ਗੁਰੂ ਗੱਦੀ ਨੂੰ ਲੈ ਕੇ ਚਰਚਾਵਾਂ ‘ਤੇ ਭੜਕਿਆ ਰਾਮ ਰਹੀਮ, ਹਨੀਪ੍ਰੀਤ ਨੂੰ ਦਿੱਤਾ ਨਵਾਂ ਨਾਂ

495

ਡੇਰਾ ਸੱਚਾ ਸੌਦਾ ਦੀ ਗੱਦੀ ਹਨੀਪ੍ਰੀਤ ਨੂੰ ਸੌਂਪਣ ਦੀਆਂ ਚਰਚਾਵਾਂ ਵਿਚਾਲੇ ਰਾਮ ਰਹੀਮ ਭੜਕ ਗਿਆ। ਐਤਵਾਰ ਨੂੰ ਸਤਿਸੰਗ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਅਸੀਂ ਗੁਰੂ ਸੀ ਅਤੇ ਰਹਾਂਗੇ। ਇਸ ਦੌਰਾਨ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਫਿਰ ਤੋਂ ਪ੍ਰਮੋਟ ਕੀਤਾ।

ਰਾਮ ਰਹੀਮ ਨੇ ਹਨੀਪ੍ਰੀਤ ਨੂੰ ਰੂਹ ਦੀ (ਰੂਹਾਨੀ ਦੀਦੀ) ਦਾ ਨਵਾਂ ਨਾਂ ਦਿੱਤਾ ਹੈ। ਹਨੀਪ੍ਰੀਤ ਨੂੰ ਰਾਮ ਰਹੀਮ ਦੇ ਸਤਿਸੰਗ ‘ਚ ਲਗਾਤਾਰ ਬਰੈਂਡ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰਾਮ ਰਹੀਮ ਡੇਰੇ ਦੀ ਗੱਦੀ ਹਨੀਪ੍ਰੀਤ ਨੂੰ ਸੌਂਪ ਸਕਦਾ ਹੈ।

ਰਾਮ ਰਹੀਮ ਨੇ ਕਿਹਾ ਕਿ ਅਸੀਂ ਕਿੰਨੀ ਵਾਰ ਇੰਨੇ ਅੱਖਰਾਂ ਵਿੱਚ ਲਿਖਿਆ ਹੈ ਅਸੀਂ ਗੁਰੂ ਅਸੀਂ ਸੀ, ਅਸੀਂ ਹਾਂ ਅਤੇ ਰਹਾਂਗੇ। 100 ਪ੍ਰਤੀਸ਼ਤ, 1000 ਪ੍ਰਤੀਸ਼ਤ, ਮਿਲੀਅਨ ਪ੍ਰਤੀਸ਼ਤ, ਮਿਲੀਅਨ ਵਾਰ ਕਹੋ, ਅਸੀਂ ਹਾਂ, ਅਸੀਂ ਸੀ ਅਤੇ ਅਸੀਂ ਰਹਾਂਗੇ। ਪਤਾ ਨਹੀਂ ਕੀ ਖਾਜ ਉਠਦੀ ਹੈ ਅਤੇ ਕੁਝ ਦਿਨਾਂ ਬਾਅਦ ਫਿਰ ਸ਼ੁਰੂ ਹੋ ਜਾਂਦੇ ਹਨ। ਸੂਤਰਾਂ ਤੋਂ ਪਤਾ ਲੱਗਾ। ਅੱਜ ਤੱਕ ਨਹੀਂ ਮਿਲੇ। ਕਿੱਥੇ ਰਹਿੰਦਾ ਹੈ ਇਹ ਸੂਤਰ ਦਾ ਪ੍ਰਾਣੀ? ਇਹ ਅਣਪਛਾਤੇ ਸੂਤਰ ਹੁੰਦਾ ਕੀ ਹੈ? ਕਿੰਨਾ ਕਮਾਲ ਹੈ ਕਿ ਬੱਸ ਲਿਖਣਾ ਹੀ ਕਿ ਸੂਤਰਾਂ ਤੋਂ।

ਰਾਮ ਰਹੀਮ ਭੜਕ ਕੇ ਕਹਿ ਰਿਹਾ ਹੈ ਕਿ ਬਰਾ ਨਾ ਮੰਨੀਓ ਸਾਡੇ ਭਰਾਵੋ। ਕਿਉਂਕਿ ਮੂੰਹੋਂ ਨਿਕਲ ਜਾਂਦੀ ਹੈ। ਅਸੀਂ ਤੁਹਾਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ, ਪਰ ਇਹ ਕੀ ਹੈ, ਅਸੀਂ ਤੁਹਾਨੂੰ ਚਿੱਠੀਆਂ ਵਿੱਚ ਵੀ ਲਿਖ ਦਿੱਤਾ ਅਤੇ ਅੱਜ ਫਿਰ ਬੋਲ ਦਿੱਤਾ ਕਿ ਲੱਖਾਂ ਵਾਰ ਕਹਿਲਵਾ ਲਓ ਕਿ ਅਸੀਂ ਹਾਂ, ਅਸੀਂ ਹੀ ਰਹਾਂਗੇ। ਅਸੀਂ ਪਿਛਲੀ ਵਾਰੀ ਆਪਣੀ ਸਾਧ ਸੰਗਤ ਨੂੰ ਇਹ ਸਹੁੰ ਚੁਕਾਈ ਸੀ ਕਿ ਗੁਰੂ ਦੇ ਬਰਾਬਰ ਸਣਝਣਾ ਆਪਣੀ ਆਸ਼ਿਕੀ ਨੂੰ ਬੇਇੰਤਹਾ ਦਾਗ ਲਗਾਉਣਾ ਹੈ। ਇਨ੍ਹਾਂ ਬੱਚਿਆਂ ਨੇ ਸਾਨੂੰ ਤੋਹਫਾ ਦਿੱਤਾ ਕਿ ਅਸੀਂ ਆਪਣੇ ਗੁਰੂ ‘ਤੇ 100 ਫੀਸਦੀ ਭਰੋਸਾ ਰੱਖਾਂਗੇ ਅਤੇ ਕਿਸੇ ਨੂੰ ਵੀ ਆਪਣੇ ਬਰਾਬਰ ਨਹੀਂ ਸਮਝਾਂਗੇ। ਅੱਜ ਦੇਖੋ ਸਾਰਿਆਂ ਦੇ ਹੱਥ ਖੜੇ ਹਨ। ਅਸੀਂ ਤੁਹਾਨੂੰ ਇਹ ਤੋਹਫ਼ਾ ਦਿੱਤਾ ਹੈ। ਕਿਸੇ ਨੂੰ ਗੁਰੂ ਦੇ ਬਰਾਬਰ ਨਾ ਸਮਝੋ।

ਅਸੀਂ ਆਪਣੀ ਧੀ ਨੂੰ ਇੱਕ ਨਾਮ ਦਿੱਤਾ। ਨਾਮ ਤਾਂ ਉਹੀ ਹੈ, ਉਂਝ ਬਿਟੀਆ ਦਾ ਨਾਂ ਦੱਸਣ ਦੀ ਲੋੜ ਨਹੀਂ ਹੈ। ਸਾਾਰਿਆਂ ਨੂੰ ਪਤਾ ਹੀ ਹੈ, ਸਾਧ ਸੰਗਤ ਵੀ ਜਾਣਦੀ ਹੈ। ਸਾਡੀ ਬਿਟੀਆ ਦਾ ਨਾਂ ਹਨੀਪ੍ਰੀਤ ਹੈ, ਧਰਮ ਦੀ ਧੀ ਅਤੇ ਮੁੱਖ ਚੇਲੀ ਹੈ। ਅਸੀਂ ਉਸ ਨੂੰ ੱਕ ਛੋਟਾ ਜਿਹਾ ਨਾਂ ਦਿੱਤਾ। ਸਾਰੇ ਕਹਿੰਦੇ ਹਨ ਕਿ ਗੁਰੂ ਜੀ ਸਾਰੀਆਂ ਹੀ ਦੀਦੀਆਂ ਹਨ। ਇਸ ਲਈ ਪਤਾ ਨਹੀਂ ਲੱਗਦਾ। ਤਾਂ ਅਸੀਂ ‘ਰੂਹ ਦੀ’ ਦਾ ਨਾਂ ਦਿੱਤਾ, ਯਾਨੀ ਕਿ ਰੂਹਾਨੀ ਦੀਦੀ।

ਤਾਂ ਜੋ ਤੁਸੀਂ ਆਸਾਨੀ ਨਾਲ ਨਾਮ ਲੈ ਸਕੋ। ਉਹ ਹੈ, ਸੀ ਅਤੇ ਇਸ ਤੋਂ ਵੀ ਵੱਧ ਖੁਸ਼ੀਆਂ ਲੈਂਦੀ ਰਹੇਗੀ। ਤੁਹਾਡੇ ਨਾਲ ਮਿਲ ਕੇ ਮਨੁੱਖਤਾ ਦੀ ਭਲਾਈ ਦੇ ਕੰਮ ਕਰਦੀ ਹੈ। ਪਰ ਉਹ ਆਪਣੇ ਪਾਪਾ ਅਤੇ ਗੁਰੂ ਦੀ ਗੱਲ ਸੁਣਦੀ ਹੈ ਅਤੇ ਫਿਰ ਅੱਗੇ ਬੋਦਲਦੀ ਹੈ। ਉਹ ਆਪਣੇ ਆਪ ਤਾਂ ਕੁਝ ਬੋਲਦੀ ਨਹੀਂ। ਪਤਾ ਨਹੀਂ ਤੁਹਾਨੂੰ ਕੀਤ ਲੱਗਦਾ ਹੈ, ਕਹਿੰਦੇ ਰਹੋ, ਸਾਡੀ ਬਿਟੀਆ ਹੈ, ਸਾਧ ਸੰਗਤ ਦੀ ਭੈਣ ਹੈ। ਸਾਡੇ ਕਹਿਣ ਦਾ ਮਕਸਦ ਹੈ ਕਿ ਹਕੀਕਤ ਨੂੰ ਹਕੀਕਤ ਸਮਝ। ਸਾਡਾ ਕਹਿਣ ਦਾ ਮਕਸਦ ਹੈ ਕਿ ਹਕੀਕਤ ਨੂੰ ਹਕੀਕਤ ਮੰਨੋ।