ਇਕ ਪਾਸੇ ਕਿਸਾਨਾ ਦੇ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾ ਨੂੰ ਨਰਮੇ ਦੀ ਘੱਟ ਰੇਟ ਤੇ ਹੋ ਰਹੀ ਵਿਕਰੀ ਨੂੰ ਲੈ ਕੇ ਸੰਘਰਸ਼ ਕਰਨਾ ਪੈ ਰਿਹਾ ਹੈ ਉਕਤ ਤਸਵੀਰਾ ਸ਼੍ਰੀ ਮੁਕਤਸਰ ਸਾਹਿਬ ਤੋ ਸਾਹਮਣੇ ਆਈਆਂ ਹਨ ਜਿੱਥੇ ਕਿ ਕਿਸਾਨਾ ਦੇ ਵੱਲੋ ਨਰਮੇ ਦੀ ਘੱਟ ਰੇਟ ਤੇ ਹੋ ਰਹੀ ਬੋਲੀ ਨੂੰ ਲੈ ਕੇ ਧਰਨਾ ਦਿੱਤਾ ਗਿਆ ਇਸ ਦੇ ਨਾਲ ਹੀ ਕਿਸਾਨਾ ਨੇ ਇਲਜ਼ਾਮ ਲਗਾਇਆ ਕਿ ਨਰਮੇ ਦੀ ਦੋ ਨੰਬਰ ਚ ਵੀ ਖਰੀਦ ਹੋ ਰਹੀ ਹੈ ਅਤੇ ਨਰਮੇ ਨਾਲ
ਭਰੀਆ ਪੰਜ ਟਰਾਲੀਆ ਇਕ ਫੈਕਟਰੀ ਚ ਉਤਾਰੀਆਂ ਜਾ ਰਹੀਆ ਹਨ ਜਦਕਿ ਇਨ੍ਹਾਂ ਟਰਾਲੀਆ ਦਾ ਰਿਕਾਰਡ ਮਾਰਕੀਟ ਕਮੇਟੀ ਦੇ ਦਫਤਰ ਚ ਰਜਿਸਟਰਡ ਨਹੀ ਸੀ ਜਿਸ ਤੋ ਬਾਅਦ ਮੌਕੇ ਤੇ ਪਹੁੰਚੇ ਕਿਸਾਨਾ ਨੇ ਇਨ੍ਹਾਂ ਟਰਾਲੀਆ ਨੂੰ ਕਾਬੂ ਕਰਕੇ ਮਾਰਕੀਟ ਕਮੇਟੀ ਦੇ ਹਵਾਲੇ ਕਰ ਦਿੱਤਾ ਕਿਸਾਨਾ ਨੇ ਆਖਿਆਂ ਕਿ ਉਹਨਾਂ ਵੱਲੋ ਨਰਮੇ ਦਾ ਸਹੀ ਰੇਟ ਨਾ ਮਿਲਣ ਕਰਕੇ ਮੰਡੀਆ ਚ ਬੋਲੀ ਰੱਦ ਕਰਵਾ ਦਿੱਤੀ ਗਈ ਸੀ ਜਿਸ ਤੋ ਬਾਅਦ ਬਿਨਾ ਮਾਰਕੀਟ ਫੀਸ ਭਰਿਆ ਟਰਾਲੀਆ ਨੂੰ ਸਿੱਧਾ ਫ਼ੈਕਟਰੀ ਚ ਲਿਜਾ ਕੇ ਤੋਲਿਆ ਜਾ ਰਿਹਾ ਸੀ
ਅਜਿਹੇ ਵਿੱਚ ਕਿਸਾਨਾ ਨੇ ਮੌਕੇ ਤੇ ਜਾ ਕੇ ਪੰਜ ਟਰਾਲੀਆ ਕਾਬੂ ਕੀਤੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੱਦਿਆਂ ਜਿਸ ਤੋ ਬਾਅਦ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਫੈਕਟਰੀ ਮਾਲਕ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਹੋਇਆਂ ਦੋ ਦਿਨਾ ਚ ਸਫਾਈ ਪੇਸ਼ ਕਰਨ ਬਾਰੇ ਆਖਿਆਂ ਹੈ ਅਤੇ ਅਜਿਹਾ ਨਾ ਕੀਤੇ ਜਾਣ ਤੇ ਫੈਕਟਰੀ ਦਾ ਲਾਈਸੈਂਸ ਕੈਂਸਲ ਕੀਤੇ ਜਾਣ ਦੀ ਗੱਲ ਆਖੀ ਹੈ ਕਿਸਾਨਾ ਨੇ ਆਖਿਆਂ ਕਿ ਉਹ ਮਾਰਕੀਟ ਕਮੇਟੀ ਦੀ ਕਾਰਵਾਈ ਤੋ ਸੰਤੁਸ਼ਟ ਹਨ ਅਤੇ ਚਾਹੁੰਦੇ ਹਨ ਕਿ ਮਾਰਕੀਟ ਕਮੇਟੀ ਇਸੇ ਤਰਾ ਕਿਸਾਨਾ ਦਾ ਸਾਥ ਦੇਵੇ ਤਾ ਜੋ ਕਿਸਾਨਾ ਦੀ ਹੋਣ ਵਾਲੀ ਲੁੱ ਟ ਤੋ ਕਿਸਾਨਾ ਨੂੰ ਬਚਾਇਆ ਜਾ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ