CM ਚੰਨੀ ਦੀ ਨਵੀਂ ਟੀਮ ਤਿਆਰ

255

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕੁਝ ਹੀ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਣ ਜਾ ਰਹੀ ਹੈ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਈ ਕਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਦੇ ਬਾਅਦ ਕਿਹਾ ਜਾ ਰਿਹਾ ਹੈ ਕਿ ਕਈ ਮੰਤਰੀਆਂ ਦੀ ਛੁੱਟੀ ਹੋ ਜਾਵੇਗੀ ਕਿਉਂਕਿ ਨਵੀਂ ਕੈਬਨਿਟ ਦਾ ਨਿਰਮਾਣ ਹੋਣ ਵਾਲਾ ਹੈ ਇਸ ਦੇ ਲਈ ਰਾਜਪਾਲ ਤੋਂ ਸਮਾਂ ਮੰਗਿਆ ਗਿਆ ਸੀ

ਰਾਜਪਾਲ ਸਾਹਬ ਵੱਲੋਂ ਸਮਾਂ ਦੇ ਦਿੱਤਾ ਗਿਆ ਹੈ ਕੁਝ ਸਮੇਂ ਦੇ ਬਾਅਦ ਵੱਡਾ ਫੇਰਬਦਲ ਹੋ ਜਾਏਗਾ ਇੱਥੇ ਦੱਸ ਦੇਈਏ ਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਖਾਸ ਤੌਰ ਤੇ ਉੱਤੇ ਬਲਬੀਰ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ਚੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਨਵੇਂ ਚਿਹਰੇ ਕੈਬਨਿਟ ਦਾ ਹਿੱਸਾ ਬਣ ਸਕਦੇ ਹਨ ਜਿਨ੍ਹਾਂ ਵਿੱਚ ਸੰਗਤ ਸਿੰਘ ਗਿਲਜੀਆਂ ਪਰਗਟ ਸਿੰਘ ਕੁਲਜੀਤ ਸਿੰਘ ਨਾਗਰਾ ਗੁਰਕੀਰਤ ਸਿੰਘ ਕੋਟਲੀ ਰਾਜਾ ਵੜਿੰਗ ਵਰਗੇ ਨਾਮ ਸ਼ਾਮਲ ਹਨ ਜਿਨ੍ਹਾਂ ਨੂੰ ਕੈਬਨਿਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ

ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਘਮਾਸਾਨ ਚੱਲ ਰਿਹਾ ਸੀ ਜਿਸ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹਾਈ ਕਮਾਂਡ ਵੱਲੋਂ ਕੀਤੀਆਂ ਗਈਆਂ ਸਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤਾ ਗਿਆ ਅਤੇ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਹਾਲਾਂਕਿ 3 ਮਹੀਨੇ ਦਾ ਸਮਾਂ ਬਾਕੀ ਹੈ ਸਰਕਾਰ ਦੇ ਕੋਲ ਪਰ ਫੇਰ ਵੀ ਵੱਡਾ ਫੇਰਬਦਲ ਕੀਤਾ ਜਾ ਰਿਹਾ ਹੈ ਪੂਰੀ ਦੀ ਪੂਰੀ ਕੈਬਨਿਟ ਦੇ ਵਿਚ ਹਿਲਜੁਲ ਹੋ ਗਈ ਹੈ ਇਸ ਤੋਂ ਪਹਿਲਾਂ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਸੀ ਕੈਪਟਨ ਸਾਹਬ ਦੇ ਕਰੀਬੀ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ