ਪੰਜਾਬ ਦੀ ਬੱਚੇ ਜੰਮਣ ਦੀ ਦਰ ਭਾਰਤ ਚ ਸਭ ਨਾਲੋਂ ਘੱਟ

207

ਭਾਰਤ ਸਰਕਾਰ ਵੱਲੋ ਪੇਸ਼ ਆਂਕੜਿਆ ਮੁਤਾਬਕ ਪੰਜਾਬ ਚ ਬੱਚੇ ਜੰਮਣ ਦੀ ਦਰ(Fertility Rate) ਮੁਲਕ ਚੋਂ ਸਾਰਿਆ ਨਾਲੋ ਘੱਟ ਹੈ। ਪੰਜਾਬ 1.6 ਦੀ ਦਰ ਨਾਲ ਮੁਲਕ ਭਰ ਵਿੱਚੋ ਸਾਰਿਆ ਤੋਂ ਫਾਡੀ ਚੱਲ ਰਿਹਾ ਹੈ। ਇਹ 1.6 ਦੀ ਦਰ ਚ ਪ੍ਰਵਾਸੀ ਸੂਬਿਆ ਚੋਂ ਆਏ ਲੋਕਾ ਦੇ ਬੱਚਿਆ ਦੀ ਵੀ ਗਿਣਤੀ ਹੈ ਜੇਕਰ ਉਹ ਗਿਣਤੀ ਮਨਫੀ ਕਰ ਦਿੱਤੀ ਜਾਵੇ ਤਾਂ ਪੰਜਾਬੀਆ ਦੀ ਗਿਣਤੀ 1.6 ਤੋਂ ਵੀ ਘੱਟ ਹੋਵੇਗੀ ਤੇ ਸ਼ਾਇਦ ਸਿੱਖ ਵਸੋ ਦੀ ਇਸਤੋਂ ਵੀ ਹੇਠਾਂ । ਹੁਣ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਵਿਆਹ ਕਰਵਾਉਣ ਅਤੇ ਵਿਆਹ ਤੋਂ ਬਾਅਦ ਬੱਚੇ ਪੈਦਾ ਕਰਨ ਦਾ ਰੁਝਾਨ ਪੰਜਾਬੀਆ ਚ ਲਗਾਤਾਰ ਘੱਟ ਰਿਹਾ ਹੈ ।ਇਸਤੋਂ ਇਲਾਵਾ ਵੱਖ-ਵੱਖ ਕਾਰਨਾਂ ਕਰਕੇ ਬੱਚੇ ਪੈਦਾ ਕਰਨ ਦੀ ਸਮਰੱਥਾ ਵੀ ਲਗਾਤਾਰ ਘੱਟ ਹੋ ਰਹੀ ਹੈ । ਪਰਿਵਾਰ ਵੀ ਇੱਕੋ ਹੀ ਬੱਚੇ ਨੂੰ ਪਹਿਲ ਦੇ ਰਹੇ ਹਨ ਜਿਸਨੂ ਵੀ ਬਾਅਦ ਚ ਕੈਨੇਡਾ ਜਾਂ ਹੋਰਨਾ ਮੁਲਕਾਂ ਚ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ..!!

ਕਿਸੇ ਨੇ ਕੀਤਾ ਜਾਂ ਆਪੇ ਹੋ ਗਏ ? ਇਹ ਦੂਜਾ ਸਵਾਲ ਆ, ਪਹਿਲਾਂ ਮੰਨੀਏ ਕਿ ਇਥੋੰ ਦੇ ਮਰਦ -ਜਨਾਨੀਆਂ ਬਾਲ ਜੰਮਣ ਜੋਗੇ ਵੀ ਨਹੀੰ ਰਹੇ। ਭਾਰਤ ਸਰਕਾਰ ਦੇ ਡਾਟੇ ਮੁਤਾਬਕ ਪੰਜਾਬ ‘ਚ ਨਿਆਣੇ ਜੰਮਣ ਦੀ ਦਰ ਭਾਰਤ ‘ਚ ਸਭ ਤੋੰ ਘੱਟ ਹੈ। ਇਹ ਅਮਰੀਕਾ ਦੇ ਗੋਰਿਆਂ ਤੋੰ ਜਾਂ ਦੁਨੀਆਂ ਦੀ ਕਿਸੇ ਵੀ ਹੋਰ ਨਸਲ ਤੋੰ ਘੱਟ ਨਿਆਣੇ ਜੰਮ ਰਹੇ ਨੇ। ਸਰਕਾਰੀ ਅੰਕੜੇ ਮੁਤਾਬਕ ਇਹ ਦਰ 1.6 ਹੈ, ਜਦੋੰ ਕਿ ਇਸ ਵਿੱਚ 35-40 ਲੱਖ ਬਿਹਾਰੀ ਤੇ ਯੂਪੀ ਵਾਲਾ ਵੀ ਗਿਣਿਆ ਹੈ।

ਬਿਹਾਰੀਆਂ ਦੇ ਯੋਗਦਾਨ ਨੇ ਪੰਜਾਬ ਦੀ ਜਨਮ ਦਰ 1.6 ਕੀਤੀ ਹੋਵੇਗੀ, ਜੇ ਇਕੱਲੇ ਪੰਜਾਬੀਆਂ ਦੀ ਵੇਖੀ ਜਾਵੇ ਤਾਂ ਇਹ 1.2 ਤੋੰ ਵੱਧ ਨਹੀੰ ਹੋਵੇਗੀ। ਜੇ ਇਕੱਲੇ ਸਿੱਖਾਂ ਦਾ ਕੋਈ ਡਾਟਾ ਹੋਵੇ ਤਾਂ ਸ਼ਾਇਦ ਇਸ ਤੋੰ ਵੀ ਘੱਟ ਹੋਊ।

ਆਪਣੇ ਆਲੇ ਦੁਆਲੇ ਵਿਆਹ ਤੋੰ ਮੁਨਕਰ ਹੋ ਰਹੇ ਲੋਕਾਂ ਦੀ ਵਧਦੀ ਗਿਣਤੀ ਬਾਰੇ ਧਿਆਨ ਮਾਰੋ, ਫੇਰ ਵਿਆਹੁਤਾ ਜੋੜਿਆਂ ‘ਚ ਬਾਲ ਨਾ ਪੈਦਾ ਕਰਨ ਜਾਂ ਸਿਰਫ ਇਕ ਕਰਨ ਦੇ ਹੋ ਰਹੇ ਇਕਰਾਰਨਾਮੇ ਸੁਣੋ। ਇਕ ਕੁੜੀ ਵਾਲੇ ਜਾਂ ਇਕ ਮੁੰਡੇ ਵਾਲੇ ਪਰਿਵਾਰਾਂ ਦੀ ਗਿਣਤੀ ਕਰੋ। ਬੱਚਾ ਨਾ ਪੈਦਾ ਕਰਨ ਵਾਲੇ ਜੋੜਿਆ ਨੂੰ ਗਿਣੋ। ਰਿਪੋਰਟਾਂ ਕਹਿੰਦੀਅਾਂ ਨੇ ਕਿ ਜਨਾਨੀਆਂ ਦਾ ਮੋਟ‍ਾਪਾ ਤੇ ਬੰਦਿਆਂ ਦੀ ਸ਼ਰਾਬ ਨੇ ਨਿਆਣੇ ਜੰਮਣ ਵਾਲੇ ਤੱਤ ਈ ਖਤਮ ਕਰਤੇ, ਪਰ ਅਸੀੰ ਕਹਿੰਦੇ ਕਿ ਤੁਸੀੰ ਰੱਬ ਵੱਲ ਪਿਠ ਕਰ ਲਈ ਏ। ਵੇਖੋ ਤਾਂ ਸਹੀ ਕਿ ਅਸੀੰ ਕਿਧਰ ਜਾ ਰਹੇ ਆ ?

ਪਹਿਲਾਂ ਤਾਂ ਜੰਮਦੇ ਇਕ ਆ, ਫੇਰ ਉਹਨੂੰ ਵੀ ਪੰਦਰਵੇੰ ਸਾਲ ਕਨੇਡਾ ਨੂੰ ਚਾੜ ਦਿੰਨੇ ਆਂ, ਜਿਥੇ ਗਿਆ ਕਦੇ ਕੋਈ ਮੁੜਿਆ ਨਹੀਂ।

ਘਰਾਂ ‘ਚ ਬੱਚਿਆਂ ਦੀ ਘਾਟ ਕਾਰਨ ਮੁਰਦੇਹਾਣ ਛਾਈ ਰਹਿੰਦੀ ਹੈ, ਪੈਸੇ ਤੇ ਪਦਾਰਥਾਂ ਦੇ ਢੇਰ ਵਧ ਰਹੇ ਨੇ।

ਸਮਾਜ ਦਾ ਪੜਿਆ ਲਿਖਿਆ ਤਬਕਾ ਬਹੁਤਾ ਖੱਸੀ ਹੋਇਆ ਹੈ, ਸਰੀਰਕ ਤੌਰ ਤੇ ਹੀ ਨਹੀੰ ਸਗੋੰ ਦਿਮਾਗੀ ਤੌਰ ਤੇ ਵੀ। ਪਦਾਰਥਾਂ ਦੀ ਦੋੜ ‘ਚ ਜੀਵਨ ਦੇ ਵਡਮੁੱਲੇ ਸੁੱਖ ਤੇ ਰਸ ਦਾਅ ‘ਤੇ ਲਾ ਦਿਤੇ।

ਅਗਲੇ 20 ਸਾਲਾਂ ‘ਚ ਪੰਜਾਬ ਦੀ ਜੰਮਣ ਦਰ ਕੀ ਹੋਵੇਗੀ ਜਦੋੰ ਬਾਲ ਪੈਦਾ ਕਰਨ ਯੋਗ ਜੋੜੇ ਵਿਦੇਸ਼ ਚਲੇ ਗਏ ? ਜੇ ਵਿਦੇਸ਼ ਜਾਣ ਦਾ ਬਹੁਤਾ ਚਾਅ ਤਾਂ ਇਕ ਅੱਧਾ ਪੰਜਾਬ ਲਈ ਵੀ ਜੰਮ ਲਵੋ, ਕਿਉੰ ਸੱਪਣੀ ਦੀ ਗੁੜਤੀ ਲੈ ਕੇ ਆਪਣੇ ਆਂਡੇ ਆਪ ਈ ਭੰਨੀ ਜਾਂਦੇ ਉ ?

ਉਝ ਜਿਥੇ ਚਾਰ ਬੰਦੇ ਜੁੜਦੇ ਉ ਤਾਂ ਸਿਆਸਤ ਦੀਆਂ ਗੱਲਾਂ ਬੜੇ ਚਸਕੇ ਨਾਲ ਕਰਦੇ ਉ। ਸਿਆਸੀ ਤੌਰ ਤੇ ਵਿਚਾਰ ਲਵੋ ਕਿ ਚਾਰ ਨਿਆਣੇ ਜੰਮਣ ਵਾਲੇ ਬਿਹਾਰ ਦੀਆਂ ਲੋਕ ਸਭਾ ਸੀਟਾਂ ਵਧ ਜਾਣਗੀਆਂ ਤੇ ਪੰਜਾਬ ਦੀ ਦਾਹਵੇਦਾਰੀ ਹੋਰ ਘਟ ਜਾਊ। ਕਿਉਂਕਿ ਲੋਕ ਸਭਾ ਸੀਟਾਂ ‘ਚ ਸਿਰ ਗਿਣ ਕੇ ਵਾਧਾ ਕਰਨ ਦੀਆਂ ਤਿਅਰੀਆਂ ਜੋਰਾਂ ਤੇ ਨੇ।
ਬਾਕੀ ਇਕ ਜੰਮੋਗੇ ਤੇ ਕਿਹੜੇ ਕਿਹੜੇ ਮੁਹਾਜ ਤੇ ਤੋਰੋਗੇ! ਹੁਣ ਤੇ ਚੀਨ ਨੇ ਵੀ ਇਕ ਜੰਮਣ ਵਾਲੀ ਪਾਲਿਸੀ ਵਾਪਸ ਲੈ ਲਈ। ਸਿੱਖੋ ਤੁਸੀੰ ਕਦੋੰ ਆਪੇ ਬਣਾਈ ਖੱਸੀ ਪਾਲਿਸੀ ਵਾਪਸ ਲੈਣੀ?

#ਮਹਿਕਮਾ_ਪੰਜਾਬੀ