ਚੰਨੀ ਦੇ CM ਦੀ ਕੁਰਸੀ ਤੇ ਬੈਠਣ ਸਾਰ ਜਾਖੜ ਨੇ ਦਿੱਤਾ ਅਸਤੀਫ਼ਾ

280

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਪਾਸੇ ਅੱਜ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਜਪੋਸ਼ੀ ਦੇ ਸਮਾਗਮ ਚੱਲ ਰਹੇ ਸਨ ਤਾਂ ਦੂਜੇ ਪਾਸੇ ਅਜੈ ਵੀਰ ਜਾਖੜ ਵਲੋਂ ਅਸਤੀਫਾ ਦੇ ਦਿੱਤਾ ਹੈ ਦੱਸ ਦੇਈਏ ਕਿ ਅਜੈ ਵੀਰ ਜਾਖੜ ਸੁਨੀਲ ਜਾਖੜ ਦੇ ਰਿਸ਼ਤੇ ਵਿੱਚ ਭਤੀਜੇ ਲੱਗਦੇ ਹਨ ਉਹਨਾਂ ਨੇ ਅਸਤੀਫਾ ਦਿੱਤਾ ਹੈ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਫਿਲਹਾਲ

ਅਸਤੀਫਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦਿੱਤਾ ਸੀ ਤਾਂ ਉਨ੍ਹਾਂ ਦੇ ਨੇੜਲੇ ਅਧਿਕਾਰੀਆਂ ਨੇ ਅਸਤੀਫ਼ੇ ਸੌਂਪ ਦਿੱਤੇ ਸਨ ਤੇ ਹੁਣ ਅਜੈਵੀਰ ਜਾਖੜ ਦਾ ਅਸਤੀਫ਼ਾ ਸਾਹਮਣੇ ਆਇਆ ਹੈ ਇੱਥੇ ਇਹ ਵੀ ਦੱਸ ਦੇਈਏ ਕਿ ਅਜੈਵੀਰ ਜਾਖੜ ਦੇ ਪਿਤਾ ਸੀ ਕਿ ਜੋ ਸੱਜਣ ਕੁਮਾਰ ਜਾਖੜ ਉਹ ਵੀ ਪਹਿਲਾਂ ਪੰਜਾਬ ਦੇ ਮੰਤਰੀ ਰਹੇ ਹਨ ਸਾਬਕਾ ਮੰਤਰੀ ਰਹੇ ਹਨ ਤੇ ਹੁਣ ਅੱਜ ਅਜੈਵੀਰ ਜਾਖੜ ਨੇ ਅਚਾਨਕ ਆਪਣਾ ਅਸਤੀਫ਼ਾ ਦੇ ਦਿੱਤਾ ਹੈ

ਉਹ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਸਨ ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਇੱਥੇ ਵੀ ਦੱਸਦੀ ਕਿ ਹਾਈ ਕਮਾਨ ਵੱਲੋਂ ਅੱਜ ਦਾ ਦਿਨ ਮੁਕੱਰਰ ਕੀਤਾ ਗਿਆ ਸੀ ਅੱਜ ਦਾ ਦਿਨ ਤਾਜਪੋਸ਼ੀ ਵਾਸਤੇ ਰੱਖਿਆ ਗਿਆ ਸੀ ਤਾਜਪੋਸ਼ੀ ਹੋਈ ਅੱਜ ਨਵੇਂ ਮੁੱਖ ਮੰਤਰੀ ਦੀ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਬਣੇ ਹਨ ਤੇ ਨਾਲ ਹੀ 2 ਉਪ ਮੁੱਖ ਮੰਤਰੀ ਵੀ ਪੰਜਾਬ ਨੂੰ ਮਿਲੇ ਹਨ ਜਿਨ੍ਹਾਂ ਦੇ ਵਿੱਚ ਓ ਪੀ ਸੋਨੀ ਦਾ ਨਾਮ ਏ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਅੱਜ ਸਹੁੰ ਚੁੱਕੀ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ