ਫਿਲੌਰ ਪਖੰਡੀ ਬਾਬੇ ਨੇ ਨਬਾਲਿਗ ਬੱਚੀ ਨਾਲ ਕੀਤੀਆਂ ਹੱਦਾ ਪਾਰ,ਸਾਰੀ ਅ ਸ਼ ਲੀ ਲ ਵੀਡੀਓ ਆਈ ਸਾਹਮਣੇ

271

ਜਲੰਧਰ : ਅਪਰਾ ਖੇਤਰ ’ਚ ਇਕ ਡੇਰਾ ਸੰਚਾਲਕ ਦਾ ਨਾਬਾਲਗ ਨਾਲ ਇਕ ਕਥਿਤ ਅ ਸ਼ ਲੀ ਲ ਵੀਡੀਓ ਇੰਟਰਨੈਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਦੀ ਸ਼ਿਕਾਇਤ ਡੇਰਾ ਸੰਚਾਲਕ ਦੀ ਪਤਨੀ ਅਤੇ ਸੱਸ ਨੇ ਮਿਲ ਕੇ ਐੱਸਐੱਸਪੀ ਨੂੰ ਕੀਤੀ ਹੈ। ਉਨ੍ਹਾਂ ਨੇ ਡੇਰਾ ਸੰਚਾਲਕ ’ਤੇ ਨਾਬਾਲਗ ਨਾਲ ਜ ਬ ਰ-ਜ ਨਾ ਹ ਕਰਨ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਡੇਰਾ ਸੰਚਾਲਕ ਨੇ ਵੀਡੀਓ ਨੂੰ ਫ਼ਰਜ਼ੀ ਦੱਸਿਆ ਹੈ।

ਉਸ ਦੀ ਪਤਨੀ ਅਤੇ ਸੱਸ ਨੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ’ਚ ਡੇਰਾ ਸੰਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੇਰਾ ਸੰਚਾਲਕ ਦੀ ਪਤਨੀ ਨੇ ਡੇਰਾ ਸੰਚਾਲਕ ਦੇ ਕੲਂ ਔਰਤਾਂ ਨਾਲ ਸਬੰਧ ਹੋਣ ਅਤੇ ਉਨ੍ਹਾਂ ’ਤੇ ਵੀ ਜ਼ਿਆਦਤੀ ਕਰਨ ਦਾ ਦੋਸ਼ ਲਾਇਆ ਹੈ। ਵਾਇਰਲ ਵੀਡੀਓ ’ਚ ਜੋ ਨਾਬਾਲਗ ਡੇਰਾ ਸੰਚਾਲਕ ਨਾਲ ਵਿਖਾਈ ਦੇ ਰਹੀ ਹੈ, ਉਸ ਦੀ ਉਮਰ 14 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਇਰਲ ਵੀਡੀਓ ਡੇਰੇ ਦੇ ਅੰਦਰ ਦਾ ਹੀ ਦੱਸਿਆ ਜਾ ਰਿਹਾ ਹੈ। ਇਸ ’ਚ ਡੇਰਾ ਸੰਚਾਲਕ ਇਕ ਨਾਬਾਲਕ ਲੜਕੀ ਨਾਲ ਅ ਸ਼ ਲੀ ਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ।

ਮਾਮਲੇ ਨੂੰ ਲੈ ਕੇ ਡੇਰਾ ਸੰਚਾਲਕ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਆਪਣੀ ਮਾਂ ਦੇ ਬਹਿਕਾਵੇ ’ਚ ਆ ਕੇ ਇਕ ਫ਼ਰਜ਼ੀ ਵੀਡੀਓ ਵਾਇਰਲ ਕਰ ਕੇ ਉਸ ਨੂੰ ਫਸਾਉਣ ਦਾ ਯਤਨ ਕੀਤਾ ਹੈ। ਮਾਮਲੇ ਨੂੰ ਲੈ ਕੇ ਡੀਐੱਸਪੀ ਹਰਨੀਲ ਸਿੰਘ ਦਾ ਕਹਿਣਾ ਹੈ ਕਿ ਇੰਟਰਨੈੱਟ ’ਤੇ ਵਾਇਰਲ ਹੋਇਆ ਵੀਡੀਓ ਕਰੀਬ ਦੋ ਸਾਲ ਪੁਰਾਣਾ ਹੈ।

ਇਹ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਤੋਂ ਪਹਿਲਾਂ ਵੀ ਇਕ ਵਾਰ ਵਾਇਰਲ ਹੋਇਆ ਸੀ। ਹੁਣ ਦੁਬਾਰਾ ਵਾਇਰਲ ਹੋ ਰਿਹਾ ਹੈ। ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਡੇਰਾ ਸੰਚਾਲਕ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਇਆ। ਮਾਮਲੇ ਦੀ ਜਾਂਚ ਤੋਂ ਬਾਅਦ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।