ਮੀਕੇ ਕਰਕੇ ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

939

ਸੋਸ਼ਲ ਮੀਡੀਆ ਸੈਂਸੇਸ਼ਨ ਰੀਵਾ ਅਰੋੜਾ (ਟੀਨ ਇੰਫਲੂਐਂਸਰ-ਐਕਟ੍ਰੈੱਸ) ਦੀਆਂ ਸਿਤਾਰਿਆਂ ਨਾਲ ਡਾਂਸਿੰਗ ਵੀਡੀਓਜ਼ ਤਾਂ ਕਾਫੀ ਦੇਖੀਆਂ ਹੋਣਗੀਆਂ। ਆਪਣੇ ਤੋਂ ਵੱਡੇ ਉਮਰ ਦੇ ਸਿਤਾਰਿਆਂ ਨਾਲ ਰੀਵਾ ਦੀਆਂ ਡਾਂਸ ਜਾਂ ਰੋਮਾਂਸ ਕਰਦਿਆਂ ਦੀਆਂ ਰੀਲਜ਼ ਵੀਡੀਓਜ਼ ਵਾਇਰਲ ਹਨ। ਰੀਵਾ ਦੀ ਕਰਨ ਕੁੰਦਰਾ ਤੇ ਗਾਇਕ ਮੀਕਾ ਸਿੰਘ ਨਾਲ ਰੋਮਾਂਸ ਕਰਦਿਆਂ ਦੀ ਵੀਡੀਓ ਸਾਹਮਣੇ ਆਈ, ਇਸ ਤੋਂ ਬਾਅਦ 12 ਸਾਲ ਦੀ ਬੱਚੀ ਨਾਲ ਰੋਮਾਂਸ ਕਰਨ ’ਤੇ ਸਿਤਾਰਿਆਂ ਨੂੰ ਟਰੋਲ ਕੀਤਾ ਜਾ ਰਿਹਾ ਹੈ, ਨਾਲ ਹੀ ਰੀਵਾ ਦੇ ਮਾਪਿਆਂ ਦੀ ਵੀ ਨਿੰਦਿਆ ਹੋ ਰਹੀ ਹੈ।

ਰੀਵਾ ਦੀ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਮੀਕਾ ਸਿੰਘ ਨਾਲ ਡਾਂਸ ਕਰ ਰਹੀ ਹੈ। ਮੀਕਾ ਦਾ 12 ਸਾਲ ਦੀ ਰੀਵਾ ਨਾਲ ਰੋਮਾਂਟਿਕ ਡਾਂਸ ਕਰਨਾ ਲੋਕਾਂ ਨੂੰ ਚੰਗਾ ਨਹੀਂ ਲੱਗਾ। ਯੂਜ਼ਰਸ ਦਾ ਕਹਿਣਾ ਹੈ ਕਿ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਅਜਿਹਾ ਡਾਂਸ ਕਰਨਾ ਗਲਤ ਹੈ। ਅੱਜ ਮੀਕਾ ਦੀ ਧੀ ਹੁੰਦੀ ਤਾਂ ਰੀਵਾ ਦੀ ਉਮਰ ਦੀ ਹੁੰਦੀ।

45 ਸਾਲ ਦੇ ਮੀਕਾ ਨੂੰ ਲੋਕ ਖਰੀਆਂ-ਖਰੀਆਂ ਸੁਣਾ ਰਹੇ ਹਨ। ਰੀਵਾ ਦੇ ਮਾਪੇ ਵੀ ਨਿਸ਼ਾਨੇ ’ਤੇ ਹਨ, ਜੋ ਰੀਵਾ ਨੂੰ ਇਸ ਤਰ੍ਹਾਂ ਦੇ ਪ੍ਰਾਜੈਕਟ ਕਰਨ ਤੋਂ ਰੋਕਦੇ ਨਹੀਂ ਹਨ। ਉਲਟਾ ਉਸ ਨੂੰ ਹੁੰਗਾਰਾ ਦਿੰਦੇ ਹਨ।

ਇਕ ਸ਼ਖ਼ਸ ਨੇ ਲਿਖਿਆ, ‘‘ਕੀ ਇਹ ਅਸਲ ’ਚ 12 ਸਾਲ ਦੀ ਹੈ? ਯਕੀਨ ਨਹੀਂ ਹੋ ਰਿਹਾ ਇਹ ਸਭ ਹੋ ਰਿਹਾ ਹੈ।’’ ਦੂਜੇ ਸ਼ਖ਼ਸ ਨੇ ਲਿਖਿਆ, ‘‘ਰੀਵਾ ਦੇ ਮਾਪਿਆਂ ਨਾਲ ਕੀ ਗਲਤ ਹੈ। ਉਹ ਕਿਉਂ ਕਰ ਰਹੇ ਹਨ?’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘12 ਸਾਲ ਦੀ ਬੱਚੀ, ਸਮਾਜ ’ਚ ਇਹ ਕੀ ਹੋ ਰਿਹਾ ਹੈ।’’

ਯੂਜ਼ਰਸ ਰੀਵਾ ਦੇ ਮਾਪਿਆਂ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੇ ਹਨ। ਰੀਵਾ ਦੀ ਕਰਨ ਕੁੰਦਰਾ ਨਾਲ ਰੀਲ ਵੀਡੀਓ ਵੀ ਸਾਹਮਣੇ ਆਈ ਸੀ। ਆਪਣੇ ਤੋਂ 26 ਸਾਲ ਵੱਡੇ ਕਰਨ ਕੁੰਦਰਾ ਨਾਲ ਇੰਝ ਰੀਵਾ ਦਾ ਰੋਮਾਂਸ ਕਰਨਾ ਲੋਕਾਂ ਨੂੰ ਸਹੀ ਨਹੀਂ ਲੱਗਾ।

ਸਭ ਤੋਂ ਹੈਰਾਨੀ ਵਾਲੀ ਰੀਵਾ ਦੀ ਵੀਡੀਓ ਉਹ ਹੈ, ਜਦੋਂ ਉਹ 11 ਸਾਲ ਦੀ ਸੀ। ਉਦੋਂ ਉਸ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਉਸ ਨੂੰ ਐਬਿਊਜ਼ ਕੀਤਾ ਜਾ ਰਿਹਾ ਸੀ। ਬੈੱਡ ’ਤੇ ਸ਼ਖ਼ਸ ਨੇ ਚੇਨ ਨਾਲ ਰੀਵਾ ਨੂੰ ਬੰਨ੍ਹਿਆ ਹੈ।

ਦੱਸ ਦੇਈਏ ਕਿ ਰੀਵਾ ਇਕ ਚਾਈਲਡ ਐਕਟ੍ਰੈੱਸ ਹੈ। 2019 ’ਚ ਆਈ ਫ਼ਿਲਮ ‘ਉੜੀ’ ਯਾਦ ਹੋਵੇਗੀ ਤੁਹਾਨੂੰ, ਉਸ ’ਚ ਰੀਵਾ ਦਾ ਰੋਂਦਿਆਂ ਦਾ ਇਕ ਸੀਨ ਸੀ। ਰੀਵਾ ਜਾਨ੍ਹਵੀ ਕਪੂਰ ਦੀ ਫ਼ਿਲਮ ‘ਗੁੰਜਨ ਸਕਸੇਨਾ’ ’ਚ ਉਸ ਦੇ ਬਚਪਨ ਦੀ ਭੂਮਿਕਾ ਨਿਭਾਅ ਚੁੱਕੀ ਹੈ।