ਬ੍ਰਿਟਿਸ਼ ਕੋਲੰਬੀਆ ਚ ਵਾਪਰੇ ਟਰੱਕ ਹਾਦਸੇ ਵਿੱਚ ਰਾਜਨਬੀਰ ਸਿੰਘ ਗਿੱਲ(22) ਦੀ ਮੌਤ

213

ਬੀਤੇ ਦਿਨੀਂ 26 ਨਵੰਬਰ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰਿੰਸਟਨ ਹਾਈਵੇ 3 ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਪੰਜਾਬੀ ਮੂਲ ਦੇ 22 ਸਾਲਾ ਨੌਜਵਾਨ ਰਾਜਨਬੀਰ ਸਿੰਘ ਗਿੱਲ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਰਾਜਨਬੀਰ ਸਿੰਘ 2018 ‘ਚ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਹੁਣ ਉਹ ਵਰਕ ਪਰਮਿਟ ਉੱਤੇ ਸੀ।

ਟਰੱਕ ਹਾਦਸੇ ‘ਚ ਰਾਜਨਬੀਰ ਸਿੰਘ ਗੰਭੀਰ ਰੂਪ ‘ਚ ਫੱਟੜ ਹੋ ਗਿਆ ਸੀ, ਜਿਸ ਨੂੰ ਗੰਭੀਰ ਹਾਲਤ ‘ਚ ਸਥਾਨਕ ਪ੍ਰਿੰਸਟਨ ਦੇ ਜਨਰਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਰਾਜਨਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਇੱਥੇ ਆਪਣੇ ਰਿਸ਼ਤੇਦਾਰ ਕੋਲ ਬਰੈਂਪਟਨ (ਕੈਨੇਡਾ) ਵਿਖੇ ਰਹਿੰਦਾ ਰਹਿੰਦਾ ਸੀ।

ਬਰੈਂਪਟਨ,ਉਨਟਾਰੀਓ: ਲੰਘੇ ਦਿਨੀਂ 26 ਨਵੰਬਰ ਵਾਲੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸਟਨ ਦੇ ਹਾਈਵੇ 3 ਵਿਖੇ ਵਾਪਰੇ ਟਰੱਕ ਹਾਦਸੇ ਵਿੱਚ ਨੌਜਵਾਨ ਰਾਜਨਬੀਰ ਸਿੰਘ ਗਿੱਲ(22) ਦੀ ਮੌਤ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਰਾਜਨਬੀਰ ਸਿੰਘ 2018 ਚ ਕੈਨੇਡਾ ਆਇਆ ਸੀ ਤੇ ਹੁਣ ਵਰਕ ਪਰਮਿਟ ਉੱਤੇ ਸੀ। ਰਾਜਨਬੀਰ ਸਿੰਘ ਹਾਦਸੇ ਤੋ ਬਾਅਦ ਸਖਤ ਜਖਮੀ ਹਾਲਤ ਵਿੱਚ ਪ੍ਰਿੰਸਟਨ ਦੇ ਜਨਰਲ ਹਸਪਤਾਲ ਵਿਖੇ ਦਾਖਲ ਸੀ ਜਿੱਥੇ ਉਸਨੂੰ ਬਚਾਇਆ ਨਹੀ ਜਾ ਸਕਿਆ । ਇਸ ਹਾਦਸੇ ਤੋਂ ਬਾਅਦ ਦੋ ਟਰੱਕ ਟਰੈਲਰਾ ਚ ਅੱਗ ਲੱਗ ਗਈ ਸੀ ਤੇ ਵਿੱਚ ਸਵਾਰ ਤਿੰਨ ਟਰੱਕ ਡਰਾਈਵਰਾ ਦੀ ਮੌਤ ਹੋ ਗਈ ਸੀ ਜਿਸ ਚ ਰਾਜਨਬੀਰ ਵੀ ਸ਼ਾਮਲ ਹੈ। ਰਾਜਨਬੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਆਪਣੇ ਰਿਸ਼ਤੇਦਾਰ ਕੋਲ ਬਰੈਂਪਟਨ ਵਿਖੇ ਰਹਿ ਰਿਹਾ ਹੈ।
ਕੁਲਤਰਨ ਸਿੰਘ ਪਧਿਆਣਾ