ਧਮਕ ਬੇਸ ਵਾਲਾ ਮੁੱਖ ਮੰਤਰੀ ਅੱਜ ਦਿਹਾੜੀਆਂ ਕਰਨ ਲਈ ਮਜ਼ਬੂਰ

908

ਸੋਸ਼ਲ ਮੀਡੀਆ ‘ਤੇ ਧੱਕ ਪਾਉਣ ਵਾਲਾ ਮੁੱਖ ਮੰਤਰੀ ਅੱਜ ਦਿਹਾੜੀਆਂ ਕਰਨ ਲਈ ਮਜ਼ਬੂਰ ..ਜਦੋਂ ਮੁੱਖ ਮੰਤਰੀ ਦੀ ਚੜਤ ਸੀ ਉਦੋਂ ਅਖਬਾਰਾਂ ਇਦਾ ਲਿਖਦੀਆਂ ਹੁੰਦੀਆ ਸਨ….ਜਰਾ ਪੜਕੇ

ਮੁੱਖ ਮੰਤਰੀ ਤੇ ਸੋਨੀ ਮਾਨ ਲੈ ਕੇ ਆ ਰਹੇ ਨੇ ਧਾਰਮਿਕ ਗੀਤ, ਦੇਖੋ ਵੀਡੀਓ : ਧਰਮਪ੍ਰੀਤ ਉਰਫ ਮੁੱਖ ਮੰਤਰੀ ਜਿਹੜਾ ਧਮਕ ਬੇਸ ਨਾਲ ਵੀ ਕਾਫੀ ਮਸ਼ਹੂਰ ਹੋ ਚੁੱਕਿਆ ਹੈ। ਮੁੱਖ ਮੰਤਰੀ ਦੇ ਹੁਣ ਤੱਕ ਦੋ ਗਾਣੇ ਆ ਚੁੱਕੇ ਹਨ ਅਤੇ ਦੋਨੋ ਹੀ ਕਾਫੀ ਹਿੱਟ ਰਹੇ ਹਨ। ਹਾਲ ‘ਚ ਸੋਨੀ ਮਾਨ ਨਾਲ ਆਇਆ ਮੁੱਖ ਮੰਤਰੀ ਦਾ ਗੀਤ ‘ਡੇਵਿਲ’ ਵੀ ਯੂ ਟਿਊਬ ‘ਤੇ ਟਰੈਂਡਿੰਗ ਲਿਸਟ ‘ਚ ਛਾਇਆ ਰਿਹਾ ਹੈ। ਡੇਵਿਲ ਗਾਣੇ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਉੱਥੇ ਹੀ ਹੁਣ ਮੁੱਖ ਮੰਤਰੀ ਅਤੇ ਗਾਇਕਾ ਸੋਨੀ ਮਾਨ ਜਲਦ ਹੀ ਇੱਕ ਧਾਰਮਿਕ ਗੀਤ ਲੈ ਕੇ ਆਰ ਰਹੇ ਹਨ। ਜਿਸ ਦਾ ਨਾਮ ਹੈ ‘ਖਾਲਸੇ ਦੀਆਂ ਕਾਰ’। ਇਸ ਬਾਰੇ ਜਾਣਕਾਰ ਮੁੱਖ ਮੰਤਰੀ ਨੇ ਸ਼ੋਸ਼ਲ ਮੀਡੀਆ ‘ਤੇ ਸੋਨੀ ਮਾਨ ਨਾਲ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ।

ਖਾਲਸੇ ਦਾ ਕਾਰ ਧਾਰਮਿਕ ਗੀਤ ਦੇ ਬੋਲ ਨਾਮਵਰ ਗੀਤਕਾਰ ਗਰਾਇਆ ਤੇਰਾ ਦੇ ਹਨ ਜਿੰਨ੍ਹਾਂ ਨੇ ‘ਸੰਤਾ ਦੀ ਤਸਵੀਰ’ ਅਤੇ ‘ਕਮਾਊ ਪੁੱਤ’ ਵਰਗੇ ਕਈ ਹਿੱਟ ਗਾਣੇ ਲਿਖੇ ਹਨ। ਗਰਾਇਆ ਹੋਰਾਂ ਨੇ ਵੀ ਮੁੱਖ ਮੰਤਰੀ ਨਾਲ ਤਸਵੀਰ ਸ਼ੇਅਰ ਕਰਕੇ ਗਾਣੇ ਬਾਰੇ ਜਾਣਕਾਰੀ ਦਿੱਤੀ ਹੈ।ਸ਼ੋਸ਼ਲ ਮੀਡੀਆ ਦੇ ਰਾਹੀਂ ਸਟਾਰ ਬਣੇ ਮੁੱਖ ਮੰਤਰੀ ਅਤੇ ਸੋਨੀਆ ਮਾਨ ਦੀ ਜੋੜੀ ਨੂੰ ਪ੍ਰਸ਼ੰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ।

ਮੁੱਖ ਮੰਤਰੀ ਦੀ ਹਰ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਸ ਦੇ ਗਾਣੇ ਡੇਵਿਲ ਨੂੰ ਯੂ ਟਿਊਬ ‘ਤੇ 9.6 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਹਨ। ਦੇਖਣਾ ਹੋਵੇਗਾ ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਧਾਰਮਿਕ ਗਾਣੇ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।