ਰਾਜ ਕੁੰਦਰਾ ਨੇ ਰਿਹਾਈ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਖੋਲ੍ਹੀ ਜ਼ੁਬਾਨ, ਪਰਿਵਾਰ ਬਾਰੇ ਆਖੀ ਇਹ ਗੱਲ

213

ਇਸ ਸਾਲ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ‘ਚ ਵਿਵਾਦਾਂ ‘ਚ ਘਿਰ ਗਏ ਸਨ। ਮੁੰਬਈ ਪੁਲਸ ਦੀ ਕ੍ਰਾਇਮ ਬ੍ਰਾਂਚ ਟੀਮ ਨੇ ਰਾਜ ਕੁੰਦਰਾ ਨੂੰ ਅ ਸ਼ ਲੀ ਲ ਵੀਡੀਓ ਬਣਾਉਣ ਤੇ ਉਨ੍ਹਾਂ ਨੂੰ ਵਾਇਰਲ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਹੁਣ ਉਨ੍ਹਾਂ ਨੇ ਅਸ਼ਲੀਲ ਵੀਡੀਓ ਮਾਮਲੇ ‘ਤੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਰਾਜ ਕੁੰਦਰਾ ਨੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਪਣਾ ਬਿਆਨ ਦਿੱਤਾ ਹੈ। ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਮੁਤਾਬਕ, ਉਸ ਨੇ ਅਸ਼ਲੀਲ ਵੀਡੀਓਜ਼ ਦੇ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ‘ਚ ਸ਼ਿਲਪਾ ਸ਼ੈੱਟੀ ਦੇ ਪਤੀ ਨੇ ਅ ਸ਼ ਲੀ ਲ ਵੀਡੀਓ ਦੇ ਮੁੱਦੇ ‘ਤੇ ਕਿਹਾ ਕਿ, ”ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅ ਸ਼ ਲੀ ਲ ਵੀਡੀਓ ਬਣਾਉਣ ‘ਚ ਸ਼ਾਮਲ ਨਹੀਂ ਹੈ ਤੇ ਉਸ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ।”

ਰਾਜ ਕੁੰਦਰਾ ਨੇ ਕਿਹਾ, ”ਕਈ ਗੁੰਮਰਾਹਕੁੰਨ ਤੇ ਗੈਰ-ਜ਼ਿੰਮੇਵਾਰਾਨਾ ਬਿਆਨਾਂ, ਲੇਖਾਂ ਤੋਂ ਬਾਅਦ, ਮੇਰੀ ਚੁੱਪ ਨੂੰ ਕਮਜ਼ੋਰੀ ਮੰਨਿਆ ਗਿਆ ਹੈ। ਮੈਂ ਇਹ ਕਹਿ ਕੇ ਸ਼ੁਰੂਆਤ ਕਰਨਾ ਚਾਹਾਂਗਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਕਦੇ ਵੀ ਕਿਸੇ ਕਿਸਮ ਦੀ ਅ ਸ਼ ਲੀ ਲ ਵੀਡੀਓ ਬਣਾਉਣ ਜਾਂ ਵਾਇਰਲ ਕਰਨ ‘ਚ ਸ਼ਾਮਲ ਨਹੀਂ ਹੋਇਆ। ਇਹ ਸਾਰੀ ਘਟਨਾ ਕੁਝ ਵੀ ਨਹੀਂ ਸਗੋਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।”

ਰਾਜ ਕੁੰਦਰਾ ਨੇ ਅੱਗੇ ਕਿਹਾ, ”ਇਹ ਪੂਰਾ ਮਾਮਲਾ ਅਜੇ ਵਿਚਾਰ ਅਧੀਨ ਹੈ, ਇਸ ਲਈ ਮੈਂ ਇਸ ‘ਤੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਪਰ ਮੈਂ ਹਰ ਤਰ੍ਹਾਂ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਤੇ ਮੈਨੂੰ ਸਾਡੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ, ਜਿੱਥੇ ਸੱਚਾਈ ਦੀ ਜਿੱਤ ਹੋਵੇਗੀ। ਹਾਲਾਂਕਿ, ਬਦਕਿਸਮਤੀ ਨਾਲ ਮੀਡੀਆ ਤੇ ਮੇਰੇ ਪਰਿਵਾਰ ਦੁਆਰਾ ਮੈਨੂੰ ਪਹਿਲਾਂ ਹੀ ‘ਦੋਸ਼ੀ’ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਮੈਨੂੰ ਵੱਖ-ਵੱਖ ਪੱਧਰਾਂ ‘ਤੇ ਮਨੁੱਖੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦਾ ਬਹੁਤ ਨੁਕਸਾਨ ਹੋਇਆ ਹੈ।”