ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਨਾਲ ਜੁਡ਼ੀ ਹੋਈ ਸਾਹਮਣੇ ਅਾ ਰਹੀ ਹੈ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਬੀਤੇ ਦਿਨੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਇਨ੍ਹਾਂ 3 ਖੇਤੀ ਕਾਨੂੰਨ ਵਾਪਿਸ ਲੈਂਦੇ ਹਾਂ ਕਿਉਂਕਿ ਅਸੀਂ ਕਿਸਾਨਾਂ ਨੂੰ ਸਮਝਾਉਣ ਚ ਅਸਫਲ ਰਹੇ ਹਾਂ
ਇਸੇ ਦੇ ਚੱਲਦਿਆਂ ਹੁਣ ਅਸੀਂ ਇਹ 3 ਖੇਤੀ ਕਾਨੂੰਨ ਵਾਪਸ ਲੈਂਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਵੱਖ ਵੱਖ ਜਥੇਬੰਦੀਆਂ ਚ ਕਿਸਾਨਾਂ ਨੇ ਰੋਲ ਅਦਾ ਕੀਤਾ ਹੈ ਉਥੇ ਹੀ ਮਾਤਾਵਾਂ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਉੱਥੇ ਹੀ ਮਾਈ ਭਾਗੋ ਬ੍ਰਿਗੇਡ ਦੇ ਪ੍ਰਧਾਨ ਡਾ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਅੱਜ ਜਦੋਂ ਅਸੀਂ ਗੱਡੀ ਦੇ ਵਿਚ ਬੈਠ ਚੁੱਕੇ ਸੀ ਤੇ ਸਾਡੀਆਂ ਭੈਣਾਂ ਜਿਹੜੀਆਂ ਨਾਲ ਨਹੀਂ ਆਈਆਂ ਸੀ ਉਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ ਹਨ ਅਸੀਂ ਤਾਂ ਪਹਿਲਾਂ ਹੀ 15 ਕਿੱਲੋ ਲੱਡੂਆਂ ਦਾ ਆਰਡਰ ਦਿੱਤਾ ਹੋਇਆ ਸੀ ਬਾਬਾ ਨਾਨਕ ਜੀ ਦੇ ਗੁਰਪੁਰਬ ਦੇ ਉੱਤੇ ਅਸੀਂ ਸੰਗਤ ਨੂੰ ਕਾਲਾ ਝਾੜ ਮੁੜ ਸਥਾਪਤ ਕਰਨ ਆਉਣਾ ਸੀ ਸਾਡਾ ਇੱਥੇ ਘੱਟੋ ਘੱਟ 25-26 ਵਾਂ ਗੇੜਾ ਹੈ ਅਸੀਂ ਇੱਥੇ ਮੈਡੀਕਲ ਕੈਂਪ ਔਰਗਨਾਈਜੇਸ਼ਨ ਕੀਤੇ ਹਨ ਪਿਛਲੇ ਸਵਾ ਸਾਲ ਦੇ ਵਿੱਚ ਪਹਿਲੀ ਅਕਤੂਬਰ ਤੋਂ
ਲਗਾਤਾਰ ਅਸੀਂ ਇਥੇ ਆ ਰਹੇ ਹਾਂ ਤੇ ਫਰੂਟ ਵੀ ਵੰਡੇ ਹਨ ਤੇ ਅਸੀਂ ਹੋਰ ਵੀ ਬਹੁਤ ਸਾਰੀਆਂ ਬੇਕਰੀ ਆਈਟਮ ਵੀ ਵੰਡਦੇ ਰਹੇ ਹਾਂ ਮੈਂ ਇਨ੍ਹਾਂ ਦੇ ਨਾਲ ਦੋ ਦੋ ਤਿੱਨ ਤਿੱਨ ਘੰਟੇ ਵਿਚਾਰਾਂ ਦੀ ਵੀ ਸਾਂਝ ਪਾਉਂਦੀ ਰਹੀ ਹਾਂ ਕਿਉਂਕਿ ਬੇਸਿਕ ਲੀ ਮੈਂ ਰਾਈਟਰ ਹਾਂ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਮੈਂ ਅੱਜ ਤਕ ਗਈ ਹਾਂ ਤੇ
ਮੈਂ ਉਥੇ ਧਰਮ ਦਾ ਪ੍ਰਚਾਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਤ ਕੀਤੀ ਹੈ ਖੇਤੀ ਕੀਤੀ ਹੈ ਕਿਸਾਨੀ ਕੀਤੀ ਹੈ ਅੱਜ ਜੇ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਲਏ ਹਨ ਤਾਂ ਉਨ੍ਹਾਂ ਨੇ ਆਪਣੀ ਭੁੱਲ ਸੁਧਾਰੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ