ਨਾਮੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ‘ਚ ਹੋਈ ਮੌਤ – ਮੋਗਾ ਜਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਸੀ -ਦਿਲ ਦਾ ਦੌਰਾ ਪੈਣ ਕਰਕੇ ਗਈ ਜਾਨ
28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ ਤੇ ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਪ੍ਰਸਿੱਧ ਕਬੱਡੀ ਰੇਡਰ ਸੀ।
ਮੋਗਾ: ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ। 28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ ਤੇ ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਪ੍ਰਸਿੱਧ ਕਬੱਡੀ ਰੇਡਰ ਸੀ।
28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ। ਉਹ ਖੇਡ ਦੇ ਤੌਰ ‘ਤੇ ਵਿਦੇਸ਼ ਦੀ ਧਰਤੀ ‘ਤੇ ਰਹਿ ਰਿਹਾ ਸੀਅੱਜ ਜਿਉਂ ਹੀ ਇਸ ਕਬੱਡੀ ਖਿਡਾਰੀ ਬਾਰੇ ਦੁਖਦਾਈ ਖਬਰ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਬੱਡੀ ਵਿਚ ਨਾਮ ਖੱਟਣ ਵਾਲੇ ਅਮਰੀ ਦੀ ਮੌਤ ਨਾਲ ਜਿੱਥੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਹੀ ਨੌਜਵਾਨ ਪੁੱਤ ਗੁਆਉਣ ਵਾਲੇ ਪਰਿਵਾਰ ਨੂੰ ਅਸਹਿ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।