ਲਾਡੀ ਚਾਹਲ ਨੇ ਸ਼ੈਰੀ ਮਾਨ ਨੂੰ ਕਿਹਾ

951

Laddi Chahal On Parmish-Sharry: ਲਾਡੀ ਚਾਹਲ ਨੇ ਸ਼ੈਰੀ ਮਾਨ ਨੂੰ ਕਿਹਾ- ਲੰਡਰ ਕੁੱਤੇ ਵਾਂਗ ਅਜੇ ਵੀ ਮਾਰਦਾ ਭਕਾਈ

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਅਤੇ ਪਰਮੀਸ਼ ਵਰਮਾ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਹਾਲੇ ਤੱਕ ਦੋਵਾਂ ਵਿਚਕਾਰ ਕੋਈ ਸੁਲਾਹ ਨਹੀਂ ਹੋਈ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਲੜਾਈ ਵਿੱਚ ਹੁਣ ਲਾਡੀ ਚਾਹਲ (Laddi Chahal) ਵੀ ਕੁੱਦ ਗਏ ਹਨ ਅਤੇ ਉਨ੍ਹਾਂ ਨੇ ਸ਼ੈਰੀ ਮਾਨ ਨੂੰ ਖਰੀਆਂ ਖੋਟੀਆਂ ਗੱਲਾਂ ਸੁਣਾਈਆਂ ਹਨ।

ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ (Sharry Mann) ਅਤੇ ਪਰਮੀਸ਼ ਵਰਮਾ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਹਾਲੇ ਤੱਕ ਦੋਵਾਂ ਵਿਚਕਾਰ ਕੋਈ ਸੁਲਾਹ ਨਹੀਂ ਹੋਈ ਹੈ। ਹਾਲਾਂਕਿ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਸ ਲੜਾਈ

ਵਿੱਚ ਹੁਣ ਲਾਡੀ ਚਾਹਲ (Laddi Chahal) ਵੀ ਕੁੱਦ ਗਏ ਹਨ ਅਤੇ ਉਨ੍ਹਾਂ ਨੇ ਸ਼ੈਰੀ ਮਾਨ ਨੂੰ ਖਰੀਆਂ ਖੋਟੀਆਂ ਗੱਲਾਂ ਸੁਣਾਈਆਂ ਹਨ। ਤੁਸੀ ਵੀ ਦੇਖੋ ਕੀ ਕਿਹਾ….

ਜਾਣਕਾਰੀ ਲਈ ਦੱਸ ਦਈਏ ਕਿ ਲਾਡੀ ਚਾਹਲ ਇੱਕ ਪੰਜਾਬੀ ਗੀਤਕਾਰ, ਸੰਗੀਤਕਾਰ, ਅਤੇ ਗਾਇਕ ਹੈ। ਜਿਸਦਾ ਪੰਜਾਬੀ ਇੰਡਸਟਰੀ ਵਿੱਚ ਨਾਂ ਕਾਫੀ ਮਸ਼ਹੂਰ ਹੈ। ਉਸਨੇ ਸਿੰਘਮ, ਦਿਲ ਦੀਆਂ ਗੱਲਾਂ, ਜਿੰਦੇ ਮੇਰੀਏ, ਅਤੇ ਚਲ ਮੇਰਾ ਪੁੱਤ 2 ਵਰਗੀਆਂ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਹਨ। ਲਾਡੀ ਨੇ ਦਿਲਜੀਤ ਦੋਸਾਂਝ ਦੀ ਐਲਬਮ G.O.A.T ਲਈ ਦੋ ਗੀਤ ਲਿਖੇ ਹਨ। ਲਾਡੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਪੋਸਟ ਕਰਦੇ ਹੋਏ ਸ਼ੈਰੀ ਮਾਨ ਨੂੰ ਤਿੱਖਿਆਂ ਗੱਲਾਂ ਸੁਣਾਈਆਂ।

ਪਰਮੀਸ਼-ਸ਼ੈਰੀ ਦਾ ਇੰਝ ਸ਼ੁਰੂ ਹੋਇਆ ਸੀ ਵਿਵਾਦ -ਕਾਬਿਲੇਗੌਰ ਹੈ ਕਿ ਗਾਇਕ ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਸ ਸਮਾਗਮ ਤੋਂ ਬਾਅਦ ਸ਼ੈਰੀ ਨੇ ਲਾਈਵ ਵੀਡੀਓ ਕੀਤੀ ਅਤੇ ਉੱਥੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਪਰਮੀਸ਼ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਥੋਂ ਦੇ ਲੋਕਾਂ ਨੇ ਮੇਰਾ ਫ਼ੋਨ ਲੈ ਲਿਆ, ਮੈਂ ਇੱਕ ਵੀ ਫ਼ੋਟੋ ਨਹੀਂ ਖਿੱਚੀ ਤੇ ਬੇਨਤੀ ਕੀਤੀ। ਉਸ ਨੇ ਅੱਗੇ ਕਿਹਾ ਕਿ ਮੈਂ ਉਸ ਦੇ ਵਿਆਹ ਵਿਚ ਸ਼ਰਾਬ ਪੀਤੀ, ਜੇਕਰ ਮੈਂ ਸ਼ਰਾਬ ਪੀਤੀ ਹੁੰਦੀ ਤਾਂ ਉਸ ਦਾ ਬਿੱਲ ਵੀ ਬਣ ਜਾਂਦਾ। ਵਾਹ ਵਾਹ, ਮੈਂ ਸੋਚਿਆ ਮੇਰਾ ਦੋਸਤ ਪਰਮੀਸ਼ ਦਾ ਵਿਆਹ ਹੈ, ਮੈਂ ਖੁਸ਼ ਸੀ ਪਰ ਹੁਣ ਕੋਈ ਦੋਸਤ ਨਹੀਂ ਹੈ, ਸਾਰੇ ਝੂਠੇ ਹਨ।

ਹਾਲਾਂਕਿ ਇਸ ਗੱਲ ਨੂੰ ਕਾਫੀ ਸਮਾਂ ਬੀਤ ਗਿਆ ਹੈ। ਉਸਦੇ ਬਾਵਜੂਦ ਵੀ ਸ਼ੈਰੀ ਮਾਨ ਸ਼ਰਾਬ ਦੇ ਨਸ਼ੇ ਵਿੱਚ ਕਿਤੇ-ਨਾ-ਕਿਤੇ ਪਰਮੀਸ਼ ਨੂੰ ਕੋਈ ਨਾ ਕੋਈ ਗੱਲ ਸੁਣਾ ਹੀ ਦਿੰਦੇ ਹਨ।

ਟੱਲੀ ਹੋਏ ਸ਼ੈਰੀ ਮਾਨ ਨੇ ਕਿਹਾ ਮੇਰਾ ਗੁਰੂ ਉਸ਼ੋ #SharryMaan #PunjabiSinger #CMBhagwantMann #Brother #India #ParmishVerma ਗਲਤ ਬੋਲਦੇ ਹੋਏ ਨੇ ਕਿਹਾ ਹੋਰ ਕਿਸੇ ਗੁਰੂ ਵਿਚ ਇੰਨੀ ਤਾਕਤ ਨਹੀਂ…