ਕਨੇਡਾ – ਪੁਲਿਸ ਅਧਿਕਾਰੀ ਨਾਲ ਉਲਝਣ ਵਾਲਿਆਂ ਬਾਰੇ ਅਦਾਲਤ ਨੇ ਸੁਣਾਇਆ ਫੈਸਲਾ – ਜਿਹੜੇ ਕਹਿੰਦੇ ਸੀ ਡਿਪੋਰਟ ਕਰ ਦਿੱਤੇ ਉਹ ਪੜ੍ਹ ਲਉ ਧਿਆਨ ਨਾਲ
11 ਸਤੰਬਰ ਸਰੀ ਦੇ ਸਟਰਾਅਬੇਰੀ ਹਿੱਲ ਕੰਪਲੈਕਸ ਵਿੱਚ ਕੁਝ ਨੌਜਵਾਨ ਇੱਕ ਪੁਲਿਸ ਅਧਿਕਾਰੀ ਨਾਲ ਉਲਝ ਪਏ ਸਨ। ਰੌਲਾ ਪੈ ਗਿਆ ਸੀ ਕਿ ਕਈ ਨੌਜਵਾਨ ਡਿਪੋਰਟ ਕਰ ਦਿੱਤੇ ਹਨ।
ਇਸ ਮਾਮਲੇ ‘ਚ ਦੇਖਣ ਨੂੰ 35-40 ਜਣੇ ਸ਼ਾਮਲ ਲਗਦੇ ਸਨ ਪਰ ਫੜੇ 3 ਗਏ ਸਨ, ਚਾਰਜ 2 ਜਣੇ ਕੀਤੇ ਗਏ, ਉਨ੍ਹਾਂ ‘ਚੋਂ 1 ਦੀ ਅੱਜ ਅਦਾਲਤ ‘ਚ ਪੇਸ਼ੀ ਸੀ। 28 ਸਾਲਾ ਗੁਰਬਖਸ਼ ਸਿੰਘ ਸੈਣੀ ਨੂੰ ਅਦਾਲਤ ਨੂੰ ਸ਼ਰਤਾਂ ਤਹਿਤ ਬਰੀ ਕਰ ਦਿੱਤਾ ਹੈ।
ਸੈਣੀ ਨੂੰ ਅਦਾਲਤ ਨੇ 1500 ਡਾਲਰ ਜ਼ੁਰਮਾਨਾ ਕੀਤਾ ਹੈ। ਉਹ 18 ਮਹੀਨੇ ਸਟਰਾਅਬੇਰੀ ਹਿੱਲ ਇਲਾਕੇ ‘ਚ ਨਹੀਂ ਜਾ ਸਕੇਗਾ, ਹਥਿਆਰ ਨਹੀਂ ਰੱਖ ਸਕੇਗਾ ਅਤੇ ਕਿਸੇ ਵੀ ਪੁਲਿਸ ਅਧਿਕਾਰੀ ਨਾਲ ਸਿੱਧਾ ਜਾਂ ਅਸਿੱਧਾ ਉਲਝ ਨਹੀਂ ਸਕੇਗਾ। ਪਰ ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਬਣੇਗਾ ਤੇ ਨਾ ਹੀ ਡਿਪੋਰਟ ਲੱਗੇਗੀ।
ਸੈਣੀ ਦੀ ਵਕਾਲਤ ਸਰੀ ਦੇ ਵਕੀਲ ਗਗਨ ਨਾਹਲ ਨੇ ਕੀਤੀ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ