ਦੀਪ ਸਿੱਧੂ – ਜਗਮੀਤ ਸਿੰਘ ਦੀ ਨਾਜਾਇਜ਼ ਗ੍ਰਿਫਤਾਰੀ ਖਿਲਾਫ ਕਾਨੂੰਨੀ ਲੜਾਈ ਮੈਂ ਆਪ ਲੜਾਂਗਾ

254

ਕੀ ਭਾਰਤ ਵਿਚ ਹਿੰਦੂਆਂ ਤੇ ਸਿੱਖਾਂ ਲਈ ਅੱਡ ਅੱਡ ਕਾਨੂੰਨ ਨੇ ?
ਜਗਮੀਤ ਸਿੰਘ ਨੇ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕੀਤੀ। ਇਸ ਦੋਸ਼ ਤਹਿਤ ਉਸ ਉੱਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਰਚਾ ਕਰ ਦਿੱਤਾ। ਪਰ ਇਸ ਵੀਡੀਓ ਵਿੱਚ ਜੋ ਸਾਧੂ ਸੰਤ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪਿਛਲੇ ਦਿਨੀਂ ਸਪੱਸ਼ਟ ਭਾਸ਼ਣ ਦਿੱਤੇ ਕਿ ਉਹ ਭਾਰਤ ਨੂੰ ਪੂਰਨ ਰੂਪ ਵਿੱਚ ਹਿੰਦੂ ਰਾਸ਼ਟਰ ਬਣਾਉਣ ਲਈ ਨਾ ਕਿਸੇ ਨੂੰ ਮਾਰਨ ਤੋਂ ਡਰਨਗੇ ਅਤੇ ਨਾ ਹੀ ਮਰਨ ਤੋਂ। ਜਦੋਂ ਕੁੱਝ ਲੋਕਾਂ ਨੇ ਇਸ ਹਿੰ ਸ ਕ ਧਮਕੀ ਦੀ ਅਲੋਚਨਾਂ ਕੀਤੀ ਤਾਂ ਇਨ੍ਹਾਂ ਸਾਧੂ ਸੰਤਾਂ ਨੇ ਥਾਣੇ ਵਿੱਚ ਅਲੋਚਨਾ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਵੀ ਕੀਤੀ ਅਤੇ ਪੁਲਿਸ ਅਫਸਰ ਨਾਲ ਠਹਾਕੇ ਵੀ ਲਾਏ।
#ਮਹਿਕਮਾ_ਪੰਜਾਬੀ

“ਸ਼ਾਂਤਮਈ ਤਰੀਕੇ ਨਾਲ ਗੱਲ ਕਰੋ” ਕਹਿਣ ਵਾਲਿਆਂ ਨੇ ਦੋ ਨੌਜਵਾਨ ਅਤੇ ਇੱਕ ਦੀ ਮਾਤਾ ਨੂੰ ਸਿਰਫ ਇਸ ਕਰਕੇ ਗੰਭੀਰ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਕਿ ਉਨ੍ਹਾਂ ਕੋਲੋਂ ਸ਼ਾਂਤਮਈ ਰਾਏਸ਼ੁਮਾਰੀ ਦੇ ਫ਼ਾਰਮ ਤੇ ਕੁਝ ਪੈਂਫ਼ਲਿਟ (ਖ਼ਤਰਨਾਕ ਸਮਾਨ) ਬਰਾਮਦ ਹੋਏ ਹਨ। ਇਨ੍ਹਾਂ ‘ਚੋਂ ਇੱਕ ਨੌਜਵਾਨ ਜਗਮੀਤ ਸਿੰਘ ਹੈ, ਜਿਸਨੇ ਕਿਸਾਨ ਮੋਰਚੇ ਦੀ ਸ਼ੁਰੂਆਤ ਵੇਲੇ ਹਿੱਕ ‘ਤੇ ਪਾਣੀ ਦੀ ਧਾਰ ਝੱਲੀ ਸੀ। ਪਹਿਲਾਂ ਵੀ ਸਿੱਖਾਂ ਦੀ ਆਜ਼ਾਦੀ ਨਾਲ ਸੰਬੰਧਤ ਸਾਹਿਤ ਰੱਖਣ ਦੇ ਦੋਸ਼ ਹੇਠ ਕੁਝ ਨੌਜਵਾਨਾਂ ਨੂੰ ਸਜ਼ਾ ਸੁਣਾਈ ਗਈ ਸੀ।