ਕੈਨੇਡਾ ‘ਚ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਏ ਪੰਜਾਬੀ ਵਿਦਿਆਰਥੀ ਜਿਸ ਨੂੰ ਬ੍ਰੇਨ ਡੈੱਡ ਐਲਾਨਿਆ ਗਿਆ ਸੀ ਦੀ ਮੌਤ

619

ਕੈਨੇਡਾ ‘ਚ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਏ ਪੰਜਾਬੀ ਵਿਦਿਆਰਥੀ ਜਿਸ ਨੂੰ ਬ੍ਰੇਨ ਡੈੱਡ ਐਲਾਨਿਆ ਗਿਆ ਸੀ ਦੀ ਹਸਪਤਾਲ ਵਿਚ ਮੌਤ ਦੀ ਖਬਰ ਆ ਰਹੀ ਹੈ

ਲੰਘੇ ਦਿਨੀਂ ਮਿਲਟਨ ੳਨਟਾਰੀਉ ਵਿਖੇ ਬਲੈਕ ਭਾਈਚਾਰੇ ਨਾਲ ਸਬੰਧਤ ਹਮਲਾਵਰ ਵੱਲੋ ਕੀਤੀ ਗੋਲੀਬਾਰੀ ਚ ਆਟੋ ਬਾਡੀ ਸ਼ਾਪ ਚ ਕੰਮ ਕਰਦਾ ਅੰਤਰ-ਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ (28) ਗੰਭੀਰ ਜ਼ਖਮੀ ਹੋ ਗਿਆ ਸੀ , ਉਸਦੀ ਹੈਮਿਲਟਨ ਜਨਰਲ ਹਸਪਤਾਲ ਚ ਮੌਤ ਹੋ ਗਈ ਹੈ ਜਿਸਦੀ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਹੈ । ਨੌਜਵਾਨ ਸਤਵਿੰਦਰ ਸਿੰਘ ਕੈਨੇਸਟੋਗਾ ਕਾਲਜ਼ ਦਾ ਵਿਦਿਆਰਥੀ ਸੀ ਤੇ ਮਿਲਟਨ ਦੇ MK ਆਟੋ ਰਿਪੇਅਰ ਤੇ ਪਾਰਟ ਟਾਈਮ ਕੰਮ ਕਰਦਾ ਸੀ ਜਦੋ ਉਹ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

ਜਾਣਕਾਰੀ ਮੁਤਾਬਕ ਕੇਨੈਡਾ ਦੇ ਕੋਨੇਸਟੋਗਾ ਕਾਲਜ ‘ਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਸਤਵਿੰਦਰ ਸਿੰਘ “ਪ੍ਰਿੰਸ”(28) ਜੋ ਕਿ ਮਿਲਟਨ ਦੇ ਆਟੋ ਬਾਡੀ ਸਾ਼ਪ ਰਿਪੇਅਰ ਤੇ ਕੰਮ ਕਰਦਾ ਸੀ ਦੇ ਬੀਤੇ ਸੋਮਵਾਰ ਹੋਈ ਸ਼ੂਟਿੰਗ ਵਾਰਦਾਤ ਵਿੱਚ ਗੰਭੀਰ ਜ਼ਖ਼ਮੀ ਹੋਣ ਤੇ ਡਾਕਟਰਾਂ ਨੇ “ਬ੍ਰੇਨ ਡੈੱਡ” ਕੀਤਾ ਘੋਸ਼ਿਤ ।

ਬੀਤੇ ਦਿਨੀਂ ਕੈਨੇਡਾ ਦੇ ਓਨਟਾਰੀਓ ਅਤੇ ਮਿਲਟਨ ਵਿਖੇ ਕਾਲੇ ਮੂਲ ਦੇ ਇਕ ਹਮਲਾਵਰ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਉਸ ਨੇ ਐੱਮ.ਕੇ. ਆਟੋ ਬਾਡੀ ਸ਼ਾਪ ਮਿਲਟਨ ਦਾ ਮਾਲਕ ਸ਼ਕੀਲ ਅਸਰਫ ਤੇ ਇਕ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ ਐਡਿਰਊ ਹਾਂਗ (48) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਡੀ ਸ਼ਾਪ ‘ਚ ਮਾਰੇ ਗਏ ਮਾਲਕ ਸ਼ਕੀਲ ਅਸਰਫ ਦੀ ਵਰਕਸ਼ਾਪ ‘ਚ ਕੰਮ ਕਰਦੇ 2 ਹੋਰ ਲੋਕਾਂ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਗਿਆ ਸੀ। ਵਰਕਸ਼ਾਪ ਵਿੱਚ ਪਾਰਟ ਟਾਈਮ ਕੰਮ ਕਰਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ, ਜਿਸ ਦਾ ਨਾਂ ਸਤਵਿੰਦਰ ਸਿੰਘ ਪ੍ਰਿੰਸ (28) ਹੈ, ਦੀ ਹਾਲਤ ਅਤਿ-ਨਾਜ਼ੁਕ ਬਣੀ ਹੋਈ ਸੀ।

ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੇ ਸਰੀਰ ਦੇ ਅੰਗ ਕੰਮ ਨਹੀਂ ਕਰ ਰਹੇ ਅਤੇ ਉਸ ਦਾ ਬ੍ਰੇਨ ਡੈੱਡ ਐਲਾਨਿਆ ਗਿਆ । ਇਸ ਗੋਲੀਕਾਂਡ ‘ਚ ਹਮਲਾਵਰ ਵੱਲੋਂ ਆਟੋ ਬਾਡੀ ਸ਼ਾਪ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਾਲੇ ਮੂਲ ਦੇ ਸਿਰਫਿਰੇ ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ ਦਾ ਵੀ ਕਤਲ ਕੀਤਾ ਸੀ। ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਕੈਨੇਸਟੋਗਾ ਕਾਲਜ ਦਾ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਆਟੋ ਬਾਡੀ ਸ਼ਾਪ ‘ਚ ਕੰਮ ਕਰਦਾ ਸੀ, ਜੋ ਅੱਜ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਦੱਸਣਯੋਗ ਹੈ ਕਿ ਮਾਰੇ ਗਏ ਲੋਕਾਂ ਦਾ ਕਾਤਲ ਹਮਲਾਵਰ ਜਿਸ ਦੀ ਪਛਾਣ ਸ਼ਾਨ ਪੈਂਟਰੀ (40) ਸੀ, ਬਾਅਦ ‘ਚ ਪੁਲਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ।