਬੰਧੀ ਆਪਣਾ ਪੱਖ ਰੱਖਦਿਆਂ ਸ: ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ 2 ਦਸੰਬਰ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਅਸਤੀਫ਼ਾ ਦਿੱਤਾ ਸੀ ਪਰ ਅਜੇ ਤਾਈਂ ਦਿੱਲੀ ਕਮੇਟੀ ਨੇ ਜਨਰਲ ਇਜਲਾਸ ਬੁਲਾ ਕੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਜਿਸ ਕਰਕੇ ਦਿੱਲੀ ਕਮੇਟੀ ਦੇ ਪ੍ਰਬੰਧਾਂ ਨੂੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਹ ਆਪਣਾ ਅਸਤੀਫ਼ਾ ਵਾਪਿਸ ਲੈ ਰਹੇ ਹਨ।

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਤਕਨੀਕੀ ਅਤੇ ਕਾਨੂੰਨੀ ਪਹਿਲੂਆਂ ਕਰਕੇ ਹੀ ਇਹ ਫ਼ੈਸਲਾ ਲਿਆ ਹੈ ਅਤੇ ਉਹ ਆਪਣੀ ਇਸ ਗੱਲ ’ਤੇ ਦ੍ਰਿੜ ਹਨ ਕਿ ਨਾ ਤਾਂ ਉਹ ਕਦੇ ਗੁਰਦੁਆਰਾ ਸਿਆਸਤ ਵਿੱਚ ਰਹਿਣਗੇ, ਨਾ ਮੈਂਬਰ ਬਣਨਗੇ ਅਤੇ ਨਾ ਹੀ ਪ੍ਰਧਾਨ ਦਾ ਅਹੁਦਾ ਸੰਭਾਲਣਗੇ।

ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਕਈ ਪ੍ਰਬੰਧਕੀ ਕੰਮ ਦਿੱਲੀ ਕਮੇਟੀ ਦਾ ਕੋਈ ਪ੍ਰਧਾਨ ਨਾ ਹੋਣ ਕਰਕੇ ਰੁਕੇ ਪਏ ਹਨ ਇਸ ਲਈ ਮੈਂ ਆਰਜ਼ੀ ਤੌਰ ’ਤੇ ਆਪਣਾ ਅਸਤੀਫ਼ਾ ਵਾਪਿਸ ਲਿਆ ਹੈ ਅਤੇ ਦਿੱਲੀ ਕਮੇਟੀ ਜਦੋਂ ਮਰਜ਼ੀ ਜਨਰਲ ਇਜਲਾਸ ਬੁਲਾ ਕੇ ਮੇਰੇ ਤੋਂ ਮੇਰਾ ਅਸਤੀਫ਼ਾ ਲਵੇ ਅਤੇ ਨਵਾਂ ਪ੍ਰਧਾਨ ਚੁਣ ਲਵੇ।

ਉਹਨਾਂ ਆਖ਼ਿਆ ਕਿ ਇਸ ਲਈ ਉਨ੍ਹਾਂ ਨੇ ਦਿੱਲੀ ਕਮੇਟੀ ਅਤੇ ਬੈਂਕਾਂ ਤੋਂ ਇਲਾਵਾ ਹੋਰ ਸੰਬੰਧਤ ਧਿਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਇਹ ਕਦਮ ਇਸ ਲਈ ਹੈ ਕਿ ਜਿਸ ਸੰਸਥਾ ਨਾਲ ਉਹ ਲੰਬੇ ਸਮੇਂ ਤੋਂ ਜੁੜੇ ਰਹੇ ਹਨ, ਉਸਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਆਖ਼ਿਆ ਕਿ ਜਿੱਥੇ ਉਨ੍ਹਾਂ ਦੀ ਲੋੜ ਸਮਝੀ ਜਾਵੇਗੀ ਉਹ ਗੁਰਦੁਆਰਾ ਪ੍ਰਬੰਧਾਂ ਲਈ ਹਾਜ਼ਰ ਰਹਿਣਗੇ ਪਰ ਇਕ ਵਾਰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਜਾਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਾਂ ਵਿੱਚ ਨਹੀਂ ਆਉਣਗੇ।

Delhi Sikh Gurdwara Management Committee president Manjinder Singh Sirsa withdraws resignation, citing “technical and legal issues”