ਕਸਟਮ ਵਿਭਾਗ ਨੇ ShahRukhKhan ਨੂੰ ਰੋਕਿਆ

462

ਮੁੰਬਈ – ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਰੋਕਿਆ। ਏਅਰਪੋਰਟ ‘ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਯਾਨੀ AIU ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਰਾਤ ਸ਼ਾਰਜਾਹ ਤੋਂ ਵਾਪਸ ਆਏ ਸਨ। ਉਹਨਾਂ ਕੋਲੋਂ ਮਹਿੰਗੀਆਂ ਘੜੀਆਂ ਅਤੇ ਉਨ੍ਹਾਂ ਦੇ ਕਵਰ ਸਨ, ਜਿਨ੍ਹਾਂ ਦੀ ਕੀਮਤ 18 ਲੱਖ ਰੁਪਏ ਸੀ। ਸ਼ਾਹਰੁਖ ਖ਼ਾਨ ਨੂੰ ਇਨ੍ਹਾਂ ਘੜੀਆਂ ਲਈ 6.83 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨੀ ਪਈ।

ਸ਼ਾਹਰੁਖ ਖਾਨ ਸ਼ੁੱਕਰਵਾਰ ਰਾਤ ਕਰੀਬ 12:30 ਵਜੇ ਪ੍ਰਾਈਵੇਟ ਚਾਰਟਰਡ ਜਹਾਜ਼ ਰਾਹੀਂ ਮੁੰਬਈ ਪਹੁੰਚੇ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਸਵੇਰੇ ਕਰੀਬ 1 ਵਜੇ ਇੱਥੇ ਟੀ-3 ਟਰਮੀਨਲ ‘ਤੇ ਰੈੱਡ ਚੈਨਲ ਨੂੰ ਪਾਰ ਕਰਦੇ ਸਮੇਂ ਕਸਟਮ ਵੱਲੋਂ ਰੋਕ ਲਿਆ ਗਿਆ। ਉਹਨਾਂ ਦੇ ਬੈਗ ਦੀ ਜਾਂਚ ਕਰਨ ‘ਤੇ ਬਾਬੂਨ ਅਤੇ ਜ਼ੁਰਬਕ ਘੜੀ ਦੇ 6 ਡੱਬੇ ਰੋਲੇਕਸ ਘੜੀ, ਸਪਿਰਟ ਬ੍ਰਾਂਡ ਦੀ ਘੜੀ, ਐਪਲ ਸੀਰੀਜ਼ ਦੀਆਂ ਘੜੀਆਂ ਬਰਾਮਦ ਹੋਈਆਂ। ਇਸ ਦੇ ਨਾਲ ਹੀ ਘੜੀਆਂ ਦੇ ਖਾਲੀ ਡੱਬੇ ਵੀ ਮਿਲੇ ਹਨ।

Bollywood actor Shah Rukh Khan and five members of his team were stopped for an hour at the Mumbai airport by Customs officials for not paying Customs duty for six luxury watches as the payment facility was not operational in the early hours of Saturday, an official said.

The incident occurred at 12.30 am after Khan landed at the airport from Dubai in a chartered flight, the official said and added that the payment counter at the General Aviation Terminal (GAT) was not operational in the early hours.

ਏਅਰਪੋਰਟ ‘ਤੇ ਇਕ ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਛੱਡ ਦਿੱਤਾ ਗਿਆ ਪਰ ਸ਼ਾਹਰੁਖ ਦੇ ਬਾਡੀਗਾਰਡ ਰਵੀ ਅਤੇ ਬਾਕੀ ਟੀਮ ਨੂੰ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸ਼ਾਹਰੁਖ ਦੇ ਬਾਡੀਗਾਰਡ ਰਵੀ ਨੇ 6 ਲੱਖ 87 ਹਜ਼ਾਰ ਰੁਪਏ ਦੀ ਕਸਟਮ ਡਿਊਟੀ ਅਦਾ ਕੀਤੀ।

ਕਸਟਮ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸ਼ਨੀਵਾਰ ਸਵੇਰ ਤੱਕ ਦਾ ਸਮਾਂ ਲੱਗਾ। ਕਸਟਮ ਅਧਿਕਾਰੀਆਂ ਨੇ ਸਵੇਰੇ 8 ਵਜੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਰਵੀ ਨੂੰ ਰਿਹਾਅ ਕਰ ਦਿੱਤਾ। ਕਈ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੁਰਮਾਨੇ ਦੀ ਰਕਮ ਸ਼ਾਹਰੁਖ ਦੇ ਕ੍ਰੈਡਿਟ ਕਾਰਡ ਤੋਂ ਹੀ ਅਦਾ ਕੀਤੀ ਗਈ ਹੈ। ਸ਼ਾਹਰੁਖ ਖ਼ਾਨ 11 ਨਵੰਬਰ ਨੂੰ ਯੂਏਈ ਦੇ ਐਕਸਪੋ ਸੈਂਟਰ ਪਹੁੰਚੇ ਸਨ।

During the screening of the baggage of Khan and his team members, officials found six expensive watches in one of the bags, he said. The expensive watches are worth Rs 17.86 lakh as per Customs’ evaluation, he said.

ਉੱਥੇ ਉਹਨਾਂ ਨੂੰ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ 2022 ਦੇ 41ਵੇਂ ਐਡੀਸ਼ਨ ਵਿਚ ਹਿੱਸਾ ਲੈਣ ਲਈ ਗਲੋਬਲ ਆਈਕਨ ਆਫ਼ ਸਿਨੇਮਾ ਅਤੇ ਕਲਚਰਲ ਨੈਰੇਟਿਵ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ‘ਚ ਸ਼ਿਰਕਤ ਕਰਨ ਲਈ ਸ਼ਾਹਰੁਖ ਆਪਣੀ ਟੀਮ ਨੂੰ ਵੀ ਪ੍ਰਾਈਵੇਟ ਚਾਰਟਰਡ ਜਹਾਜ਼ ਰਾਂਹੀ ਲੈ ਕੇ ਗਏ ਸਨ। ਇਸ ਜਹਾਜ਼ ਰਾਹੀਂ ਉਹ ਸ਼ੁੱਕਰਵਾਰ ਦੇਰ ਰਾਤ 12:30 ਵਜੇ ਮੁੰਬਈ ਪਰਤੇ।