ਕਨੇਡਾ ਵਿਚ ਸਿੱਖਾਂ ਖਿਲਾਫ ਨਫਰਤ ਭਰੇ ਸਲੋਗਨ ਲਿਖਣ ਵਾਲਾ ਭਾਰਤੀ ਕਾਰਤਿਕ ਤੁਗਨੇਤ ਗ੍ਰਿਫਤਾਰ

487

ਬਰੈਂਪਟਨ ਵਿਖੇ 21 ਡਿਵੀਜਨਲ ਕ੍ਰਿਮਿਨਲ ਇਨਵੈਸਟੀਗੇਸ਼ਨ ਬਰਿਉ ਵੱਲੋ 32 ਸਾਲਾਂ ਕ੍ਰਾਤਿਕ ਤੁਗਨੇਤ ਨੂੰ ਗੋਰ ਰੋਡ ਦੇ ਆਲੇ-ਦੁਆਲੇ ਗੱਡੀਆ, ਬੱਸ ਸ਼ੇਲਟਰ ਅਤੇ ਬਿਲਡਿੰਗ ਉਤੇ ਇਤਰਾਜਯੋਗ ਪੈੰਟਿਗ, ਨਫਰਤ ਭਰੇ ਸ਼ਬਦ ਉਲੀਕਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਕ੍ਰਾਤਿਕ ਤੁਗਨੇਤ ਉੱਪਰ ਵੱਖ ਥਾਵਾਂ ੳੱਤੇ ਇਤਰਾਜਯੋਗ ਪੈੰਟਿਂਗ ਦੇ ਨਾਲ ਨਫਰਤ ਭਰੇ ਸਲੋਗਨ ਲਿਖਣ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਇਹ ਸਭ ਨਫਰਤ ਫੈਲਾਉਣ ਲਈ ਕੀਤਾ ਜਾ ਰਿਹਾ ਸੀ ਤੇ ਖਾਸਕਰ ਕਿਸਾਨੀ ਹਿਮਾਇਤੀ ਲੋਕਾਂ ਦੀਆਂ ਗੱਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਬਰੈਂਪਟਨ ਦੇ ਇੱਕ ਸਕੂਲ ਚ ਵੀ ਇਸ ਤਰਾ ਦੀ ਘਟਨਾ ਕੁੱਝ ਦਿਨ ਪਹਿਲਾ ਵਾਪਰੀ ਸੀ ਜਿੱਥੇ ਸਿੱਖਾ ਦੇ ਖਿਲਾਫ ਇਤਰਾਜਯੋਗ ਗੱਲਾ ਅਤੇ ਸਵਾਸਤਿਕ ਦਾ ਨਿਸ਼ਾਨ ਬਣਾਇਆ ਹੋਇਆ ਮਿਲਿਆ ਸੀ। ਪੁਲਿਸ ਮੁਤਾਬਕ ਇਹ ਸਭ ਅਪ੍ਰੈਲ 2021 ਤੋਂ ਲੈਕੇ ਦਸੰਬਰ ਤੱਕ ਵਾਪਰਿਆ ਹੈ। ਕ੍ਰਾਤਿਕ ਤੁਗਨੇਤ ਦੀ ਬਰੈਂਪਟਨ ਕਚਿਹਰੀ ਵਿਖੇ ਪੇਸ਼ੀ 17 ਫਰਵਰੀ ਦੀ ਪਈ ਹੈ ।

ਕੁਲਤਰਨ ਸਿੰਘ ਪਧਿਆਣਾ