ਕਨੇਡਾ- ਹਾਦਸੇ ਵਿੱਚ 21 ਸਾਲਾਂ ਪੰਜਾਬੀ ਸਟੂਡੈਂਟ ਰਵਿੰਦਰ ਸਿੰਘ ਦੀ ਮੌਤ

190

ਕਨੇਡਾ- ਦਿਵਾਲੀ ਵਾਲੀ ਰਾਤ ਹੋਏ ਹਾਦਸੇ ਵਿੱਚ 21 ਸਾਲਾਂ ਪੰਜਾਬੀ ਸਟੂਡੈਂਟ ਰਵਿੰਦਰ ਸਿੰਘ ਦੀ ਮੌਤ

ਬਰੈਂਪਟਨ,ਉਨਟਾਰੀਓ: ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ Steeles/Advance ਲਾਗੇ ਇੱਕ ਵੇਅਰਹਾਊਸ ਚ ਹੋਏ ਟਰੱਕ ਟਰੈਲਰ ਹਾਦਸੇ ਚ ਉਥੇ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਰਵਿੰਦਰ ਸਿੰਘ (21) ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਵਿੰਦਰ ਸਿੰਘ ਵੇਅਰਹਾਊਸ ਵਿਖੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ,

ਜਦੋ ਉਹ ਇੱਕ ਟਰੈਲਰ ਦਾ ਏਅਰ ਲਾਇਨ ਲੋਕ(Airline lock) ਖੋਲ ਰਿਹਾ ਸੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਨੂੰ ਟਰੈਲਰ ਨਾਲ ਹੁੱਕ ਕਰ ਦਿੱਤਾ ,ਜਿਸ ਕਾਰਨ ਰਵਿੰਦਰ ਸਿੰਘ ਟਰੱਕ ਅਤੇ ਟਰੈਲਰ ਵਿੱਚਕਾਰ ਆ ਗਿਆ। ਇਸ ਹਾਦਸੇ ਚ ਰਵਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਰਵਿੰਦਰ 2019 ਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ ਤੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸੀ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਉਸ ਨੂੰ ਜਾਨਣ ਵਾਲਿਆ ਨੂੰ ਬੇਹੱਦ ਧੱਕਾ ਲੱਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।

ਕੁਲਤਰਨ ਸਿੰਘ ਪਧਿਆਣਾ