ਰਾਜੇਵਾਲ ਨਹੀਂ ਬਣੂ ਮੁੱਖ ਮੰਤਰੀ? ਕਿਸਾਨਾਂ ਨੇ ਬਦਲਿਆ ਫੈਸਲਾ

224

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਸੰਯੁਕਤ ਸਮਾਜ ਮੋਰਚੇ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸੰਯੁਕਤ ਸਮਾਜ ਮੋਰਚੇ ਦੇ ਜੋ ਕਨਵੀਨਰ ਹਨ ਰਾਕੇਸ਼ ਟਿਕੈਤ ਉਹ ਵੀ ਸਹਿਮਤ ਨਹੀਂ ਹਨ ਉਹ ਕਹਿੰਦੇ ਹਨ ਕਿ ਅਸੀਂ ਕਿਤੇ ਪ੍ਰਚਾਰ ਨਹੀਂ ਕਰਾਂਗੇ ਜਿਹੜੀਆਂ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਹਨ ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹਨ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਸਿਆਸਤ ਦੇ ਵਿਚ ਨਹੀਂ ਜਾਵਾਂਗੇ ਉਗਰਾਹ ਸਾਹਬ ਕਹਿ ਚੁੱਕੇ ਹਾਂ ਅਸੀਂ

ਸਿਆਸਤ ਵਿਚ ਨਹੀਂ ਜਾਵਾਂਗੇ ਸੰਯੁਕਤ ਸਮਾਜ ਮੋਰਚੇ ਦੀ ਪੰਦਰਾਂ ਜਨਵਰੀ ਨੂੰ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਉਸਦੇ ਵਿਚ ਸੰਯੁਕਤ ਕਿਸਾਨ ਮੋਰਚਾ ਕੌਮੀ ਪੱਧਰ ਦੇ ਉੱਤੇ ਕੀ ਗੱਲ ਕਰਦਾ ਹੈ ਇਹ ਤਾਂ ਉਦੋਂ ਹੀ ਪਤਾ ਲੱਗੇਗਾ ਲੇਕਿਨ ਪੰਜਾਬ ਦੀਆਂ ਬਾਈ ਜਥੇਬੰਦੀਅਾਂ ਨੇ ਫ਼ੈਸਲਾ ਕੀਤਾ ਹੈ ਅਸੀਂ ਚੋਣ ਲੜਨੀ ਹੈ ਬਾਕੀ ਦੇਖਣਾ ਤਾਂ ਪੰਜਾਬ ਦੇ ਲੋਕਾਂ ਨੇ ਹੈ ਬਹੁਤ ਚਿਰ ਹੋ ਗਿਆ ਹੈ ਵਾਰੀ ਵਾਰੀ ਇਨ੍ਹਾਂ ਨੂੰ ਚੁਣਦਿਆਂ ਨੂੰ ਲੋਕ ਤਾਂ ਦੋ ਹਜਾਰ ਸਤਾਰਾਂ ਚ ਹੀ ਚਾਹੁੰਦੇ ਸੀ ਕਿ ਇੱਥੇ ਇੱਕ ਵੱਖਰੀ ਤੀਜੀ ਧਿਰ ਨੂੰ

ਲਿਆਂਦਾ ਜਾਵੇ ਇਸ ਤੀਜੀ ਧਿਰ ਨੇ ਉਸ ਬਾਰੇ ਆਪ ਦਾ ਮੈਨੂੰ ਲਗਦਾ ਹੈ ਕਿ ਸਵੈ ਪੜਚੋਲ ਨਹੀਂ ਕੀਤਾ ਹੈ ਤੇ ਅਸੀਂ ਕਿਉਂ ਹਾਰੇ ਲੋਕ ਤਾਂ ਉਦੋਂ ਵੀ ਹੱਥਾਂ ਵਿੱਚ ਚੁੱਕੀ ਫਿਰਦੇ ਸੀ ਜੇ ਉਦੋਂ ਵਾਰਾਣਸੀ ਨੂੰ ਅਰਵਿੰਦ ਕੇਜਰੀਵਾਲ ਨਾ ਭੱਜਦਾ ਤਾਂ ਪੰਜਾਬ ਵਿੱਚ ਚਾਰ ਦੀ ਬਜਾਏ ਦੋ ਜਾਂ ਤਿੰਨ ਸੀਟਾਂ ਹੋਰ ਵੀ ਆ ਸਕਦੀਆਂ ਸੀ ਬਾਕੀ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ