ਜੈਸਮੀਨ ਸੈਂਡਲਾਸ ਨੇ ਫਿਰ …

4540

Jasmine Sandlas: ਜੈਸਮੀਨ ਸੈਂਡਲਾਸ ਨੇ ਫਿਰ ਬੋਲਡ ਤਸਵੀਰ ਕੀਤੀ ਸ਼ੇਅਰ, ਫੋਟੋ ਕੈਪਸ਼ਨ ਕਰਕੇ ਹੋ ਗਈ ਟਰੋਲ –

Jasmine Sandlas Pic: ਜੈਸਮੀਨ ਸੈਂਡਲਾਸ ਨੇ ਫਿਰ ਤੋਂ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੇਹੱਦ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਜੈਸਮੀਨ ਨੂੰ ਉਸ ਦੀ ਇਹ ਤਸਵੀਰ ਲਈ ਕਾਫੀ ਟਰੋਲ ਹੋਣਾ ਪੈ ਰਿਹਾ

ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਪੰਜਾਬ ‘ਚ ਹੈ। ਉਹ ਜਦੋਂ ਤੋਂ ਪੰਜਾਬ ਆਈ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਉਹ ਸੋਨਮ ਬਾਜਵਾ ਦੇ ਸ਼ੋਅ ‘ਦਿਲ ਦੀਆਂ ਗੱਲਾਂ 2’ ‘ਚ ਨਜ਼ਰ ਆਈ ਸੀ, ਜਿੱਥੇ ਉਸ ਨੇ ਗੈਰੀ ਸੰਧੂ ਬਾਰੇ ਗੱਲ ਕੀਤੀ ਸੀ।

ਇਸ ਦੇ ਨਾਲ ਨਾਲ ਉਸ ਦਾ ਗਾਣਾ ‘ਜੀ ਜਿਹਾ ਕਰਦਾ’ ਹਾਲ ਹੀ ‘ਚ ਰਿਲੀਜ਼ ਹੋਇਆ, ਜਿਸ ਕਰਕੇ ਉਸ ਨੂੰ ਬੁਰੀ ਤਰ੍ਹਾਂ ਟਰੋਲਲ ਹੋਣਾ ਪਿਆ। ਗਾਣੇ ‘ਚ ਜੈਸਮੀਨ ਨੇ ਆਪਣੇ ਬੇਹੱਦ ਬੋਲਡ ਅਵਤਾਰ ਕਰਕੇ ਸੁਰਖੀਆਂ ਤਾਂ ਬਟੋਰੀਆਂ ਹੀ, ਨਾਲ ਹੀ ਟਰੋਲਰਾਂ ਦੇ ਨਿਸ਼ਾਨੇ ‘ਤੇ ਵੀ ਆ ਗਈ।

ਪਰ ਲੱਗਦਾ ਹੈ ਕਿ ਜੈਸਮੀਨ ਨੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਲਿਆ। ਸਿੰਗਰ ਨੇ ਫਿਰ ਤੋਂ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬੇਹੱਦ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ।

ਜੈਸਮੀਨ ਨੂੰ ਉਸ ਦੀ ਇਹ ਤਸਵੀਰ ਲਈ ਕਾਫੀ ਟਰੋਲ ਹੋਣਾ ਪੈ ਰਿਹਾ ਹੈ। ਜੈਸਮੀਨ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਮੈਂ ਆਪਣੇ ਗਾਣੇ ਪ੍ਰਮੋਟ ਨਹੀਂ ਕਰਦੀ, ਮੇਰੇ ਗਾਣੇ ਮੈਨੂੰ ਪ੍ਰਮੋਟ ਕਰਦ ਹਨ।”

ਉਸ ਦੀ ਇਹ ਕੈਪਸ਼ਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇੱਕ ਯੂਜ਼ਰ ਨੇ ਲਿਖਿਆ, “ਜੇ ਇੱਦਾਂ ਦੇ ਕੱਪੜੇ ਪਾਵੇਗੀ ਤਾਂ ਗੀਤ ਤਾਂ ਆਪੇ ਪ੍ਰਮੋਟ ਹੋ ਜਾਣਾ।”

ਇੱਕ ਹੋਰ ਸ਼ਖਸ ਨੇ ਲਿਖਿਆ, “ਕਿਉਂ ਪੰਜਾਬ ਦਾ ਵਿਰਸਾ ਖਰਾਬ ਕਰ ਰਹੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹੋ ਜਿਹੀ ਫੋਟੋ ਸ਼ੇਅਰ ਕਰਕੇ ਸੌਂਗ ਪ੍ਰਮੋਟ ਕਰਨ ਦੀ ਲੋੜ ਹੀ ਨਹੀਂ।