ਤੀਜੀ ਵਾਰ ਲਾੜਾ ਬਣੇਗਾ ਆਮਿਰ ਖਾਨ, ਇਸ ਅਦਾਕਾਰਾ ਨਾਲ ਹਨ ਨਿਕਾਹ ਦੇ ਚਰਚੇ!

441

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਤੀਜੀ ਵਾਰ ਨਿਕਾਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਚਰਚੇ ਚੱਲਣ ਤੋਂ ਬਾਅਦ ਟਵਿੱਟਰ ‘ਤੇ ਵੀ #ਆਮਿਰ ਖ਼ਾਨ ਟ੍ਰੈਂਡ ਹੋ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਆਮਿਰ ਖਾਨ ਆਪਣੇ ਨਾਲ ਫਿਲਮ ‘ਚ ਕੰਮ ਕਰ ਚੁੱਕੀ ਇਕ ਅਦਾਕਾਰਾ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ। ਦੱਸ ਦੇਈਏ ਕਿ ਅਦਾਕਾਰ ਆਪਣੀ ਅਗਲੀ ਫਿਲਮ ‘ਲਾਲ ਸਿੰਘ ਚੱਢਾ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ।

ਅਸਲ ਵਿਚ ਆਮਿਰ ਖਾਨ ਨਹੀਂ ਚਾਹੁੰਦੇ ਕਿ ਫਿਲਮ ਦੀ ਰਿਲੀਜ਼ ਦੌਰਾਨ ਕੋਈ ਵਿਵਾਦ ਹੋਵੇ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਫਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਇਸ ਸਾਲ ਦੀ ਸ਼ੁਰੂਆਤ ‘ਚ (ਅਗਸਤ) ਆਮਿਰ ਖਾਨ ਨੇ ਐਲਾਨ ਕੀਤਾ ਸੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਤਲਾਕ ਲੈ ਰਹੇ ਹਨ। ਕਿਰਨ ਖ਼ੁਦ ਇਕ ਫਿਲਮ ਨਿਰਮਾਤਾ ਹੈ ਅਤੇ ਆਮਿਰ ਦੀ ਦੂਸਰੀ ਪਤਨੀ ਹੈ। ਦੋਵਾਂ ਨੇ ਦਸੰਬਰ 2005 ‘ਚ ਵਿਆਹ ਰਚਾਇਆ ਸੀ। ਦੋਵਾਂ ਦਾ ਇਕ ਪੁੱਤਰ ਆਜ਼ਾਦ ਵੀ ਹੈ। ਉੱਥੇ ਹੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਆਮਿਰ ਖ਼ਾਨ ਦੇ ਦੋ ਬੱਚੇ ਹਨ ਈਰਾ ਅਤੇ ਜੁਨੈਦ।

ਇਸ ਦੌਰਾਨ ਆਮਿਰ ਖਾਨ ਦਾ ਨਾਂ ਫਾਤਿਮਾ ਸਨਾ ਸ਼ੇਖ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਫੇਅਰ ਚੱਲ ਰਿਹਾ ਹੈ। ਫਾਤਿਮਾ ਸਨਾ ਸ਼ੇਖ ਉਹੀ ਹੈ ਜੋ 2016 ਦੀ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ। ਸਨਾ ਨੇ ਇਸ ਫਿਲਮ ‘ਚ ਆਮਿਰ ਦੀ ਧੀ ਦਾ ਕਿਰਦਾਰ ਨਿਭਾਇਆ ਸੀ।

ਆਮਿਰ ਖਾਨ ਅਤੇ ਕਰੀਨਾ ਕਪੂਰ ਖਾਨ ਸਟਾਰਰ ਫਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 14 ਅਪ੍ਰੈਲ, 2022 ਯਾਨੀ ਵਿਸਾਖੀ ‘ਤੇ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ‘ਲਾਲ ਸਿੰਘ ਚੱਢਾ’ ਨੂੰ ਆਮਿਰ ਖਾਨ ਅਤੇ ਕਿਰਨ ਰਾਓ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਹ ਅਦਵੈਤ ਚੰਦਨ ਵੱਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਵਿੱਚ ਪ੍ਰੀਤਮ ਵੱਲੋਂ ਸੰਗੀਤ ਅਤੇ ਅਮਿਤਾਭ ਭੱਟਾਚਾਰੀਆ ਦੇ ਗੀਤ ਹਨ। ਇਹ ਫਿਲਮ 1994 ਦੀ ਟੌਮ ਹੈਂਕਸ ਦੀ ਬਲਾਕਬਸਟਰ ਫਾਰੈਸਟ ਗੰਪ ‘ਤੇ ਆਧਾਰਿਤ ਹੈ।