ਖਰੜ ‘ਚ ਵਿਆਹ ਵਾਲੇ ਘਰ ਅਚਾਨਕ ਪੈ ਗਈ ਰੇਡ, ਜਸ਼ਨ ਮਨਾ ਰਹੇ ਰਿਸ਼ਤੇਦਾਰ ਵੀ ਰਹਿ ਗਏ ਹੈਰਾਨ

1845

ਸਾਰੀ ਰਾਤ ਵਾਰੇ ਗੁਰਦਾਸ ਮਾਨ ਤੋਂ 500-500 ਦੇ ਨੋਟ , ਤੜਕੇ Gillco ਵਾਲਿਆਂ ਦੇ ਘਰੇ ਪੈ ਗਈ ED ਦੀ ਰੇਡ

ਖਰੜ ‘ਚ ਇਕ ਨਾਮੀ ਕਾਰੋਬਾਰੀ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ. ) ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਬੀਤੀ ਅੱਧੀ ਰਾਤ ਤੋਂ ਈ. ਡੀ. ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਕਾਰੋਬਾਰੀ ਭੁਪਿੰਦਰ ਸਿੰਘ ਕਾਲਾ ਦੇ ਘਰ ਵੀ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਗਈ। ਭੁਪਿੰਦਰ ਸਿੰਘ ਕਾਲਾ ਦੇ ਪੁੱਤਰ ਦੇ ਵਿਆਹ ਸਮਾਰੋਹ ਦੌਰਾਨ ਈ. ਡੀ. ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਇਸ ਛਾਪੇਮਾਰੀ ਦੇ ਕਾਰਨ ਵਿਆਹ ਸਮਾਰੋਹ ‘ਚ ਸ਼ਾਮਲ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਤੜਕੇ ਸਵੇਰੇ 4 ਵਜੇ ਤੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਖਰੜ ਦੇ ਨਾਮੀ ਬਿਲਡਰ ਗਿਲਕੋ ਗਰੁੱਪ (Gillco Group) ‘ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਵੀਰਵਾਰ ਸਵੇਰੇ ਛਾਪੇਮਾਰੀ ਕੀਤੀ ਹੈ। ਈਡੀ ਦੀ ਟੀਮ ਨੇ ਤੜਕੇ 4 ਵਜੇ ਭੁਪਿੰਦਰ ਸਿੰਘ ਕਾਲਾ ਦੇ ਘਰ ਦਸਤਕ ਦਿੱਤੀ ਜਿਸ ਨਾਲ ਘਰ ‘ਚ ਚੱਲ ਰਹੇ ਵਿਆਹ ਪ੍ਰੋਗਰਾਮ ਦਾ ਰੰਗ ਵੀ ਫਿੱਕਾ ਪੈ ਗਿਆ ਹੈ।

ਵੇਰਵਿਆਂ ਅਨੁਸਾਰ ਪੜਤਾਲ ਅਜੇ ਵੀ ਜਾਰੀ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਕੋਈ ਵੀ ਸਥਾਨਕ ਅਧਿਕਾਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਰਣਜੀਤ ਗਿੱਲ ਦੇ ਖਾਸਮ ਖਾਸ ਤੇ ਉਸ ਦੇ ਵਪਾਰਕ ਹਿੱਸੇਦਾਰ ਕਹੇ ਜਾ ਰਹੇ ਇਕ ਵਿਅਕਤੀ ਦੇ ਘਰ ਵੀ ਈਡੀ ਨੇ ਛਾਪਾ ਮਾਰਿਆ ਹੈ। ਪਤਾ ਚੱਲਿਆ ਹੈ ਕਿ ਸੰਬੰਧਤ ਵਿਅਕਤੀ ਦੇ ਬੇਟੇ ਦਾ ਪਿਛਲੇ ਦਿਨੀਂ ਚੰਡੀਗੜ੍ਹ ‘ਚ ਵਿਆਹ ਹੋਇਆ ਸੀ। ਇਸ ਦੌਰਾਨ ਗਾਇਕ ਉੱਤੇ ਦੋ-ਦੋ ਹਜ਼ਾਰ ਰੁਪਏ ਦੇ ਨੋਟ ਵਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਪੜਤਾਲ ਅਜੇ ਚੱਲ ਰਹੀ ਹੈ।