ਦਿਲਜੀਤ ਦੋਸਾਂਝ ਨੇ ‘ਚਮਕੀਲਾ’ ਫਿਲਮ ਲਈ…

991

Diljit Dosanjh: ਦਿਲਜੀਤ ਦੋਸਾਂਝ ਨੇ ‘ਚਮਕੀਲਾ’ ਫਿਲਮ ਲਈ ਕਟਵਾ ਦਿੱਤੇ ਕੇਸ? ਬਿਨਾਂ ਪੱਗ ਸ਼ੂਟਿੰਗ ਕਰਦੇ ਦੇਖ ਭੜਕੇ ਲੋਕ, ਕੀਤਾ ਟਰੋਲ

Diljit Dosanjh Trolled: ਦਿਲਜੀਤ ਦੋਸਾਂਝ ਨੇ ਚਮਕੀਲਾ ਦੀ ਬਾਇਓਪਿਕ ਲਈ ਵਾਲ ਕਟਵਾਏ ਹਨ। ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਇਹੀ ਨਹੀਂ ਦਿਲਜੀਤ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਚਮਕੀਲਾ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਿਲਜੀਤ ਇੰਨੀਂ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਬਿਜ਼ੀ ਹਨ। ਇਸ ਦੇ ਲਈ ਦਿਲਜੀਤ ਨੇ ਖੁਦ ਨੂੰ ਪੂਰੀ ਤਰ੍ਹਾਂ ਚਮਕੀਲਾ ਲੁੱਕ ;ਚ ਢਾਲ ਲਿਆ ਹੈ। ਦਿਲਜੀਤ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਨਵੇਂ ਲੁੱਕ ‘ਚ ਦਿਲਜੀਤ ਦੀ ਸ਼ਕਲ ਬਿਲਕੁਲ ਚਮਕੀਲਾ ਵਰਗੀ ਲੱਗ ਰਹੀ ਹੈ।

ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦਿਲਜੀਤ ਦੋਸਾਂਝ ਨੇ ਚਮਕੀਲਾ ਦੀ ਬਾਇਓਪਿਕ ;ਚ ਕੰਮ ਕਰਨ ਲਈ ਆਪਣੇ ਵਾਲ ਕਟਵਾਏ ਹਨ। ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ। ਇਹੀ ਨਹੀਂ ਦਿਲਜੀਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਚਮਕੀਲਾ ਦੀ ਸ਼ੂਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਨੂੰ ਬਿਨਾਂ ਪੱਗ ਦੇ ਸ਼ੂਟਿੰਗ ਕਰਦੇ ਦੇਖ ਲੋਕ ਕਾਫੀ ਭੜਕ ਗਏ ਹਨ। ਇਸ ਫਿਲਮ ਦੇ ਸ਼ੂਟਿੰਗ ਵੀਡੀਓ ਨੂੰ ‘ਬਰਿੱਟ ਏਸ਼ੀਆ’ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ। ਲੋਕ ਇਸ ਵੀਡੀਓ ਨੂੰ ਲੈਕੇ ਦਿਲਜੀਤ ਨੂੰ ਰੱਜ ਕੇ ਟਰੋਲ ਕਰ ਰਹੇ ਹਨ। ਦੇਖੋ ਇਹ ਵੀਡੀਓ:

ਕਮੈਂਟਸ ਦੀ ਗੱਲ ਕਰੀਏ ਤਾਂ ਇੱਕ ਯੂਜ਼ਰ ਨੇ ਲਿੱਖਿਆ, ‘ਇੱਕ ਇੰਟਰਵਿਊ ‘ਚ ਦਿਲਜੀਤ ਨੇ ਖੁਦ ਕਿਹਾ ਸੀ ਕਿ ਉਹ ਕਦੇ ਵੀ ਬਿਨਾਂ ਪੱਗ ਦੇ ਫਿਲਮ ‘ਚ ਕੰਮ ਨਹੀਂ ਕਰੇਗਾ, ਪਰ ਹੁਣ ਆਪ ਹੀ ਥੁਕ ਕੇ ਚੱਟੀ ਜਾਂਦਾ।’ ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਕੇਸ ਕੱਟ ਕੇ ਮੂਵੀ ਬਣਾਉਣਾ ਕੋਈ ਸਿਆਣਪ ਨਹੀਂ।’ ਇੱਕ ਹੋਰ ਯੂਜ਼ਰ ਨੇ ਕਿਹਾ, ‘ਇਹ ਪੰਜਾਬੀ ਇੰਡਸਟਰੀ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਲਿਜਾ ਰਹੀ ਹੈ।’ ਪੜ੍ਹੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ‘ਚਮਕੀਲਾ’ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਜਦੋਂ ਤੋਂ ਇਸ ਫਿਲਮ ਦਾ ਐਲਾਨ ਹੋਇਆ ਹੈ, ਦਿਲਜੀਤ ਉਦੋਂ ਤੋਂ ਹੀ ਲਗਾਤਾਰ ਲਾਈਮਲਾਈਟ ;ਚ ਬਣੇ ਹੋਏ ਹਨ। ਰਿਪੋਰਟਾਂ ਮੁਤਾਬਕ ਇਸ ਫਿਲਮ ‘ਚ ਦਿਲਜੀਤ ਦੇ ਨਾਲ ਪਰੀਨਿਤੀ ਚੋਪੜਾ ਤੇ ਨਿਸ਼ਾ ਬਾਨੋ ਨਜ਼ਰ ਆਉਣਗੀਆਂ। ਫਿਲਮ ‘ਚ ਪਰੀਨਿਤੀ ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ।