ਸ਼ਾਹਿਦ ਕਪੂਰ ਨੇ ਦੇਖੋ ਕੀ ਕਿਹਾ ਸਿੱਧੂ ਮੂਸੇਵਾਲੇ ਨੂੰ

234

ਚੰਡੀਗੜ੍ਹ (ਬਿਊਰੋ) – ਪੰਜਾਬੀ ਮਿਊਜ਼ਿਕ ਜਗਤ ਜਿਸ ਦੀਆਂ ਗੱਲਾਂ ਬਾਲੀਵੁੱਡ ਫ਼ਿਲਮ ਇੰਡਸਟਰੀ ਤੱਕ ਹੁੰਦੀਆਂ ਹਨ। ਪਹਿਲਾਂ ਤਾਂ ਪੰਜਾਬੀ ਗੀਤ ਹੀ ਬਾਲੀਵੁੱਡ ਫ਼ਿਲਮਾਂ ‘ਚ ਵੱਜਦੇ ਸਨ ਪਰ ਹੁਣ ਤਾਂ ਬਾਲੀਵੁੱਡ ਸਿਤਾਰੇ ਵੀ ਪੰਜਾਬੀ ਸਿੰਗਰਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਗੀਤਾਂ ਦਾ ਪੂਰਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਹਨ। ਜੀ ਹਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਬਾਲੀਵੁੱਡ ਦੇ ਕਈ ਗਾਇਕ ਸਪੋਟ ਕਰਦੇ ਹਨ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਜੋ ਕਿ ਅਕਸਰ ਹੀ ਸਿੱਧੂ ਮੂਸੇ ਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦੇ ਹਨ। ਇਸ ਵਾਰ ਬਾਲੀਵੁੱਡ ਦੇ ਸੁਪਰ ਸਟਾਰ ਸ਼ਾਹਿਦ ਕਪੂਰ ਵੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆਏ।

ਜੀ ਹਾਂ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਤਿੰਨ ਵੀਡੀਓਜ਼ ਕਪਿਲਸ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਸਿੱਧੂ ਮੂਸੇ ਵਾਲਾ ਦੇ ਗੀਤ ‘US’ ਅਤੇ ‘AROMA’ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਹ ਦੋਵੇਂ ਗੀਤ ਸਿੱਧੂ ਮੂਸੇਵਾਲਾ ਦੇ ਹਾਲ ਹੀ ‘ਚ ਆਈ ਮਿਊਜ਼ਕ ਐਲਬਮ ‘Moosetape’ ‘ਚੋਂ ਹਨ। ਸ਼ਾਹਿਦ ਕਪੂਰ ਨੇ ਸਿੱਧੂ ਮੂਸੇ ਵਾਲਾ ਦੀ ਤਾਰੀਫ਼ ਕਰਦੇ ਹੋਏ ਕਿਹਾ ”ਸਿੱਧੂ ਮੂਸੇ ਵਾਲਾ ਲਵ ਯੂ ਮੈਨ।”

ਜੇ ਗੱਲ ਕਰੀਏ ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਤਾਂ ਉਹ ‘ਕਬੀਰ ਸਿੰਘ’ ਦੀ ਸਫ਼ਲਤਾ ਤੋਂ ਬਾਅਦ ਸ਼ਾਹਿਦ ਕਪੂਰ ਤੇਲਗੂ ਫ਼ਿਲਮ ‘ਜਰਸੀ’ ਦੇ ਹਿੰਦੀ ਰੀਮੇਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉੱਧਰ ਜੇ ਗੱਲ ਕਰੀਏ ਸਿੱਧੂ ਮੂਸੇ ਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਫ਼ਿਲਮ ‘Yes I Am Student’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਭਰਵਾਂ ਹੁੰਗਾਰ ਮਿਲਿਆ ਹੈ। ਸਿੱਧੂ ਮੂਸੇ ਵਾਲਾ ਹਾਲ ਹੀ ‘ਚ ਗਾਇਕਾ ਬਾਰਬੀ ਮਾਨ ਦੇ ਗੀਤ ‘ਮੋਹ’ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਏ ਹਨ। ਦੱਸ ਦਈਏ ਸਿੱਧੂ ਮੂਸੇ ਵਾਲਾ ਪਹਿਲੇ ਸਰਦਾਰ ਅਤੇ ਪਹਿਲੇ ਇੰਡੀਅਨ ਆਰਟੀਸਟ ਹਨ, ਜਿਨ੍ਹਾਂ ਨੇ ਯੂ.ਕੇ. ਦੇ ‘Wireless Festival’ ‘ਚ ਪਰਫਾਰਮੈਂਸ ਦਿੱਤੀ ਹੈ।