ਪਾਕਿ ਵੈੱਬ ਸੀਰੀਜ਼ ‘ਸੇਵਕ’ ‘ਤੇ ਭੜਕੀ ਰੀਨਾ ਰਾਏ

860

ਦੀਪ ਸਿੱਧੂ ਦੀ ਮਿੱਤਰ ਅਤੇ ਸਾਥੀ ਕਲਾਕਾਰ ਰੀਨਾ ਰਾਏ ਨੇ ਪੋਸਟ ਪਾ ਕੇ ਲਿਖਿਆ ਹੈ ਕਿ ਕੱਲ ਉਸਦੀ ਨਵੀਂ ਇੰਟਰਵਿਊ ਆ ਰਹੀ ਹੈ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲੋਕਾਂ ਦੇ ਦੀਪ ਦੀ ਮੌਤ ਅਤੇ ਉਹਨਾਂ ਦੇ ਰਿਸ਼ਤੇ ਬਾਰੇ ਅਨੇਕਾਂ ਸਵਾਲ ਹਨ। ਉਸਨੇ ਕਿਹਾ ਕਿ ਤੁਸੀਂ ਆਪਣੇ ਸਵਾਲ ਮੈਨੂੰ ਲਿਖ ਦਵੋ ਅਤੇ ਮੈਂ ਆਪਣੀ ਇੰਟਰਵਿਊ ‘ਚ ਹਰੇਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ।

ਰੀਨਾ ਨੇ ਅੱਗੇ ਇਹ ਵੀ ਲਿਖਿਆ ਕਿ ਲੋਕ ਕਹਿੰਦੇ ਹਨ ਕਿ ਮੈਨੂੰ ਕੋਈ ਸੱਟ ਨਹੀਂ ਲੱਗੀ। ਉਸਨੇ ਕਿਹਾ ਕਿ ਮੈਨੂੰ ਆਤਮਿਕ ਅਤੇ ਮਾਨਸਿਕ ਤੌਰ ‘ਤੇ ਬੁਰੀ ਤਰਾਂ ਸੱਟ ਲੱਗੀ ਹੈ। ਜਿਸ ਕਰਕੇ ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਆਪਣਾ ਦੁੱਖ ਕਿਵੇਂ ਬਿਆਨ ਕਰਾਂ।

Pakistani Web Series Sevak: ਵੈੱਬ ਸੀਰੀਜ਼ ‘ਸੇਵਕ’ ਵਿੱਚ ਦੀਪ ਸਿੱਧੂ ਦੀ ਮੌਤ ਨੂੰ ਇੱਕ ਸਾਜਸ਼ ਦੱਸਿਆ ਗਿਆ ਹੈ। ਇਸ ਦੇ ਨਾਲ ਨਾਲ ਸੀਰੀਜ਼ ‘ਚ ਇਹ ਵੀ ਦਿਖਾਇਆ ਗਿਆ ਹੈ ਕਿ ਦੀਪ ਨੂੰ ਯੋਜਨਾਬੱਧ ਤਰੀਕੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ

ਰੀਨਾ ਰਾਏ ਨੇ ਸੋਸ਼ਲ ਮੀਡੀਆ ‘ਤੇ ‘ਸੇਵਕ’ ਚ ਦੀਪ ਸਿੱਧੂ ਦਾ ਕਿਰਦਾਰ ਦਿਖਾਏ ਜਾਣ ‘ਤੇ ਵਿਰੋਧ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਸੋਸ਼ਕ ਮੀਡੀਆ ‘ਤੇ ਸੀਰੀਜ਼ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਲੰਬਾ ਚੌੜਾ ਨੋਟ ਵੀ ਨਾਲ ਲਿਖਿਆ ਹੈ। ਰੀਨਾ ਨੇ ਕਿਹਾ, ‘ਮੈਂ ਪਾਕਿਸਤਾਨ ਦੀ ਸਰਕਾਰ ਤੋਂ ਬੇਨਤੀ ਕਰਦੀ ਹਾਂ ਕਿ ਇਸ ਵੈਬ ਸੀਰੀਜ਼ ‘ਤੇ ਬੈਨ ਲਗਾਇਆ ਜਾਵੇ, ਜਿਸ ਵਿੱਚ ਦੀਪ ਸਿੱਧੂ ਬਾਰੇ ਦਿਖਾਇਆ ਗਿਆ ਹੈ। ਇਸ ਸੀਰੀਜ਼ ਖਿਲਾਫ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਾਰੇ ਓਟੀਟੀ ਪਲੇਟਫਾਰਮਾਂ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਦੀਪ ਦੇ ਜਾਣ ਤੋਂ ਬਾਅਦ ਸਾਡੀ ਤਾਂ ਦੁਨੀਆ ਹੀ ਉੱਜੜ ਗਈ ਹੈ ਅਤੇ ਅਸੀਂ ਹਾਲੇ ਤੱਕ ਉਸ ਦੇ ਗਮ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸੀਰੀਜ਼ ਦਾ ਟਰੇਲਰ ਦੇਖਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ। ਇਸ ਦੇ ਟਰੇਲਰ ਨੂੰ ਦੇਖ ਮੈਂ ਇਮੋਸ਼ਨਲ ਹੋ ਗਈ। ਇਸ ਸੀਰੀਜ਼ ‘ਚ ਮੇਰੇ ਇੰਟਰਵਿਊ ‘ਚ ਬੋਲੇ ਗਏ ਅਲਫਾਜ਼ਾਂ ਨੂੰ ਇਸਤੇਮਾਲ ਕੀਤਾ ਗਿਆ ਹੈ। ਮੈਨੂੰ ਇਹ ਪਸੰਦ ਨਹੀਂ ਆਇਆ। ਮੈਨੂੰ ਹਰਗਿਜ਼ ਮਨਜ਼ੂਰ ਨਹੀਂ ਕਿ ਕੋਈ ਪਰਦੇ ‘ਤੇ ਦੀਪ ਦਾ ਕਿਰਦਾਰ ਨਿਭਾਏ। ਜੇ ਦੀਪ ਦੀ ਜ਼ਿੰਦਗੀ ‘ਤੇ ਕੋਈ ਫਿਲਮ ਜਾਂ ਸੀਰੀਜ਼ ਬਣਾਉਣੀ ਹੈ ਤਾਂ ਢੰਗ ਸਿਰ ਬਣਾਈ ਜਾਵੇ। ਮੈਂ ਸਾਰੀ ਸੰਗਤ ਤੋਂ ਇਹ ਬੇਨਤੀ ਕਰਦੀ ਹਾਂ ਕਿ ਇਸ ‘ਤੇ ਰੋਕ ਲਗਾਉਣ ‘ਚ ਮੇਰੀ ਮਦਦ ਕੀਤੀ ਜਾਵੇ। ਜੇ ਪਰਦੇ ‘ਤੇ ਕੋਈ ਰੀਨਾ ਰਾਏ ਦਾ ਕਿਰਦਾਰ ਨਿਭਾ ਸਕਦਾ ਹੈ ਤਾਂ ਉਹ ਖੁਦ ਰੀਨਾ ਰਾਏ ਹੈ। ਮੈਂ ਕਿਸੇ ਹੋਰ ਨੂੰ ਆਪਣਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਮੈਨੂੰ ਹਰਗਿਜ਼ ਮਨਜ਼ੂਰ ਨਹੀਂ।’

ਇਸ ਤੋਂ ਇਲਾਵਾ ਰੀਨਾ ਰਾਏ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਦੇ ਲਈ ਪਰਦੇ ‘ਤੇ ਦੀਪ ਸਿੱਧੂ ਦੇ ਕਿਰਦਾਰ ਨੂੰ ਦੇਖਣਾ ਅਸਾਨ ਨਹੀਂ ਹੈ। ਕੋਈ ਵੀ ਦੀਪ ਤੇ ਰੀਨਾ ਦਾ ਕਿਰਦਾਰ ਨਹੀਂ ਨਿਭਾ ਸਕਦਾ।

ਇਸ ਸੀਰੀਜ਼ ‘ਚ ਦੀਪ ਸਿੱਧੂ ਦੇ ਕਿਰਦਾਰ ਨੂੰ ਪਰਦੇ ‘ਤੇ ਜੀਤ ਸਿੱਧੂ ਵਜੋਂ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਫਿਲਮ ਅਦਾਕਾਰ ਆਪਣੇ ਲੋਕਾਂ ਲਈ ਸੰਘਰਸ਼ ਕਰਦਾ ਹੈ ਅਤੇ ਉਨ੍ਹਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦਾ ਹੈ। ਇਸ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਦੀਪ ਦੀ ਮੌਤ ਐਕਸੀਡੈਂਟ ਨਹੀਂ, ਸਗੋਂ ਇੱਕ ਸਾਜਸ਼ ਹੈ।