ਜੇਕਰ ਚਰਨਜੀਤ ਸਿੰਘ ਚੰਨੀ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਹੁੰਦਾਂ ਕੀ ਡੀ ਐਸ ਪੀ ਅਜਿਹੀ ਹਰਕਤ ਕਰਦਾ?

484

ਬਠਿੰਡਾ ਦੇ DSP ਭੁੱਲੇ ਪ੍ਰੋਟੋਕਾਲ, ਜਿਸ ਮੰਜੇ ‘ਤੇ ਬੈਠੇ ਮੁੱਖ ਮੰਤਰੀ ਚੰਨੀ, ਉਸ ‘ਤੇ ਧਰੇ ਪੈਰ … Charanjit Singh Channi ਦੇ ਅੱਜ ਬਠਿੰਡਾਂ ਦੌਰੇ ਦੌਰਾਨ Punjab Police India ਦੇ ਇੱਕ ਚਰਚਿਤ ਡੀ ਐਸ ਪੀ ਉਸ ਮੰਜੇ ਤੇ ਪੈਰ ਰੱਖੀ ਖੜੇ ਨਜ਼ਰ ਆਏ ਜਿਸ ਮੰਜੇ ਉੱਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਬੈਠ ਕੇ ਇੱਕ ਵਫਦ ਨਾਲ ਗੱਲਬਾਤ ਕਰ ਰਹੇ ਸਨ। ਜੇਕਰ ਚਰਨਜੀਤ ਸਿੰਘ ਚੰਨੀ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਹੁੰਦਾਂ ਕੀ ਡੀ ਐਸ ਪੀ ਅਜਿਹੀ ਹਰਕਤ ਕਰਦਾ?

ਬਠਿੰਡਾ: ਬਠਿੰਡਾ ਦੇ ਡੀਐਸਪੀ ਗੁਰਜੀਤ ਰੋਮਾਣਾ ਵੱਲੋਂ ਪ੍ਰੋਟੋਕੋਲ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਬਠਿੰਡਾ ਪਹੁੰਚੇ।

ਇਸ ਦੌਰਾਨ ਉਹ ਮੰਜੇ ‘ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਪਿੱਛੇ ਖੜ੍ਹੇ ਡੀਐਸਪੀ ਗੁਰਜੀਤ ਰੋਮਾਣਾ ਨੂੰ ਉਹ ਹੀ ਮੰਜੇ ਤੇ ਆਪਣੇ ਧਰ ਕੇ ਖੜ੍ਹੇ ਦਿਖਾਈ ਦਿੱਤੇ।

ਦੱਸ ਦੇਈਏ ਕਿ ਡੀਐਸਪੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਬਹੁਤ ਆਲੋਚਨਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਮੁੱਖ ਮੰਤਰੀ ਚੰਨੀ ਨੇ ਬਠਿੰਡੇ ਦਾ ਦੌਰਾ ਕੀਤਾ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਈਆਂ ਨਰਮੇ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ।