ਕੈਨੇਡਾ – ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟੇਡ ਪੰਜਾਬੀ ਗੈਂ ਗਸਟਰ

2704

ਕੈਨੇਡਾ ਦੀ ਧਰਤੀ ‘ਤੇ ਗੈਂਗਵਾਰ, ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟੇਡ ਪੰਜਾਬੀ ਗੈਂਗਸਟਰ

ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵੈਨਕੂਵਰ ਵਿਚ ਹੋਈ ਗੈਂਗਵਾਰ ਵਿਚ ਵਿਸ਼ਾਲ ਵਾਲੀਆ ਨਾਂ ਦਾ ਪੰਜਾਬੀ ਗੈਂਗਸਟਰ ਮਾਰਿਆ ਗਿਆ ਹੈ। ਵਿਸ਼ਾਲ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਵਿਸ਼ਾਲ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਲ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਵਾਲੀਆ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰ ਗਰੁੱਪ ਨੇ ਅਪਰਾਧ ਵਿਚ ਵਰਤੀ ਕਾਰ ਨੂੰ ਅੱਗ ਲਗਾ ਦਿੱਤੀ ਤੇ ਆਪ ਮੌਕੇ ਤੋਂ ਭੱਜ ਗਏ।

ਜਾਣਕਾਰੀ ਮੁਤਾਬਕ ਹਮਲਾਵਰ 6 ਤੋਂ 7 ਸਨ। ਵਿਸ਼ਾਲ ਨਸ਼ਾ ਤਸਕਰੀ ਵਿਚ ਵੀ ਸ਼ਾਮਲ ਰਿਹਾ। ਇਸ ਗੈਂਗਵਾਰ ਮਗਰੋਂ ਪੁਲਸ ਹਰਕਤ ਵਿਚ ਆ ਗਈ। ਚਿੰਤਾਜਨਕ ਗੱਲ ਇਹ ਹੈ ਕਿ ਕੈਨੇਡਾ ਵਿਚ ਬਹੁਤ ਸਾਰੇ ਗੈਂਗਸਟਰ ਸਰਗਰਮ ਹਨ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਵੱਡਾ ਖਤਰਾ ਬਣ ਸਕਦੇ ਹਨ। ਇਸ ਲਈ ਪੰਜਾਬ ਪੁਲਸ ਵੀ ਹਰਕਤ ਵਿਚ ਆ ਗਈ ਹੈ ਅਤੇ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ।

ਪ੍ਰਸਿੱਧ ਪੱਤਰਕਾਰ ਕਿਮ ਬੋਲਨ ਨੇ ਦੱਸਿਆ ਹੈ ਕਿ ਆਈ ਐਚ ਆਈ ਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈਕਿ ਯੂਨੀਵਰਸਿਟੀ ਗੋਲਡ ਕਲੱਬ ਵਿਚ ਹੋਏ ਕਤਲ ਵਿਚ ਵਿਸ਼ਾਲ ਵਾਲੀਆ ਦੀ ਮੌਤ ਹੋਈ ਹੈ ਜੋ ਯੂ ਐਨ ਗੈਂਗ ਨਾਲ ਜੁੜਿਆ ਸੀ।