ਪਿਆਰ ‘ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

85

ਅੰਮ੍ਰਿਤਸਰ ’ਚ ਅੰਨ੍ਹਾ ਪਿਆਰ ਕਰਨ ਦਾ ਅੰਜ਼ਾਮ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਪਾਉਣ ਲਈ ਉਸ ਦੇ ਮੰਗੇਤਰ ਦੇ ਭਰਾ ’ਤੇ ਤਾਬੜਤੋੜ ਗੋ ਲੀ ਆਂ ਚਲਾ ਕੇ ਕ ਤ ਲ ਕਰਵਾ ਦਿੱਤਾ। ਕ ਤ ਲ ਦੀ ਇਹ ਵਾਰਦਾਤ ਪਿਆਰ ’ਚ ਅੰਨ੍ਹੇ ਹੋਏ ਪ੍ਰੇਮੀ ਵਲੋਂ ਕੁੜੀ ਦੇ ਮੰਗੇਤਰ ਨੂੰ ਮਾ ਰ ਨ ਲਈ ਰੱਚੀ ਗਈ ਸੀ। ਸ਼ਾਰਪ ਸ਼ੂਟਰ ਨੇ ਮੰਗੇਤਰ ਦੇ ਭੁਲੇਖੇ ਉਸ ਦੇ ਭਰਾ ਦਾ ਕ ਤ ਲ ਕਰ ਦਿੱਤਾ। ਕ ਤ ਲ ਦੀ ਵਾਰਦਾਤ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ।

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਨੌਜਵਾਨ ਸ਼ਿਵਮ ਦੀ ਮੰਗਣੀ ਪਠਾਨਕੋਟ ਦੀ ਰਹਿਣਵਾਲੀ ਇਕ ਕੁੜੀ ਨਾਲ ਹੋਈ ਸੀ। ਮੰਗਣੀ ਤੋਂ ਪਹਿਲਾਂ ਕੁੜੀ ਦੇ ਕਰਣ ਨਾਂ ਦੇ ਮੁੰਡੇ ਨਾਲ ਪ੍ਰੇਮ ਸਬੰਧ ਸਨ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਕਈ ਵਾਰ ਮੰਗਣੀ ਤੋੜਨ ਲਈ ਕਿਹਾ ਪਰ ਕੁੜੀ ਨੇ ਇਹ ਰਿਸ਼ਤਾ ਨਹੀਂ ਤੋੜਿਆ। ਗੁੱਸੇ ’ਚ ਪ੍ਰੇਮੀ ਨੇ ਉਸ ਦੇ ਹੋਣ ਵਾਲੇ ਪਤੀ ਨੂੰ ਮਾਰਨ ਦੀ ਯੋਜਨਾ ਬਣਾ ਲਈ, ਜਿਸ ’ਚ ਉਸ ਦੇ ਇਕ ਸਾਥੀ ਨੇ ਉਸ ਦੀ ਮਦਦ ਕੀਤੀ।

ਕੁੜੀ ਦੇ ਪ੍ਰੇਮੀ ਨੇ ਮੰਗੇਤਰ ਨੂੰ ਮਾਰਨ ਲਈ ਸ੍ਰੀ ਨਗਰ ਤੋਂ ਸ਼ਾਰਪ ਸ਼ੂਟਰ ਮੰਗਵਾਇਆ। ਉਕਤ ਵਿਅਕਤੀ ਪੂਰੀ ਤਿਆਰੀ ਨਾਲ ਜਦੋਂ ਸ਼ਿਵਮ ਨੂੰ ਦੁਕਾਨ ’ਤੇ ਮਾਰਨ ਲਈ ਗਿਆ ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੇ ਕੱਪੜੇ ਕਿਹੜੇ ਪਾਏ ਹੋਏ ਹਨ। ਸ਼ਾਰਪ ਸ਼ੂਟਰ ਨੂੰ ਇਹ ਦੱਸਿਆ ਗਿਆ ਸੀ ਕਿ ਉਸ ਨੇ ਕਾਲੇ ਰੰਗ ਦੀ ਜੈਕੇਟ ਮੰਗੇਤਰ ਨੇ ਪਾਈ ਹੈ। ਜਦੋਂ ਮੰਗੇਤਰ ਨੂੰ ਮਾਰਨ ਲਈ ਨੌਜਵਾਨ ਗਿਆ ਤਾਂ ਉਹ ਜੈਕੇਟ ਉਸ ਦੇ ਤਾਏ ਦੇ ਮੁੰਡੇ ਨੇ ਪਾਈ ਹੋਈ ਸੀ, ਜਿਸ ’ਤੇ ਉਸ ਨੇ ਗੋ ਲੀ ਆਂ ਚਲਾ ਕੇ ਉਸ ਦਾ ਕ ਤ ਲ ਕਰ ਦਿੱਤਾ। ਇਸ ਵਾਰਦਾਤ ਦੌਰਾਨ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਕ ਤ ਲ ਦੀ ਇਸ ਵਾਰਦਾਤ ਦਾ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾ ਸ਼ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪੀੜਤ ਪਰਿਵਾਰ ਵਾਲੇ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕਰ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਉਹ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।