ਦਿਲਜੀਤ ਦੋਸਾਂਝ ਦਾ ਚਮਕੀਲਾ ਲੁੱਕ ਸੁਰਖੀਆਂ ‘ਚ

1349

Diljit Dosanjh: ਦਿਲਜੀਤ ਦੋਸਾਂਝ ਦਾ ਚਮਕੀਲਾ ਲੁੱਕ ਸੁਰਖੀਆਂ ‘ਚ, ਅਦਾਕਾਰ ਨੇ ਨਫਰਤ ਕਰਨ ਵਾਲਿਆਂ ਨੂੰ ਕਹੀ ਇਹ ਗੱਲ

Diljit Dosanjh Chamkila Look: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjha) ਆਪਣੇ ਚਮਕੀਲਾ ਲੁੱਕ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀ ਅਗਲੀ ਫਿਲਮ ਵਿੱਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

Diljit Dosanjh Chamkila Look: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjha) ਆਪਣੇ ਚਮਕੀਲਾ ਲੁੱਕ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀ ਅਗਲੀ ਫਿਲਮ ਵਿੱਚ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦਿਲਜੀਤ ਨੂੰ ਇਸ ਕਿਰਦਾਰ ਵਿੱਚ ਵੇਖਣ ਲਈ ਪ੍ਰਸ਼ੰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਦੇ ਨਾਲ-ਨਾਲ ਦਿਲਜੀਤ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਕਲਾਕਾਰ ਨੇ ਆਪਣੇ ਸੋਸ਼ਲ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸਨੂੰ ਉਨ੍ਹਾਂ ਵੱਲੋਂ ਨਫਰਤ ਕਰਨ ਵਾਲੀਆਂ ਲਈ ਇੱਕ ਖਾਸ ਗੱਲ਼ ਕਹੀ ਗਈ ਹੈ। ਤੁਸੀ ਵੀ ਵੇਖੋ ਇਹ ਪੋਸਟ…

ਕਲਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇਹ ਇੱਕ ਖੂਬਸੂਰਤ ਦਿਨ ਹੈ 😇 ਸ਼ੁਕਰ 🙏🏽🙏🏽 ਜੋ ਤਾਂ ਤੁਹਾਨੂੰ ਪਿਆਰ ਕਰਦੇ ਆ ਉਨ੍ਹਾਂ ਲਈ ਤਾਂ ਪਿਆਰ ਹੁੰਦਾ ਹੀ ਆ.. 1 ਲੈਵਲ ਅੱਪ ਕਰਦੇ ਆਂ… ਜੋ ਤੁਹਾਨੂੰ ਨਫ਼ਰਤ ਕਰਦੇ ਆ… ਉਨ੍ਹਾਂ ਨੂੰ ਵੀ ਪਿਆਰ ਕਰਿਏ… ਸਾਰੇ 1 ਆ… ਉਹਦਾ ਹੀ ਰੂਪ ਨੇ… ਹਰ ਇੱਕ ਵਿੱਚ ਉਹ ਆਪ ਬੋਲ ਰਿਹਾ… ਚੈੱਕ ਕਰ ਰਿਹਾ ਸਾਨੂੰ… ਕਿੱਥੇ ਕੂ ਕਿਹੜੇ ਆ ਯਾਤਰਾ ਵਿੱਚ… ਲਵ ਯੂ ਓਏ… I Tan LOVE You..😁

ਇਸ ਤੋਂ ਪਹਿਲਾ ਦਿਲਜੀਤ ਵੱਲੋਂ ਇੱਕ ਫੋਟੋ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਹ ਪੂਰੇ ਚਮਕੀਲਾ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਦਿਲਜੀਤ ਦੀ ਲੁੱਕ ਹੂ-ਬ-ਹੂ ਚਮਕੀਲਾ ਵਰਗੀ ਲੱਗਦੀ ਹੈ। ਕਲਾਕਾਰ ਨੇ ਖੁਦ ਨੂੰ ਪੂਰਾ ਮਰਹੂਮ ਗਾਇਕ ਚਮਕੀਲਾ ਦਾ ਲੁੱਕ ਇਖਤਿਆਰ ਕੀਤਾ ਹੋਇਆ ਹੈ। ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ। ਫਿਲਹਾਲ ਪ੍ਰਸ਼ੰਸ਼ਕ ਦਿਲਜੀਤ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੇ ਜਰਿਏ ਹੀ ਪ੍ਰਸ਼ੰਸ਼ਕਾਂ ਨੂੰ ਅਮਰ ਸਿੰਘ ਦੀ ਜੀਵਨੀ ਬਾਰੇ ਪੂਰੀ ਜਾਣਕਾਰੀ ਮਿਲੇਗੀ।