ਅਫਸਾਨਾ ਦਾ ਅੜਿਆ ਹਿੰਦੀ ਪੰਜਾਬੀ ‘ਚ ਗੇਰ, ਆਹ ਕੀ ਬੋਲ ਬੈਠੀ ਧੱਕਾ ਗਰਲ

270

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ‘ਬਿੱਗ ਬੌਸ 15’ ਦੇ ਘਰ ’ਚ ਨਜ਼ਰ ਆ ਰਹੀ ਹੈ। ਅਫਸਾਨਾ ਖ਼ਾਨ ਦਾ ਨਵੰਬਰ ’ਚ ਮੰਗੇਤਰ ਸਾਜ ਨਾਲ ਵਿਆਹ ਹੋਣ ਵਾਲਾ ਸੀ ਪਰ ਉਸ ਨੇ ਸ਼ੋਅ ਲਈ ਵਿਆਹ ਨੂੰ ਮੁਲਤਵੀ ਕਰ ਦਿੱਤਾ ਹੈ।

ਆਪਣੇ ਤੇ ਸਾਜ ਦੇ ਰਿਸ਼ਤੇ ਬਾਰੇ ਗੱਲਬਾਤ ਕਰਦਿਆਂ ਅਫਸਾਨਾ ਖ਼ਾਨ ਨੇ ਇਕ ਖ਼ੁਲਾਸਾ ਕੀਤਾ ਹੈ। ਅਫਸਾਨਾ ਖ਼ਾਨ ਦੀ ਇਕ ਵੀਡੀਓ ਵੂਟ ’ਤੇ ਸਾਹਮਣੇ ਆਈ ਹੈ, ਜਿਸ ’ਚ ਅਫਸਾਨਾ ਖ਼ਾਨ ਟੀ. ਵੀ. ਅਦਾਕਾਰ ਕਰਨ ਕੁੰਦਰਾ ਨਾਲ ਗੱਲਬਾਤ ਕਰ ਰਹੀ ਹੈ।

ਅਫਸਾਨਾ ਕਰਨ ਨੂੰ ਕਹਿੰਦੀ ਹੈ, ‘ਮੈਨੂੰ ਛੋਟੇ ਹੁੰਦੇ ਤੋਂ ਹੀ ਸੁਪਨੇ ਆਉਂਦੇ ਸਨ ਕਿ ਮੇਰੀ ਐਂਟਰੀ ‘ਬਿੱਗ ਬੌਸ’ ’ਚ ਹੋ ਗਈ ਹੈ। ਆਪਣੇ ਪਿਆਰ ਨੂੰ ਪਾਉਣ ਲਈ ਮੈਨੂੰ 5 ਸਾਲ ਲੱਗੇ। ਮੈਨੂੰ ਰਿਸ਼ਤਾ ਹੋਰ ਵੀ ਆ ਗਿਆ ਸੀ ਪਰ ਮੈਂ ਕਿਹਾ ਸੀ ਕਿ ਮੈਂ ਵਿਆਹ ਸਾਜ ਨਾਲ ਹੀ ਕਰਵਾਉਣਾ ਹੈ। ਅਸੀਂ ਇਕ-ਦੂਜੇ ਨੂੰ ਬੁਲਾਉਣਾ ਵੀ ਬੰਦ ਕਰ ਦਿੱਤਾ ਸੀ। 3 ਸਾਲ ਗੱਲਬਾਤ ਕਰਨ ਤੋਂ ਬਾਅਦ 8-9 ਮਹੀਨੇ ਅਸੀਂ ਗੱਲਬਾਤ ਬੰਦ ਕਰ ਦਿੱਤੀ ਸੀ। ਫਿਰ ਸਾਡੀ ਗੱਲਬਾਤ ਸ਼ੁਰੂ ਹੋਈ ਤੇ ਮੈਂ ਕਿਹਾ ਕਿ ਮੈਨੂੰ ਬਾਹਰੋਂ ਰਿਸ਼ਤਾ ਆ ਗਿਆ ਹੈ। ਉਦੋਂ ਮੇਰੇ ਕਈ ਹਿੱਟ ਗੀਤ ਵੀ ਆ ਗਏ ਸਨ ਪਰ ਮੈਂ ਉਸ ਨੂੰ ਅਖੀਰ ਤਕ ਵਿਆਹ ਲਈ ਪੁੱਛਦੀ ਰਹੀ। ਫਿਰ ਜਦੋਂ ਉਹ ਮੰਨ ਗਏ ਤਾਂ ਉਨ੍ਹਾਂ ਦੇ ਪਰਿਵਾਰ ਨੇ ਮਨ੍ਹਾ ਕਰ ਦਿੱਤਾ। ਹੁਣ ਜਦੋਂ ਰਿਸ਼ਤਾ ਹੋ ਗਿਆ ਤਾਂ ਪਰਿਵਾਰ ਉਸ ਤੋਂ ਜ਼ਿਆਦਾ ਪਿਆਰ ਮੈਨੂੰ ਕਰਦਾ ਹੈ। ਇਸ ਦੇ ਚਲਦਿਆਂ ਹੀ ਮੈਂ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਮੈਂ ਸਾਜ ਤੋਂ ਬਿਨਾਂ ਰਹਿ ਨਹੀਂ ਪਾ ਰਹੀ ਸੀ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਫਸਾਨਾ ਤੇ ਸਾਜ ਦਾ ਰਿਸ਼ਤਾ ਹੋਇਆ ਹੈ। ਦੋਵਾਂ ਦੀ ਜੋੜੀ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਆਏ ਦਿਨ ਦੋਵਾਂ ਵਲੋਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਤੇ ‘ਬਿੱਗ ਬੌਸ 15’ ਦੇ ਘਰ ’ਚ ਆਉਣ ਤੋਂ ਬਾਅਦ ਸਾਜ ਸੋਸ਼ਲ ਮੀਡੀਆ ’ਤੇ ਉਸ ਦੀ ਸੁਪੋਰਟ ਕਰਨ ’ਚ ਲੱਗੇ ਹੋਏ ਹਨ।