ਸੁਖਬੀਰ ਬਾਦਲ – ਮੇਰੇ ਗੁਨਾਹਾਂ ਦੀ ਸਜ਼ਾ SGPC ਤੇ ਸ਼੍ਰੋਮਣੀਅਕਾਲੀ ਦਲ ਨੂੰ ਨਾ ਦਿਓ ‘

493

ਬੇਅਦਬੀ ਮਾਮਲਿਆਂ ‘ਚ ਕਾਂਗਰਸ ਸਰਕਾਰ ਬਹੁਤ ਜਲਦ ਸੁਖਬੀਰ ਨੂੰ ਹੱਥ ਪਾ ਸਕਦੀ ਹੈ। ਇਸ ਸਬੰਧੀ ਅਕਾਲੀ ਆਗੂ ਵੀ ਤੌਖਲੇ ਪ੍ਰਗਟਾ ਚੁੱਕੇ ਹਨ। ਹੁਣ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਤਕਰੀਰ ਵਿੱਚ ਇਸ ਸਬੰਧੀ ਟਿੱਪਣੀ ਕਰਦਿਆਂ ਕਿਹਾ ਹੈ, ‘ਮੇਰੇ ਗੁਨਾਹਾਂ ਦੀ ਸਜ਼ਾ SGPC ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਦਿਓ ‘। ਸੁਖਬੀਰ ਮੁਤਾਬਕ ਕਾਂਗਰਸ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।

ਇਸਦੇ ਜਵਾਬ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਣਜਾਣੇ ਵਿੱਚ ਕੀਤੀਆਂ ਗਲਤੀਆਂ ਮੁਆਫ ਹੋ ਜਾਂਦੀਆਂ ਪਰ ਜਾਣਬੁੱਝ ਕੇ ਕੀਤੇ ਬੱਜਰ ਪਾਪ ਮੁਆਫ ਨਹੀਂ ਹੁੰਦੇ।

ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਇਸ ਕਬੂਲਨਾਮੇ ਨਾਲ ਸਪੱਸ਼ਟ ਹੋ ਗਿਆ ਕਿ ਅਕਾਲੀ ਆਗੂਆਂ ਨੂੰ ਹੁਣ ਆਪਣੀਆਂ ਕੀਤੀਆਂ ਘਿਨਾਉਣੀਆਂ ਗਲਤੀਆਂ ਕਾਰਨ ਮਿਲਣ ਵਾਲੀ ਸਜ਼ਾ ਤੋਂ ਡਰ ਲੱਗਣ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਤੇ ਅਕਾਲੀ ਦਲ ਤੋਂ ਇੰਨੀ ਨਫ਼ਰਤ ਕਰਦੇ ਹਨ ਕਿ ਉਹ ਹੁਣ ਲਿਲ੍ਹਕੜੀਆਂ ਉਤੇ ਉਤਰ ਆਏ ਹਨ।

ਰੰਧਾਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਸੁਖਬੀਰ ਬਾਦਲ ਪਹਿਲਾਂ ਵੀ ਆਪਣੀ ਗਲਤੀ ਅਸਿੱਧੇ ਤਰੀਕੇ ਨਾਲ ਮੰਨ ਚੁੱਕੇ ਹਨ, ਜਦੋਂ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਬਿਨਾਂ ਕੀਤੇ ਨਿਰਦੇਸ਼ਾਂ ਦੇ ਬਾਵਜੂਦ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਪੁੱਜੇ ਸਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ