ਕੈਨੇਡਾ ਦੇ ਗੱਡੀਆਂ ਵਾਲੇ – ਮਹਿੰਗਾਈ ਦੇ ਵਧਣ ਨਾਲ ਕੈਨੇਡਾ ‘ਚ ਬਹੁਤ ਸਾਰੇ ਲੋਕ ਸੜਕਾਂ ‘ਤੇ ਆ ਰਹੇ ਹਨ। ਘਰ ਖਰੀਦਣਾ ਤਾਂ ਦੂਰ ਦੀ ਗੱਲ, ਕਿਰਾਇਆ ਦੇਣ ਦੀ ਵੀ ਸਮਰੱਥਾ ਨਹੀਂ ਰਹੀ। ਬਹੁਤ ਸਾਰੇ ਲੋਕ ਗੱਡੀਆਂ ‘ਚ ਸੌਣ ਲੱਗੇ ਹਨ।
ਤੁਰਕੀ ਤੋਂ ਪੰਜ ਸਾਲ ਪਹਿਲਾਂ ਪਰਵਾਸ ਕਰਕੇ ਵੈਨਕੂਵਰ ਆਇਆ ਲੂਕਸ ਫਿਲਿਪਸ ਵੀ 2300 ਕਿਰਾਏ ਵਾਲੀ ਅਪਾਰਟਮੈਂਟ ਛੱਡ ਕੇ ਇਹ ਆਰਵੀ (ਰੈਕਰੀਏਸ਼ਨਲ ਵਹੀਕਲ) ਕਿਸ਼ਤਾਂ ‘ਤੇ ਲੈ ਆਇਆ। ਦਿਨੇ ਟੈਸਲਾ ‘ਚ ਊਬਰ ਚਲਾਉਂਦਾ, ਰਾਤ ਨੂੰ ਆਣ ਕੇ ਸੌਂ ਆਰਵੀ ‘ਚ ਸੌਂ ਜਾਂਦਾ, ਜਿਸ ਵਿੱਚ ਛੋਟੀ ਜਿਹੀ ਕਿਚਨ ਅਤੇ ਵਾਸ਼ਰੂਮ ਵੀ ਹਨ।
ਕਿਸੇ ਵੇਲੇ ਮੱਧ-ਵਰਗੀ ਸਮਝੇ ਜਾਂਦੇ ਲੂਕਸ ਵਰਗੇ ਸੈਂਕੜੇ ਹਨ, ਜੋ ਕਿਸੇ ਬੀਚ ਜਾਂ ਪਾਰਕ ਦੇ ਕੰਢੇ ਆਰਵੀ ਜਾਂ ਫਿਰ ਆਪਣੀ-ਕਾਰ-ਵੈਨ ‘ਚ ਜ਼ਿੰਗਦੀ ਗੁਜ਼ਾਰ ਰਹੇ ਹਨ ਕਿ ਸ਼ਾਇਦ ਕਿਸੇ ਵੇਲੇ ਉਹ ਘਰ ‘ਚ ਰਹਿਣ ਜੋਗੇ ਹੋ ਜਾਣ। ਇਨ੍ਹਾਂ ਤੋਂ ਹੇਠਾਂ ਫਿਰ ਬੇਘਰੇ ਆਉਂਦੇ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ‘ਚ ਹੈ। ਇਹ ਅੱਜ ਦਾ ਕੈਨੇਡਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ