ਸੁਖਬੀਰ ਬਾਦਲ ਦੀ ਰੈਲੀ ਚ ਵੜ੍ਹਗੇ ਕਿਸਾਨ

267

ਇਸ ਵੇਲੇ ਦੀ ਵੱਡੀ ਖ਼ਬਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਰਾਜਪੁਰਾ ਪਹੁੰਚੇ ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਅਕਾਲੀ ਦਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ ਨੇ ਅਕਾਲੀ ਦਲ ਦੇ ਲੱਗੇ ਬੈਨਰ ਵੀ ਫਾੜ ਦਿੱਤੇ ਹਨ ਉਧਰ ਇਸ ਸਬੰਧੀ ਕਿਸਾਨ ਆਗੂ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਸੁਖਬੀਰ ਬਾਦਲ ਨੇ

ਰਾਜਪੁਰੇ ਆਉਣਾ ਸੀ ਸੰਯੁਕਤ ਮੋਰਚੇ ਦਾ ਬਿਆਨ ਸੀ ਕਿ ਜਦੋਂ ਤਕ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਹਨ ਉਦੋਂ ਤਕ ਕੋਈ ਵੀ ਪਾਰਟੀ ਰੈਲੀ ਨਹੀਂ ਕਰੇਗੀ ਅਕਾਲੀ ਦਲ ਇਸ ਦੇ ਬਾਜਵੂਦ ਵੀ ਰੈਲੀਆਂ ਕਰ ਰਹੇ ਹਨ ਇਸੇ ਕਾਰਨ ਅਸੀਂ ਅੱਜ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਹਾਂ ਅਸੀਂ ਸੁਖਬੀਰ ਸਿੰਘ ਬਾਦਲ ਦਾ ਸ਼ਾਮ ਤਕ ਵਿਰੋਧ ਕਰਾਂਗੇ ਤੇ ਕੁਝ ਦਿਨ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਨੇ ਰਾਜਪੁਰੇ ਆਉਣਾ ਸੀ ਪਰ ਉਦੋਂ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੀ ਗੱਲ ਮੰਨ ਲਈ ਸੀ

ਪਰ ਸੁਖਬੀਰ ਸਿੰਘ ਬਾਦਲ ਅੱਜ ਰਾਜਪੁਰੇ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਆਇਆ ਹੈ ਸੁਖਬੀਰ ਸਿੰਘ ਬਾਦਲ ਨੇ ਜਥੇਬੰਦੀਆਂ ਨੂੰ ਚੈਲਿੰਜ ਕੀਤਾ ਹੈ ਕਿ ਮੈਂ ਰਾਜਪੁਰੇ ਆ ਕੇ ਰੈਲੀ ਕਰਾਂਗਾ ਤੁਹਾਨੂੰ ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਪਾਰਟੀ ਵਰਕਰਾਂ ਨਾਲ ਰਾਜਪੁਰਾ ਚ ਮੀਟਿੰਗ ਕਰਨ ਪਹੁੰਚੇ ਸਨ ਜਿੱਥੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਹੋਇਆ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ