ਨਛੱਤਰ ਗਿੱਲ ਦੀ ਧੀ ਦੇ ਮਾਂ ਨੂੰ ਯਾਦ ਕਰ ਨਹੀਂ ਰੁੱਕੇ ਹੰਝੂ, ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ

972

ਪੰਜਾਬੀ ਗਾਇਕ ਨਛੱਤਰ ਗਿੱਲ (Nachattar Gill) ਦੀ ਧਰਮ ਪਤਨੀ ਦਲਵਿੰਦਰ ਕੌਰ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਗਮ ਦੇ ਮਾਹੌਲ ਵਿੱਚ ਡੁੱਬਿਆ ਹੋਇਆ ਹੈ। ਇਸ ਵਿਚਕਾਰ ਅੱਜ ਗਾਇਕ ਦੀ ਪਤਨੀ ਦਲਵਿੰਦਰ ਕੌਰ (Dalvinder Kaur) ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ।

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੀ ਮੰਨਿਏ ਤਾਂ ਕਈ ਕਲਾਕਾਰ ਉਨ੍ਹਾਂ ਦੇ ਇਸ ਦੁੱਖ ਦਾ ਹਿੱਸਾ ਨਹੀਂ ਬਣੇ। ਜਾਣਕਾਰੀ ਮੁਤਾਬਕ ਸਿਰਫ਼ ਗਾਇਕ ਦੇਬੀ ਮਖਸੂਸਪੁਰੀ ਨੇ ਨਛੱਤਰ ਗਿੱਲ ਦੀ ਪਤਨੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਕਲਾਕਾਰ ਨੇ ਕੋਈ ਸ਼ਰਧਾਂਜਲੀ ਦੀ ਪੋਸਟ ਪਾਈ ਹੋਵੇ।

ਕਾਬਿਲੇਗੌਰ ਹੈ ਕਿ ਕੁੱਝ ਸਾਲ ਪਹਿਲਾਂ ਨਛੱਤਰ ਦਾ ਨਾਅ ਮੀ ਟੂ ਵਿਵਾਦ ਦੇ ਚੱਲਦੇ ਸੁਰਖੀਆਂ ਵਿੱਚ ਰਿਹਾ ਸੀ। ਇਹੀ ਕਾਰਨ ਮੰਨਿਆ ਜਾ ਸਕਦਾ ਹੈ ਕਿ ਨਛੱਤਰ ਤੋਂ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਦੂਰੀ ਬਣਾ ਲਈ ਗਈ ਹੈ। ਹਾਲਾਂਕਿ ਕਈ ਪੰਜਾਬੀ ਸਿਤਾਰੇ ਆਪਣੇ ਕੰਮਾਂ ਵਿੱਚ ਵਿਅਸਤ ਹੋਣ ਅਤੇ ਵਿਦੇਸ਼ ਹੋਣ ਦੇ ਚੱਲਦੇ ਇਸਦਾ ਹਿੱਸਾ ਨਹੀਂ ਬਣੇ।

ਗਾਇਕ ਨਛੱਤਰ ਗਿੱਲ ਦੀ ਪਤਨੀ ਦੀ ਅੰਤਿਮ ਅਰਦਾਸ ਮੌਕੇ ਰਵਿੰਦਰ ਗਰੇਵਾਲ ,ਹਾਰਬੀ ਸੰਘਾ ,ਜੈਲੀ ਸਣੇ ਦੁੱਖ ਵੰਡਾਉਣ ਪੁੱਜੇ ਪੰਜਾਬੀ ਇੰਡਸਟਰੀ ਦੇ ਵੱਖ ਵੱਖ ਕਲਾਕਾਰ