ਅਫਸਾਨਾ ਖ਼ਾਨ ਦਾ ਰਾਜੀਵ ਅਦਿਤਿਆ ‘ਤੇ ਗੰਦਾ ਇਲਜ਼ਾਮ, ਕਿਹਾ ‘ਬਾਥਰੂਮ ‘ਚ ਇਸ ਨੇ ਮੈਨੂੰ…’

392

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਹਿੰਸਕ ਵਰਤਾਉ ਨੂੰ ਦੇਖਦੇ ਹੋਏ ਉਸ ਨੂੰ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ਦੇ ਘਰ ਤੋਂ ਬਾਅਹ ਕੱਢ ਦਿੱਤਾ। ਸ਼ੋਅ ‘ਚ ਅਫਸਾਨਾ ਖ਼ਾਨ ਨੂੰ ਇੱਕ ਟਾਸਕ ਦਿੱਤਾ ਗਿਆ ਸੀ। ਇਸ ਦੌਰਾਨ ਅਫਸਾਨਾ ਖ਼ਾਨ ਦੇ ਦੋਸਤਾਂ ਨੇ ਹੀ ਉਸ ਨੂੰ ਧੋਖਾ ਦਿੱਤਾ ਸੀ। ਟਾਸਕ ਤੋਂ ਬਾਅਦ ਅਫਸਾਨਾ ਖ਼ਾਨ ਨੇ ਬਾਹਰ ਆ ਕੇ ਰਾਜੀਵ ਅਦਿਤਿਆ ‘ਤੇ ਬਾਥਰੂਮ ‘ਚ ਗਲ਼ਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਹਨ। ਇੰਨਾਂ ਹੀ ਨਹੀਂ ਉਸ ਨੇ ਰਾਜੀਵ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਹੈ। ਇਸ ਦੇ ਬਾਵਜੂਦ ਰਾਜੀਵ ਕਹਿੰਦੇ ਰਹੇ ਕਿ ਉਸ ਨੇ ਅਫਸਾਨਾ ਨੂੰ ਨਹੀਂ ਛੂਹਿਆ। ਅਫਸਾਨਾ ਖ਼ਾਨ ਨੇ ਰਾਜੀਵ ਨੂੰ ਕਿਹਾ ਕਿ ”ਜੇਕਰ ਉਹ ਉਸ ਦੇ ਨੇੜੇ ਤੇੜੇ ਵੀ ਫਟਕਿਆ ਤਾਂ ਉਹ ਉਸ ਦੀ ਇਮੇਜ ਖ਼ਾਰਬ ਕਰ ਦੇਵੇਗੀ।”

ਅਫਸਾਨਾ ਖ਼ਾਨ ਨੇ ਸ਼ਮਿਤਾ ਸ਼ੈੱਟੀ ‘ਤੇ ਵੀ ਆਪਣੇ ਭਰਾ ਨੂੰ ਉਸ ਖ਼ਿਲਾਫ਼ ਵਰਤਣ ਦੇ ਦੋਸ਼ ਲਗਾਏ। ਇਸ ਤੋਂ ਬਾਅਦ ਸ਼ਮਿਤਾ ਸ਼ੈੱਟੀ ਨੇ ਕਿਹਾ ਅਫਸਾਨਾ ਖ਼ਾਨ ਪਾਗਲ ਹੋ ਗਈ ਹੈ ਅਤੇ ਉਹ ਆਪਣਾ ਗੇਮ ਭੁੱਲ ਗਈ ਹੈ। ਜੈ ਭਾਨੂਸ਼ਾਲੀ ਨੇ ਅਫ਼ਸਾਨਾ ਖ਼ਾਨ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਇਹ ਪਰਿਵਾਰਕ ਸ਼ੋਅ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਰਾਜੀਵ ਦਾ ਅਕਸ (ਇਮੇਜ) ਖ਼ਰਾਬ ਹੋ ਜਾਵੇਗਾ। ਅਫਸਾਨਾ ਨੇ ਰਾਜੀਵ ‘ਤੇ ਕੇਸ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ। ਇਸ ‘ਤੇ ਸ਼ਮਿਤਾ ਨੇ ਵੀ ਅਫਸਾਨਾ ਨੂੰ ਕਿਹਾ ਕਿ ਉਹ ਕੇਸ ਦਰਜ ਕਰਵਾ ਕੇ ਦਿਖਾਏ। ਇਸ ਤੋਂ ਬਾਅਦ ਅਫਸਾਨਾ ਦੇ ਚੈੱਕ ਅਪ ਲਈ ਡਾਕਟਰ ਭੇਜੇ ਗਏ। ਇਸ ਤੋਂ ਬਆਦ ਉਸ ਨੂੰ ‘ਬਿੱਗ ਬੌਸ 15’ ਦੇ ਘਰ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਅਫਸਾਨਾ ਨੇ ਘਰ ਤੋਂ ਬਾਹਰ ਜਾਣ ਤੋਂ ਨਾਂਹ ਕਰ ਦਿੱਤੀ ਅਤੇ ਅਫਸਾਨਾ ਨੂੰ ਘਰ ਤੋਂ ਬਾਹਰ ਕਰਨ ਲਈ ਕਰੂ ਮੈਂਬਰਾਂ ਨੂੰ ਭੇਜਣਾ ਪਿਆ।

ਅਫਸਾਨਾ ਖ਼ਾਨ ਨੇ ਆਪਣੀ ਸਾਥਣ ਸ਼ਮਿਤਾ ਸ਼ੈੱਟੀ ਨਾਲ ਧੱਕਾ ਮੁੱਕੀ ਕੀਤੀ ਅਤੇ ਬਾਅਦ ‘ਚ ਆਪਣੇ-ਆਪ ਨੂੰ ਵੀ ਚਾਕੂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਅਫਸਾਨਾ ਖ਼ਾਨ ਨੂੰ ਆਪਣੇ ਦੋਸਤਾਂ ਉਮਰ ਰਿਆਜ਼ ਅਤੇ ਕਰਨ ਕੁੰਦਰਾ ਵੱਲੋਂ ਇੱਕ ਟਾਸਕ ਦੌਰਾਨ ਧੋਖਾ ਦਿੱਤਾ ਗਿਆ। ਇਸ ਸਭ ਦੇ ਚਲਦਿਆਂ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਵੀ ਆਇਆ। ਇਸ ਪੂਰੇ ਘਟਨਾਕਰਮ ਦਾ ‘ਬਿੱਗ ਬੌਸ’ ਪ੍ਰਸਾਰਿਤ ਕਰਨ ਵਾਲੇ ਚੈਨਲ ਵੱਲੋਂ ਪ੍ਰੋਮੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ, ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ, ਕਿਉਂਕਿ ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਚੈਨਲ ਵਾਲੇ ਆਪਣੀ ਟੀ. ਆਰ. ਪੀ. ਵਧਾਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ। ਉਹ ਅਫਸਾਨਾ ਖ਼ਾਨ ਅਤੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ।

ਦੱਸ ਦਈਏ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੈਨਲ ਪ੍ਰੋਮੋ ਨੂੰ ਡਿਲੀਟ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ। ਜਿੱਥੇ ਕੁਝ ਲੋਕ ਅਫਸਾਨਾ ਖ਼ਾਨ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ, ਉਥੇ ਕੁਝ ਲੋਕ ਅਫ਼ਸਾਨਾ ਖ਼ਾਨ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਅਫਸਾਨਾ ਖ਼ਾਨ ਨਾਲ ਹਮਦਰਦੀ ਹੈ। ਇਹ ਗੱਲ ਇੰਨੇਂ ਵੱਡੇ ਪੱਧਰ ‘ਤੇ ਪਹੁੰਚ ਗਈ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਵੀ ਅਫਸਾਨਾ ਖ਼ਾਨ ਪ੍ਰਤੀ ਆਪਣੀ ਹਮਦਰਦੀ ਜਤਾਉਂਦੇ ਹੋਏ ਟਵੀਟ ਕੀਤਾ ਹੈ।