ਇਸ ਦਿਨ ਵਿੱਕੀ ਕੌਸ਼ਲ ਦੀ ਲਾੜੀ ਬਣੇਗੀ ਕੈਟਰੀਨਾ ਕੈਫ, ਤਿੰਨ ਦਿਨ ਚੱਲੇਗਾ ਵਿਆਹ ਦਾ ਜਸ਼ਨ

357

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਇਨੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਜੋੜਾ ਰਾਜਸਥਾਨ ਦੇ ਮਾਧੋਪੁਰ ਸਥਿਤ ਫਾਈਵ ਸਟਾਰ ਹੋਟਲ ਸਿਕਸ ਸੈਂਸ ਫੋਰਟ ‘ਚ ਸੱਤ ਫੇਰੇ ਲਵੇਗਾ। ਭਾਵੇਂ ਹੀ ਜੋੜਾ ਵਿਆਹ ਨੂੰ ਲੈ ਕੇ ਚੁੱਪੀ ਸਾਧੇ ਹੈ ਪਰ ਰੋਜ਼ ਕੋਈ ਨਾ ਕੋਈ ਖ਼ਬਰ ਆਉਂਦੀ ਹੀ ਰਹਿੰਦੀ ਹੈ। ਕਦੇ ਵਿਆਹ ਦੀਆਂ ਖ਼ਬਰਾਂ ਨੂੰ ਨਕਾਰਿਆ ਜਾਂਦਾ ਹੈ ਤਾਂ ਕਦੇ ਇਨ੍ਹਾਂ ਦੇ ਵਿਆਹ ਨੂੰ ਤੈਅ ਦੱਸਿਆ ਜਾਂਦਾ ਹੈ। ਬਾਲੀਵੁੱਡ ਦੀਆਂ ਸਭ ਤੋਂ ਚਰਚਿੱਤ ਖ਼ਬਰਾਂ ‘ਚੋਂ ਇਕ ਹੈ ਇਨੀਂ ਦਿਨੀਂ ਸਿਤਾਰਿਆਂ ਦੇ ਵਿਆਹ ਦੀ ਖ਼ਬਰ।

ਇਸ ਦੌਰਾਨ ਹੁਣ ਦੋਵਾਂ ਦੇ ਵਿਆਹ ਦੀ ਡੇਟ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਕ ਰਿਪੋਰਟ ‘ਚ ਛਪੀ ਖ਼ਬਰ ਮੁਤਾਬਕ ਇਸ ਜੋੜੇ ਦੇ ਵਿਆਹ ਦੀ ਡੇਟ ਕੰਫਰਮ ਹੋ ਗਈ ਹੈ। ਦੋਵੇਂ 9 ਦਸੰਬਰ ਨੂੰ ਇਕ ਦੂਜੇ ਦੇ ਹੋ ਜਾਣਗੇ। ਇਨ੍ਹਾਂ ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਰਿਸੋਰਟ ਫੋਰਟ ਬਰਵਾਡਾ ‘ਚ ਹੋਵੇਗਾ।

ਰਿਪੋਰਟ ਮੁਤਾਬਕ ਇਸ ਡੇਟ ਦੀ ਪੁਸ਼ਟੀ ਕੈਟਰੀਨਾ ਕੈਫ ਦੇ ਕਰੀਬੀ ਸੋਰਸ ਨੇ ਕੀਤੀ ਹੈ। ਸੋਰਸ ਨੇ ਦੱਸਿਆ ਕਿ ਇਹ ਦੋਵੇਂ 9 ਦਸੰਬਰ ਨੂੰ ਹਿੰਦੂ ਰੀਤੀ ਰਿਵਾਜ਼ ਨਾਲ ਵਿਆਹ ਕਰਨਗੇ। ਇਨ੍ਹਾਂ ਦੋਵਾਂ ਦੇ ਪਰਿਵਾਰ ਅਤੇ ਕਰੀਬੀ ਇਸ ਵਿਆਹ ਸਮਾਰੋਹ ‘ਚ ਸ਼ਾਮਲ ਹੋਣਗੇ। ਸੰਗੀਤ ਅਤੇ ਮਹਿੰਦੀ ਸਮਾਰੋਹ 7 ਅਤੇ 8 ਦਸੰਬਰ ਨੂੰ ਰਾਜਸਥਾਨ ‘ਚ ਹੀ ਹੋਵੇਗਾ। ਵਿਆਹ ਦੇ ਦਿਨ ਲਾੜਾ-ਲਾੜੀ ਮਸ਼ਹੂਰ ਡਿਜ਼ਾਈਨਰ ਸੱਬਿਆਸਾਚੀ ਮੁਖਰਜੀ ਵਲੋਂ ਡਿਜ਼ਾਈਨਰ ਡਰੈੱਸ ਪਾਉਣਗੇ। ਉਧਰ ਕੈਟਰੀਨਾ ਕੈਫ ਅਾਪਣੀ ਸੰਗੀਤ ਸੈਰੇਮਨੀ ‘ਤੇ ਮਨੀਸ਼ਾ ਮਲਹੋਤਰਾ ਦਾ ਆਊਟਫਿੱਟ ਕੈਰੀ ਕਰੇਗੀ।

ਵਿੱਕੀ ਅਤੇ ਕੈਟਰੀਨਾ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੇ ਵਿਆਹ ਨਾਲ ਜੁੜੀ ਕੋਈ ਵੀ ਖ਼ਬਰ ਪਬਲਿਕ ‘ਚ ਨਾ ਆਏ। ਦੋਵੇਂ ਇਸ ਗੱਲ ਨੂੰ ਲੈ ਕੇ ਬਹੁਤ ਅਲਰਟ ਹਨ ਕਿ ਵਿਆਹ ਦੀ ਪ੍ਰਾਈਵੈਸੀ ਬਣੀ ਰਹੇ। ਇਸ ਵਿਆਹ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਲੈ ਕੇ ਵੀ ਚਰਚਾਵਾਂ ਜ਼ੋਰਾਂ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਲਗਭਗ 200 ਦੇ ਕਰੀਬ ਮਹਿਮਾਨ ਇਸ ਵਿਆਹ ‘ਚ ਸ਼ਾਮਲ ਹੋਣਗੇ। ਕੁਝ ਦਿਨ ਪਹਿਲੇ ਇਕ ਲਿਸਟ ਆਈ ਸੀ ਜਿਸ ‘ਚ ਵਿਆਹ ‘ਚ ਸ਼ਾਮਲ ਹੋਣ ਵਾਲੇ ਸਿਤਾਰਿਆਂ ਦਾ ਨਾਂ ਸੀ। ਉਧਰ ਬੀਤੇ ਦਿਨੀਂ ਇਹ ਵੀ ਖ਼ਬਰ ਆਈ ਸੀ ਕਿ ਕੈਟਰੀਨਾ ਅਤੇ ਵਿੱਕੀ ਕੌਸ਼ਲ ਰਾਜਸਥਾਨ ‘ਚ ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਮੁੰਬਈ ‘ਚ ਵਿਆਹ ਕਰਨਗੇ। ਦੋਵੇਂ ਅਗਲੇ ਹਫ਼ਤੇ ਕੋਰਟ ਮੈਰਿਜ ਕਰ ਸਕਦੇ ਹਨ।