ਰਾਜਾ ਵੜਿੰਗ ਦੀ ਕੈਪਟਨ ਨੂੰ ਚਿਤਾਵਨੀ

236

ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸੀਆਂ ਦੇ ਨਿਸ਼ਾਨੇ ਦੇ ਉੱਤੇ ਆ ਗਏ ਹਨ ਲਗਾਤਾਰ ਕਾਂਗਰਸੀ ਉਨ੍ਹਾਂ ਤੇ ਨਿਸ਼ਾਨਾ ਸਾਧਦੇ ਹੋਏ ਦਿਖਾਈ ਦੇ ਰਹੇ ਹਨ ਹੁਣ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਉਤੇ ਨਿਸ਼ਾਨਾ ਸਾਧ ਦਿੱਤਾ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਤੁਸੀਂ ਸਮਝੌਤਾ ਕਰਨ ਵਾਲੇ ਮੁੱਖ ਮੰਤਰੀ ਸੀ ਕਾਲੇ ਪੰਨਿਆਂ ਤੇ ਕਾਲੀ ਸਿਆਹੀ ਨਾਲ ਲਿਖਦੇ ਰਹੇ ਜਦ ਕਿ ਸਭ ਕੁਝ ਪਾਰਦਰਸ਼ੀ ਤਰੀਕੇ ਨਾਲ ਕਰਨਾ ਸੀ

ਬਾਦਲਾਂ ਤੇ ਬੀ ਜੇ ਪੀ ਦੇ ਖ਼ਿਲਾਫ਼ ਕਦੇ ਆਪਣੀ ਕੰਫਰਟ ਜ਼ੋਨ ਚੋਂ ਨਿਕਲੇ ਹਨ ਕਿਰਪਾ ਕਰਕੇ ਰਿਟਾਇਰ ਹੋ ਜਾਓ ਸਾਡੇ ਨਾਲ ਪੰਗੇ ਨਾ ਲਓ ਇਸ ਟਵੀਟ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਰਾਜਾ ਵੜਿੰਗ ਜੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ ਉਹਨਾਂ ਨੇ ਟਵੀਟ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਹੈ ਤੇ ਸਲਾਹ ਦਿੱਤੀ ਹੈ ਕਿ ਕਿਰਪਾ ਕਰਕੇ ਹੁਣ ਰਿਟਾਇਰ ਹੋ ਜਾਓ ਸਾਡੇ ਨਾਲ ਪੰਗੇ ਨਾ ਲਓ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਦਾ ਐਲਾਨ ਵੀ ਕਰ ਦਿੱਤਾ ਹੈ

ਉਨ੍ਹਾਂ ਨੇ ਆਪਣਾ ਅਸਤੀਫ਼ਾ ਹਾਈ ਕਮਾਨ ਨੂੰ ਸੌਂਪਿਆ ਸੀ ਜੋ ਅਸੈਟ ਵੀ ਕਰ ਲਿਆ ਗਿਆ ਹੈ ਇਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ ਦਸ ਦੇਈਏ ਕਿ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ ਉਨ੍ਹਾਂ ਨੇ ਵੀ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਕਰੀਬੀ ਮੰਤਰੀ ਨੇ ਇਕ ਅਧਿਕਾਰੀ ਤੋਂ ਐੱਸ ਐੱਸ ਪੀ ਲਗਾਉਣ ਵਾਸਤੇ ਲੱਖਾਂ ਰੁਪਏ ਲਏ ਸਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿੱਚ ਦਿੱਤੀ ਵੀਡੀਓ ਨੂੰ ਦੇਖੋ