ਪੰਜਾਬੀ ਗਾਇਕ ਗੁਰਦਾਸ ਮਾਨ ਦੀ ‘ਸਟਾਰ ਨਾਈਟ’ ’ਚ ਹੋਇਆ ਹੰਗਾਮਾ, ਲੋਕਾਂ ਨੇ ਲਗਾਏ ਗੰਭੀਰ ਇਲਜ਼ਾਮ

1064

ਬਠਿੰਡਾ ‘ਚ ਗੁਰਦਾਸ ਮਾਨ ਦੇ ਨਾਈਟ ਸ਼ੋਅ ਦੌਰਾਨ ਹੰਗਾਮਾ, ਬਾਊਂਸਰਾਂ ‘ਤੇ ਲੋਕਾਂ ਨਾਲ ਧੱਕਾ-ਮੁੱਕੀ ਕਰਨ ਦੇ ਇਲਜ਼ਾਮ – ਜਸ਼ਨ ਏ ਵਿਰਾਸਤ ਵੱਲੋਂ ਕਰਵਾਏ ਗਏ ਗੁਰਦਾਸ ਮਾਨ ਨਾਈਟ ਦੌਰਾਨ ਤਾਇਨਾਤ ਕੀਤੇ ਗਏ ਬਾਊਂਸਰਾਂ ਵੱਲੋਂ ਲੋਕਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਲੋਕਾਂ ਕੋਲ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਦੂਰ ਕੀਤਾ ਗਿਆ।

ਬੀਤੀ ਰਾਤ ਬਠਿੰਡਾ ਸ਼ਹਿਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਖੇ ’ਚ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਟਾਰ ਨਾਈਟ ਕਰਵਾਈ ਗਈ। ਜਿਸ ਦੌਰਾਨ ਦਰਸ਼ਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਅਤੇ ਉਹ ਕਾਬੂ ’ਚ ਨਾ ਹੁੰਦੇ ਹੋਏ ਨਜ਼ਰ ਆਏ। ਇਸ ਸਭ ਦੇ ਬਾਅਦ ਬਾਊਂਸਰਾਂ ਵੱਲੋਂ ਧੱਕਾ-ਮੁੱਕੀ ਕੀਤੀ। ਇਸ ਮੌਕੇ ਲੋਕਾਂ ਵੱਲੋਂ ਬਾਊਂਸਰਾ ’ਤੇ ਪੱਗਾਂ ਲਾਹੁਣ ਦੇ ਇਲਜ਼ਾਮ ਵੀ ਲਗਾਏ ਗਏ ਸਨ।

ਦਰਸ਼ਕਾਂ ਦਾ ਭਾਰੀ ਇਕੱਠ ਦੇਖਦਿਆਂ ਪੰਜਾਬ ਪੁਲਸ ਨੇ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਕ ਵਿਅਕਤੀ ਨੇ ਕਿਹਾ ਕਿ ਮੇਰੇ ਕੋਲ ਪਾਸ ਹੋਣ ਦੇ ਬਾਵਜੂਦ ਵੀ ਬਾਊਂਸਰਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਅਤੇ ਮੇਰੀ ਪੱਗ ਲਾਹ ਦਿੱਤੀ।

ਬਠਿੰਡਾ: ਪੰਜਾਬ ਦੇ ਬਠਿੰਡਾ (Bathinda ) ‘ਚ ਪੰਜਾਬ ਸਰਕਾਰ (Punjab government) ਅਤੇ ਜਸ਼ਨ ਏ ਵਿਰਾਸਤ ਜਥੇਬੰਦੀ ਵੱਲੋਂ ਨਸ਼ਿਆਂ ਤੋਂ ਬਚਾਉਣ ਲਈ ਗੁਰਦਾਸ ਮਾਨ ਨਾਈਟ ਸ਼ੋਅ (Gurdas Maan Night) ਦਾ ਪ੍ਰਬੰਧ ਕੀਤਾ ਗਿਆ। ਪਰ ਇਸ ਸ਼ੋਅ ਦੌਰਾਨ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਦੱਸ ਦਈਏ ਕਿ ਇਸ ਨਾਈਟ ਸਬੰਧੀ ਪ੍ਰਸ਼ਾਸਨ ਅਤੇ ਜਸ਼ਨ ਏ ਵਿਰਾਸਤ ਜਥੇਬੰਦੀ (Jashan e Virasat organization) ਵੱਲੋਂ ਲੋਕਾਂ ਨੂੰ ਬਕਾਇਦਾ ਪਾਸ ਵੰਡੇ ਗਏ ਸੀ, ਪਰ ਗੁਰਦਾਸ ਮਾਨ ਨਾਈਟ ਦੌਰਾਨ ਵੱਡੀ ਗਿਣਤੀ ਵਿਚ ਤੈਨਾਤ ਕੀਤੇ ਗਏ ਬਾਊਂਸਰਾਂ ਵਲੋਂ ਲੋਕਾਂ ਨਾਲ ਦੁਰਵਿਹਾਰ ਕੀਤਾ ਗਿਆ। ਨਾਲ ਹੀ ਨਾਈਟ ਦਾ ਅੰਨਦ ਮਾਨਣ ਆਏ ਲੋਕਾਂ ਨੇ ਪ੍ਰਸ਼ਾਸ਼ਨ ‘ਤੇ ਇਲਜ਼ਾਮ ਲਗਾਏ ਹਨ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ ਚਹੇਤਿਆਂ ਨੂੰ ਮੁਢਲੀਆਂ ਕਤਾਰਾਂ ਵਿੱਚ ਬਿਠਾਇਆ ਗਿਆ।

ਜਸ਼ਨ ਏ ਵਿਰਾਸਤ ਵੱਲੋਂ ਕਰਵਾਏ ਗਏ ਗੁਰਦਾਸ ਮਾਨ ਨਾਈਟ ਦੌਰਾਨ ਤਾਇਨਾਤ ਕੀਤੇ ਗਏ ਬਾਊਂਸਰਾਂ ਵੱਲੋਂ ਲੋਕਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਲੋਕਾਂ ਕੋਲ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਦੂਰ ਕੀਤਾ ਗਿਆ।

ਗੁਰਦਾਸ ਮਾਨ ਦੇ ਚੱਲਦੇ ਸ਼ੋਅ ‘ਚ ਪੈ ਗਿਆ ਰੌਲਾ, ਲੱਥੀਆਂ ਪੱਗਾ, ਬਾਊਂਸਰਾਂ ਨੇ ਮਾਰੇ ਧੱਕੇ, ਦੇਖੋ LIVE

ਗੁਰਦਾਸ ਮਾਨ ਦੇ Live ਸ਼ੋਅ ‘ਚ ਬਾਊਂਸਰਾਂ ਨੇ ਮਾਰੇ ਲੋਕਾਂ ਨੂੰ ਧੱਕੇ, ਲੱਥੀਆਂ ਪੱਗਾਂ