ਪੰਜਾਬੀ ਗਾਇਕ ‘ਤੇ ਮੁਹਾਲੀ ‘ਚ ਜਾਨਲੇਵਾ ਹਮਲਾ, ਨਿੱਜੀ ਹਸਪਤਾਲ ‘ਚ ਦਾਖਲ

607

ਪੰਜਾਬੀ ਗਾਇਕ ਅਲਫਾਜ਼ ‘ਤੇ ਮੁਹਾਲੀ ‘ਚ ਜਾਨਲੇਵਾ ਹਮਲੇ ਦੀ ਖ਼ਬਰ ਹੈ। ਪਤਾ ਲੱਗਿਆ ਹੈ ਕਿ ਉਸ ਨੂੰ ਮੁਹਾਲੀ ਦੇ ਇਸ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਹਰਸਿਮਰਤ ਸਿੰਘ ਬੱਲ ਅਨੁਸਾਰ, ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਇਹ ਘਟਨਾ ਲਾਂਡਰਾਂ-ਬੰਨੂੜ ਰੋਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲਾਂਡਰਾਂ-ਬੰਨੂੜ ਰੋਡ ਦੇ ਸੜਕ ਕਿਨਾਰੇ ਖੜ੍ਹੀ ਸਿੰਗਰ ਅਲਫਾਜ਼ ਦੀ ਗੱਡੀ ਨੂੰ ਹਮਲਾਵਰਾਂ ਵੱਲੋਂ ਵਾਰ-ਵਾਰ ਗੱਡੀ ਨਾਲ ਦਰੜਿਆ ਗਿਆ।

ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਦੇਖਣ ਨੂੰ ਮਿਲੀ ਹੈ। ਇਹ ਘਟਨਾ ਲਾਂਡਰਾਂ-ਬੰਨੂੜ ਰੋਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲਾਂਡਰਾਂ-ਬੰਨੂੜ ਰੋਡ ਦੇ ਸੜਕ ਕਿਨਾਰੇ ਖੜ੍ਹੀ ਸਿੰਗਰ ਅਲਫਾਜ਼ ਦੀ ਗੱਡੀ ਨੂੰ ਹਮਲਾਵਰਾਂ ਵੱਲੋਂ ਵਾਰ-ਵਾਰ ਗੱਡੀ ਨਾਲ ਦਰੜਿਆ ਗਿਆ। ਜਿਸ ਕਾਰਨ ਅਲਫਾਜ਼ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਵੱਲੋਂ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰਾਂ ਵੱਲੋਂ ਅਲਫਾਜ਼ ਦੀ ਸਿਹਤ ਬਾਰੇ ਹਾਲੇ ਕੋਈ ਅਪਡੇਟ ਦੇਖਣ ਨੂੰ ਨਹੀਂ ਮਿਲੀ ਹੈ।

ਦੱਸ ਦੇਈਏ ਕਿ ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਹਨੀ ਸਿੰਘ ਨੇ ਲਿਖਿਆ ਕਿ ਮੇਰੇ ਭਰਾ ਅਲਫ਼ਾਜ਼ ’ਤੇ ਪਿਛਲੇ ਦਿਨੀਂ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਯੋਜਨਾ ਬਣਾਈ ਹੈ, ਮੈਂ ਉਨ੍ਹਾਂ ਨੂੰ ਜਾਣ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਸਾਰੇ ਉਸ ਲਈ ਅਰਦਾਸ ਕਰੋ।

ਜ਼ਿਕਰਯੋਗ ਹੈ ਕਿ ਗਾਇਕ ਹਨੀ ਸਿੰਘ ਤੇ ਅਲਫ਼ਾਜ਼ ਨੇ ਇਕੱਠਿਆਂ ‘ਹਾਏ ਮੇਰਾ’ ਦਿਲ ਗੀਤ ਗਾਇਆ, ਜੋ ਕਾਫ਼ੀ ਮਕਬੂਲ ਹੋਇਆ। ਇਨ੍ਹਾਂ ਦੋਵਾਂ ਨੇ ਹੋਰ ਵੀ ਕਈ ਮਸ਼ਹੂਰ ਗਾਣੇ ਇਕੱਠਿਆਂ ਗਾਏ।

ਗਾਇਕ ਅਲਫਾਜ਼ ‘ਤੇ ਹੋਇਆ ਜਾਨਲੇਵਾ ਹਮਲਾ, ਹਨੀ ਸਿੰਘ ਨੇ ਹਮਲਾਵਰਾਂ ਨੂੰ ਦੇ ਦਿੱਤੀ ਇਹ ਚੇਤਾਵਨੀ

ਪੰਜਾਬੀ ਗਾਇਕ ਅਲਫ਼ਾਜ਼ ‘ਤੇ ਜਾਨਲੇਵਾ ਹਮਲਾ,ਸ਼ਖਸ ਨੇ ਗੱਡੀ ਚੜ੍ਹਾਈ,ਬੁਰੀ ਤਰ੍ਹਾਂ ਕੀਤਾ ਜ਼ਖਮੀ,ਹਸਪਤਾਲ ‘ਚ ਭਰਤੀ ਦੇਖੋ ਪੂਰੀ ਖਬਰ