ਅਫਸਾਨਾ ਖਾਨ ਨੇ ਚਾਕੂ ਨਾਲ ਖੁਦ ਦੀ ਜਾਨ ਖਤਰੇ ਵਿੱਚ ਪਾਉਣ ਦੀ ਕੀਤੀ ਕੋਸ਼ਿਸ਼

387

Afsana Khan ਨੇ ਚਾਕੂ ਨਾਲ ਖੁਦ ਦੀ ਜਾਨ ਖਤਰੇ ਵਿੱਚ ਪਾਉਣ ਦੀ ਕੀਤੀ ਕੋਸ਼ਿਸ਼…BIG BOSS ਨੇ ਕੱਢੀ ਬਾਹਰ, ਸੁਣੋ ਸਾਰੀ ਗੱਲਬਾਤ

‘ਬਿੱਗ ਬੌਸ 15’ ਦੇ ਅੱਜ ਦੇ ਐਪੀਸੋਡ ‘ਚ ਇੱਕ ਖ਼ਤਰਨਾਕ ਦ੍ਰਿਸ਼ ਦੇਖਣ ਨੂੰ ਮਿਲੇਗਾ ਜਦੋਂ ਅਫਸਾਨਾ ਖਾਨ ਨੇ ਆਪਣੇ ਆਪ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਉਸ ਨੂੰ ਆਪਣੀ ਗਲਤੀ ਦੀ ਸਜ਼ਾ ਵੀ ਮਿਲੇਗੀ। ਖਬਰਾਂ ਦੀ ਮੰਨੀਏ ਤਾਂ ਅਫਸਾਨਾ ਖਾਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦਰਅਸਲ ਇਸ ਸਮੇਂ ਹਾਊਸ ‘ਚ ਕੈਪਟਨ ਉਮਰ ਰਿਆਜ਼ ਨੂੰ ਇਕ ਟਾਸਕ ਦਿੱਤਾ ਗਿਆ ਹੈ, ਜਿਸ ‘ਚ ਉਹ ਕਿਸੇ ਵੀ ਤਿੰਨ ਮੈਂਬਰਾਂ ਨੂੰ ਵੀਆਈਪੀ ਰੂਮ ‘ਚ ਲੈ ਜਾ ਸਕਦੇ ਹਨ।

9 ਨਵੰਬਰ ਨੂੰ ਦਿਖਾਏ ਗਏ ਐਪੀਸੋਡ ‘ਚ ਉਮਰ ਨੇ ਰਾਕੇਸ਼, ਨੇਹਾ, ਰਾਜੀਵ ਅਤੇ ਸ਼ਮਿਤਾ ਨੂੰ ਟਾਸਕ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਉਹ ਅਫਸਾਨਾ ਨੂੰ ਵੀ.ਆਈ.ਪੀ ਟਿਕਟ ਦੇਣ ਤੋਂ ਇਨਕਾਰ ਕਰ ਦੇਵੇਗਾ ਅਤੇ ਇਹ ਗੱਲ ਅਫਸਾਨਾ ਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰ ਦੇਵੇਗੀ, ਜਿਸ ਤੋਂ ਬਾਅਦ ਉਹ ਗੁੱਸੇ ‘ਚ ਆ ਜਾਵੇਗੀ ਅਤੇ ਚਾਕੂ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ।

ਤਾਜ਼ਾ ਅਪਡੇਟ ਅਨੁਸਾਰ, ਉਮਰ ਨੂੰ ਕਰਨ, ਨਿਸ਼ਾਂਤ, ਤੇਜਸਵੀ ਤੇ ਅਫਸਾਨਾ ਵਿੱਚੋਂ ਕਿਸੇ ਵੀ ਤਿੰਨ ਮੈਂਬਰਾਂ ਨੂੰ ਚੁਣਨਾ ਪਵੇਗਾ, ਜਿਨ੍ਹਾਂ ਨੂੰ ਉਹ ਆਪਣੇ ਨਾਲ ਵੀਆਈਪੀ ਕਮਰੇ ‘ਚ ਲੈ ਜਾਵੇਗਾ। ਅਜਿਹੀ ਸਥਿਤੀ ਵਿੱਚ ਉਮਰ ਅਫਸਾਨਾ ਨੂੰ ਬਾਹਰ ਕਰ ਦਿੰਦੇ ਹਨ ਤੇ ਬਾਕੀ ਤਿੰਨ ਪ੍ਰਤੀਯੋਗੀਆਂ ਨੂੰ ਵੀਆਈਪੀ ਟਿਕਟਾਂ ਦਿੰਦੇ ਹਨ। ਅਫਸਾਨਾ ਉਮਰ ਦੇ ਇਸ ਵਤੀਰੇ ਤੋਂ ਬੁਰੀ ਤਰ੍ਹਾਂ ਦੁਖੀ ਹੋ ਜਾਂਦੀ ਹੈ ਤੇ ਆਪਣਾ ਆਪਾ ਖੋ ਬਹਿੰਦੀ ਹੈ। ਅਫਸਾਨਾ ਜਾ ਕੇ ਕਿਚਨ ਏਰੀਆ ‘ਚ ਬੈਠ ਜਾਂਦੀ ਹੈ ਤੇ ਪਰਿਵਾਰ ਨੂੰ ਦੱਸਦੀ ਹੈ ਕਿ ਉਹ ਸਾਰਿਆਂ ਦਾ ਨਿਸ਼ਾਨਾ ਹੈ, ਲੋਕ ਉਸਨੂੰ ਇੱਥੋਂ ਕੱਢਣਾ ਚਾਹੁੰਦੇ ਹਨ।

ਅਫਸਾਨਾ ਨੂੰ ਅਜਿਹਾ ਕਰਦੇ ਦੇਖ ਕੇ ਉਮਰ, ਜੈ ਤੇ ਕਰਨ ਤੁਰੰਤ ਉਸ ਵੱਲ ਭੱਜੇ ਤੇ ਉਸ ਨੂੰ ਰੋਕ ਲਿਆ ਪਰ ਉਹ ਫਿਰ ਵੀ ਚੀਕਦੀ ਰਹੀ। ਇਸ ਤੋਂ ਬਾਅਦ ਉਸ ਦੀ ਅਤੇ ਸ਼ਮਿਤਾ ‘ਚ ਗਰਮਾ-ਗਰਮ ਬਹਿਸ ਹੋਈ ਤੇ ਆਖਰਕਾਰ ਬਿੱਗ ਬੌਸ ਨੇ ਅਫਸਾਨਾ ਨੂੰ ਘਰੋਂ ਬਾਹਰ ਜਾਣ ਦਿੱਤਾ।