PR ਮਿਲਦਿਆਂ ਹੀ ਮੁਕਰ ਗਈ ਕੈਨੇਡਾ ਭੇਜੀ ਪਤਨੀ

480

PR ਮਿਲਦਿਆਂ ਹੀ ਮੁਕਰ ਗਈ ਕੈਨੇਡਾ ਭੇਜੀ ਪਤਨੀ, ਗੱਲਬਾਤ ਵੀ ਹੋਈ ਬੰਦ, ਖਰਚੇ ਸੀ 16 ਲੱਖ

ਪੰਜਾਬ ਦੇ ਨੌਜਵਾਨਾਂ ‘ਚ ਇਸ ਸਮੇਂ ਵਿਦੇਸ਼ ਜਾਣ ਦੀ ਹੌੜ ਜਿਹੀ ਲੱਗੀ ਹੋਈ ਹੈ। ਵਿਦੇਸ਼ ਜਾਣ ਦੀ ਚਾਹ ‘ਚ ਉਹ ਇਸ ਸਮੇਂ ਹਰ ਤਰੀਕਾ ਅਪਣਾ ਰਹੇ ਹਨ ਉਹ ਭਾਵੇਂ ਵਿਆਹ ਕਰਵਾ ਪਤਨੀ ਨੂੰ ਸਟੱਡੀ ਬੇਸ ‘ਤੇ ਬਾਹਰ ਭੇਜਣਾ ਹੋਵੇ ਜਾਂ ਫਿਰ 2 ਨੰਬਰ ‘ਚ ਬਾਹਰ ਜਾਣਾ

ਪੰਜਾਬ ਦੇ ਨੌਜਵਾਨਾਂ ‘ਚ ਇਸ ਸਮੇਂ ਵਿਦੇਸ਼ ਜਾਣ ਦੀ ਹੌੜ ਜਿਹੀ ਲੱਗੀ ਹੋਈ ਹੈ। ਵਿਦੇਸ਼ ਜਾਣ ਦੀ ਚਾਹ ‘ਚ ਉਹ ਇਸ ਸਮੇਂ ਹਰ ਤਰੀਕਾ ਅਪਣਾ ਰਹੇ ਹਨ ਉਹ ਭਾਵੇਂ ਵਿਆਹ ਕਰਵਾ ਪਤਨੀ ਨੂੰ ਸਟੱਡੀ ਬੇਸ ‘ਤੇ ਬਾਹਰ ਭੇਜਣਾ ਹੋਵੇ ਜਾਂ ਫਿਰ 2 ਨੰਬਰ ‘ਚ ਬਾਹਰ ਜਾਣਾ। ਇਸੇ ਕਾਰਨ ਉਹ ਕਈ ਵਾਰ ਤਾਂ ਏਜੰਟਾਂ ਵੱਲੋਂ ਠੱਗੀ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਧੋਖਾ ਸਹਿਣਾ ਪੈਂਦਾ ਹੈ। ਅਜਿਹਾ ਹੀ ਇਕ ਕੇਸ ਇਕ ਵਾਰ ਫਿਰ ਪਟਿਆਲਾ ਦੇ ਘਨੌਰ ਜ਼ਿਲ੍ਹੇ ਤੋਂ ਦੇਖਣ ਨੂੰ ਮਿਲਿਆ ਹੈ ਜਿਥੇ ਕਿ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਪਤਨੀ ਪੀ. ਆਰ. ਹੋਣ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਮੁਕਰ ਗਈ।

ਜਿਸ ਦੇ ਚੱਲਦਿਆਂ ਘਨੌਰ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਰਾਣਾ ਖੁਰਦ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਪੂਰੀ ਇਨਵੈਸਟੀਗੇਸ਼ਨ ਕਰਕੇ ਕੈਨੇਡਾ ਗਈ ਕੁੜੀ, ਉਸਦੇ ਮਾਪਿਆਂ ਸਮੇਤ ਚਾਰ ਲੋਕਾਂ ਖ਼ਿਲਾਫ ਐਫ.ਆਈ.ਆਰ ਦਰਜ ਕਰ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਦਸੰਬਰ 2018 ਨੂੰ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਅਕਵਿੰਦਰ ਕੌਰ ਨਾਲ ਕੀਤਾ ਸੀ। ਅਕਵਿੰਦਰ ਕੌਰ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਵੱਲੋਂ ਲਾਏ ਗਏ ਸਨ।

ਇਸ ਤੋਂ ਬਿਨਾਂ ਹੋਰ ਪੈਸੇ ਵੀ ਜਾਣ ਸਮੇਂ ਦਿੱਤੇ ਗਏ ਸਨ ਪਰ ਕੈਨੇਡਾ ਜਾਣ ਤੋਂ ਕੁੱਝ ਸਮਾਂ ਬਾਅਦ ਅਕਵਿੰਦਰ ਕੌਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਬੇਟੇ ਗੁਰਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ।