700 ਸਾਲ ਪੁਰਾਣੇ ਕਿਲੇ ‘ਚ ਹੋਵੇਗਾ ਵਿੱਕੀ ਕੌਸ਼ਲ ਤੇ ਕੈਟਰੀਨਾ ਦਾ ਵਿਆਹ

440

ਮੁੰਬਈ (ਬਿਊਰੋ) – ਬਹੁਤ ਜਲਦ ਬਾਲੀਵੁੱਡ ‘ਚ ਸ਼ਹਿਨਾਈਆਂ ਦੀ ਗੂੰਜ ਸੁਣਨ ਵਾਲੀ ਹੈ। ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਸਾਲ ਦੇ ਅਖੀਰ ‘ਚ ਹਮੇਸ਼ਾ ਲਈ ਇਕ-ਦੂਜੇ ਦੇ ਹੋ ਜਾਣਗੇ।

ਸੋਸ਼ਲ ਮੀਡੀਆ ‘ਤੇ ਹਰ ਪਾਸੇ ਉਨ੍ਹਾਂ ਦੇ ਵਿਆਹ ਦੀ ਚਰਚਾ ਹੈ, ਇਸ ਦੌਰਾਨ ਵਿਆਹ ਦੇ ਸਥਾਨ ਨਾਲ ਜੁੜੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਜੋੜਾ ਪ੍ਰਿਅੰਕਾ ਚੋਪੜਾ ਵਾਂਗ ਆਪਣੇ ਹੀ ਦੇਸ਼ ‘ਚ ਵਿਆਹ ਕਰਨ ਜਾ ਰਿਹਾ ਹੈ।

ਈ-ਟਾਈਮਜ਼ ਦੀਆਂ ਰਿਪੋਰਟਾਂ ਦੀ ਮੰਨੀਏ ਤਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਤੋਂ ਸਿਰਫ਼ 30 ਮਿੰਟ ਦੀ ਦੂਰੀ ‘ਤੇ ਸਥਿਤ ਸਵਾਈ ਮਾਧੋਪੁਰ ਦੇ ਇਕ ਰਿਜ਼ੋਰਟ ਸਿਕਸ ਸੈਂਸ ਫੋਰਟ ਬਰਵਾਰਾ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਤਾਰੀਖ਼ ਦਸੰਬਰ ਦੇ ਪਹਿਲੇ ਹਫ਼ਤੇ ਸਾਹਮਣੇ ਆਵੇਗੀ। ਹਾਲਾਂਕਿ ਕੁਝ ਖ਼ਬਰਾਂ ਇਹ ਵੀ ਆਖ ਰਹੀਆਂ ਹਨ ਕਿ ਇਨ੍ਹਾਂ ਦਾ ਵਿਆਹ 7 ਤੋਂ 11 ਦਸਬੰਰ ਤੱਕ ਹੋ ਸਕਦਾ ਹੈ।

ਸਿਕਸ ਸੈਂਸ ਫੋਰਟ ਬਰਵਾੜਾ 14ਵੀਂ ਸਦੀ ਦਾ ਕਿਲਾ ਹੈ, ਜਿਸ ਨੂੰ ਸਿਕਸ ਸੈਂਸ ਸੈਂਚੁਰੀ ਤੇ ਵੈੱਲਨੈੱਸ ਸਪਾ ‘ਚ ਬਦਲ ਦਿੱਤਾ ਗਿਆ ਹੈ। ਇਹ ਕਿਲਾ ਅੱਜ ਵੀ ਰਾਜਸਥਾਨ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਹੈ।

ਇਸ ਦੀ ਚਾਰ ਦੀਵਾਰੀ ਅੰਦਰ ਇਕ ਮਹਿਲ ਅਤੇ ਦੋ ਮੰਦਰ ਹਨ। ਇਸ ਦੇ ਵਿੰਟੇਜ ਲੁੱਕ ਨੂੰ ਬਰਕਰਾਰ ਰੱਖਣ ਲਈ ਇਸ ਨੂੰ 700-ਅਰਲੀ ਲੁੱਕ ਦਿੱਤਾ ਗਿਆ ਹੈ, ਜੋ ਇਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ।

ਹਾਲਾਂਕਿ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਵਿਆਹ ਚਰਚ ‘ਚ ਹੋਵੇਗਾ ਜਾਂ ਨਹੀਂ। ਸਾਨੂੰ ਸਿਕਸ ਸੈਂਸ ‘ਤੇ ਸ਼ਾਨਦਾਰ ਰਿਸੈਪਸ਼ਨ ਦਾ ਇੰਤਜ਼ਾਰ ਕਰਨਾ ਹੋਵੇਗਾ।
ਖ਼ਬਰਾਂ ਤਾਂ ਇਹ ਵੀ ਹਨ ਕਿ ਕੈਟਰੀਨਾ ਦੇ ਵਿਆਹ ਦੀ ਆਊਟਫਿੱਟ ਸਬਿਆਸਾਚੀ ਤਿਆਰ ਕਰ ਰਿਹਾ ਹੈ। ਇਸ ਖ਼ਬਰ ਦਾ ਦਾਅਵਾ ਈ-ਟਾਈਮਜ਼ ਨੇ ਵੀ ਕੀਤਾ ਹੈ।

ਇਸ ਦੌਰਾਨ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਇਸ ਮਾਮਲੇ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।

ਇਹ ਖ਼ਬਰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ਪਰ ਉਹ ਕਿਸੇ ਨੂੰ ਕੋਈ ਜਵਾਬ ਨਹੀਂ ਦੇ ਰਹੇ ਹਨ। ਨਾਲ ਹੀ ਕੈਟਰੀਨਾ ਕੈਫ ਨੂੰ ਸਿਰਫ਼ ਖ਼ਾਸ ਲੋਕਾਂ ਦੇ ਹੀ ਫ਼ੋਨ ਆ ਰਹੇ ਹਨ।