Parmish Verma: ਪਰਮੀਸ਼ ਵਰਮਾ ਨੇ ਫੈਨਜ਼ ਨੂੰ ਭਾਰ ਘਟਾਉਣ ਲਈ ਦੱਸੇ ਖਾਸ ਟਿਪਸ, ਕਿਹਾ- ਖਾਓ ਇਹ ਚੀਜ਼
Parmish Verma Give Weight Lose Tips To Fans: ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਆਪਣੇ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਪਰਮੀਸ਼ ਦੀ ਫਿਟਨੈਸ ਦੀ ਗੱਲ ਕਰਿਏ ਤਾਂ ਇਸ ਮਾਮਲੇ ਵਿੱਚ ਉਹ ਕਈ ਸਿਤਾਰਿਆਂ ਨੂੰ ਮਾਤ ਦਿੰਦੇ ਹਨ। ਕਲਾਕਾਰ ਵੱਲੋਂ ਆਪਣੇ ਪ੍ਰਸ਼ੰਸ਼ਕਾਂ ਲਈ ਇੱਕ ਖਾਸ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹ ਭਾਰ ਘਟਾਉਣ ਦੀ ਵਿਸ਼ੇਸ਼ ਡਾਈਟ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ…
ਪੰਜਾਬੀ ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ (Parmish Verma) ਆਪਣੇ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਪਰਮੀਸ਼ ਦੀ ਫਿਟਨੈਸ ਦੀ ਗੱਲ ਕਰਿਏ ਤਾਂ ਇਸ ਮਾਮਲੇ ਵਿੱਚ ਉਹ ਕਈ ਸਿਤਾਰਿਆਂ ਨੂੰ ਮਾਤ ਦਿੰਦੇ ਹਨ। ਕਲਾਕਾਰ ਵੱਲੋਂ ਆਪਣੇ ਪ੍ਰਸ਼ੰਸ਼ਕਾਂ ਲਈ ਇੱਕ ਖਾਸ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਉਹ ਭਾਰ ਘਟਾਉਣ ਦੀ ਵਿਸ਼ੇਸ਼ ਡਾਈਟ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਲਿਖਿਆ, ਭਾਰ ਘਟਾਉਣ ਵਾਲੀ ਵਿਸ਼ੇਸ਼ ਖੁਰਾਕ, ਸਨੈਪਚੈਟ ਯਾਦਾਂ… ਪਰਮੀਸ਼ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਕਿਹਾ, ਜਨਤਾ ਰੋਟੀਆਂ ਦਾ ਟੋਕਰਾ ਖ਼ਾ ਕੇ ਬਾਅਦ ਚ ਡਾਇਟ ਕੋਚ ਲੱਭਦੀ ਫਿਰਦੀ ਆ😂… ਇੱਕ ਹੋਰ ਫੈਨ ਨੇ ਲਿਖਿਆ, ਬਾਈ ਜਿਨਾ ਹੈਗਾ ਉਨਾ ਹੀ ਠੀਕ ਹੈ… ਹਾਲਾਂਕਿ ਕਈਆਂ ਨੇ ਕਿਹਾ ਇਸ ਨਾਲ ਤਾਂ ਭਾਰ ਵੱਧ ਜਾਉ…
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਪਰਮੀਸ਼ ਵਰਮਾ ਦੀ ਲਾਡੀ ਚਾਹਲ ਨਾਲ ਈਪੀ ਰਿਲੀਜ਼ ਹੋਈ ਹੈ। ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।