ਲਾਡੀ ਚਾਹਲ ਨਾਲ ਪਰਮੀਸ਼ ਦੀ ਦੋਸਤੀ ਗੂੜ੍ਹੀ ਹੁੰਦੀ ਵੇਖ ਸ਼ੈਰੀ ਮਾਨ ਨੇ ਕੱਸਿਆ ਤੰਜ

1012

ਲਾਡੀ ਚਾਹਲ ਨਾਲ ਪਰਮੀਸ਼ ਦੀ ਦੋਸਤੀ ਗੂੜ੍ਹੀ ਹੁੰਦੀ ਵੇਖ ਸ਼ੈਰੀ ਮਾਨ ਨੇ ਕੱਸਿਆ ਤੰਜ, ਸ਼ਰੇਆਮ ਆਖ ਦਿੱਤੀ ਇਹ ਗੱਲ

ਪੰਜਾਬੀ ਗਾਇਕ ਸ਼ੈਰੀ ਮਾਨ ਇੰਨੀਂ ਦਿਨੀਂ ਆਪਣੇ ਗੀਤਾਂ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਪਿਛਲੇ ਸਾਲ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦਾ ਵਿਵਾਦ ਸੋਸ਼ਲ ਮੀਡੀਆ ‘ਤੇ ਕਾਫ਼ੀ ਭੱਖ ਗਿਆ ਸੀ ਅਤੇ ਦੋਵੇਂ ਲਾਈਵ ਹੋ ਕੇ ਇਕ-ਦੂਜੇ ਨੂੰ ਗਾਲੀ ਗਲੋਚ ਕਰ ਰਹੇ ਸਨ। ਹੁਣ ਇਕ ਵਾਰ ਫ਼ਿਰ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ, ਜਿਸ ਉਹ ਪਰਮੀਸ਼ ਨੂੰ ਖਰੀਆਂ-ਖਰੀਆਂ ਸੁਣਾਉਂਦੇ ਵਿਖਾਈ ਦੇ ਰਹੇ ਹਨ।

ਸ਼ੇਅਰ ਕੀਤੀ ਵੀਡੀਓ ‘ਚ ਸ਼ੈਰੀ ਮਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਤੁਹਾਡਾ ਦਿਲ ਸਾਫ਼ ਤੇ ਇਰਾਦੇ ਨੇਕ ਹੁੰਦੇ ਹਨ ਤਾਂ ਤੁਸੀਂ ਲੋਕਾਂ ਨੂੰ ਨਹੀਂ ਗੁਆਉਂਦੇ, ਉਹ ਤੁਹਾਨੂੰ ਗੁਆਉਂਦੇ ਹਨ। ਸ਼ੈਰੀ ਮਾਨ ਇਸ ਵੀਡੀਓ ‘ਚ ਅੰਗਰੇਜ਼ੀ ‘ਚ ਇਹ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਸ਼ੈਰੀ ਮਾਨ ਦੇ ਅਨੁਸਾਰ ਇਹ ਕਥਨ ਉਨ੍ਹਾਂ ਨੂੰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਦਿੱਤਾ ਸੀ। ਵੀਡੀਓ ਦੀ ਕੈਪਸ਼ਨ ‘ਚ ਸ਼ੈਰੀ ਮਾਨ ਨੇ ਇਹ ਗੱਲ ਲਿਖੀ, ‘ਗੁੱਡ ਮਾਰਨਿੰਗ ਪੀਪਲ। ਇੱਕ ਸਮਝਦਾਰ ਇਨਸਾਨ ਨੇ ਕਿਹਾ ਸੀ।’ ਅੱਗੇ ਇਸ ਪੋਸਟ ‘ਚ ਸ਼ੈਰੀ ਨੇ ਰੇਸ਼ਮ ਸਿੰਘ ਅਨਮੋਲ ਨੂੰ ਟੈਗ ਵੀ ਕੀਤਾ ਹੈ। ਇੰਨੀਂ ਦਿਨੀਂ ਪਰਮੀਸ਼ ਵਰਮਾ ਦੀ ਦੋਸਤੀ ਗਾਇਕ ਲਾਡੀ ਚਾਹਲ ਨਾਲ ਡੂੰਘੀ ਹੁੰਦੀ ਨਜ਼ਰ ਆ ਰਹੀ ਹੈ। ਅਜਿਹੇ ‘ਚ ਸੰਭਵ ਹੈ ਕਿ ਸ਼ੈਰੀ ਮਾਨ ਨੇ ਪਰਮੀਸ਼ ‘ਤੇ ਇਹ ਤੰਜ ਕੱਸਿਆ ਹੋਵੇ।

ਦੱਸਣਯੋਗ ਹੈ ਕਿ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਕਿਸੇ ਸਮੇਂ ਦੋਵੇਂ ਇੱਕ-ਦੂਜੇ ਦੇ ਜਿਗਰੀ ਦੋਸਤ ਹੋਇਆ ਕਰਦੇ ਸਨ ਪਰ ਅੱਜ ਇਨ੍ਹਾਂ ਦੋਵਾਂ ਦੀ ਦੋਸਤੀ ਕੱਟੜ ਦੁਸ਼ਮਣੀ ‘ਚ ਤਬਦੀਲ ਹੋ ਗਈ ਹੈ। ਇਨ੍ਹਾਂ ਦੋਵਾਂ ਦਾ ਵਿਵਾਦ 2021 ‘ਚ ਪਰਮੀਸ਼ ਦੇ ਵਿਆਹ ਦੌਰਾਨ ਸ਼ੁਰੂ ਹੋਇਆ ਸੀ। ਇਹ ਵਿਵਾਦ ਪਿਛਲੇ ਸਾਲ ਉਦੋਂ ਜ਼ਿਆਦਾ ਭਖ ਗਿਆ, ਜਦੋਂ ਸ਼ੈਰੀ ਨੇ ਸ਼ਰਾਬ ਦੇ ਨਸ਼ੇ ‘ਚ ਪਰਮੀਸ਼ ਵਰਮਾ ਨੂੰ ਗੰਦੀਆਂ ਗਾਲਾਂ ਕੱਢੀਆਂ ਸਨ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਸ਼ੈਰੀ ਮਾਨ ਨੂੰ ਸੋਸ਼ਲ ਮੀਡੀਆ ‘ਤੇ ਕਰਾਰਾ ਜਵਾਬ ਦਿੱਤਾ। ਪਰਮੀਸ਼ ਨੇ ਤਾਂ ਸ਼ੈਰੀ ਨੂੰ ਗਧਾ ਤੱਕ ਆਖ ਦਿੱਤਾ ਸੀ।