ਯੂਨੀਵਰਸਿਟੀ ‘ਚ 60 ਵਿਦਿਆਰਥਣਾਂ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਇੱਕ ਕੁੜੀ ਨੂੰ ਲਿਆ ਹਿਰਾਸਤ ‘ਚ

1327

ਮੋਹਾਲੀ ‘ਚ ਇੱਕ ਨਿੱਜੀ ਯੂਨੀਵਰਸਿਟੀ ‘ਚ ਪੜ੍ਹਨ ਵਾਲੀਆਂ 60 ਵਿਦਿਆਰਥਣਾਂ ਦਾ ਨਹਾਉਂਦੇ ਸਮੇਂ ਵੀਡੀਓ ਹੋਇਆ।ਇਸ ਘਟਨਾ ਤੋਂ ਬਾਅਦ 8 ਵਿਦਿਆਰਥਣਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਇਨਾਂ੍ਹ ‘ਚ ਇੱਕ ਦੀ ਹਾਲਤ ਨਾਜ਼ੁਕ ਹੈ।ਇਹ ਵੀਡੀਓ ਸਾਥਣ ਵਿਦਿਆਰਥਣ ਨੇ ਹੀ ਬਣਾਇਆ ਸੀ ਤੇ ਉਸਨੇ ਸ਼ਿਮਲਾ ‘ਚ ਆਪਣੇ ਇੱਕ ਦੋਸਤ ਨੂੰ ਭੇਜਿਆ ਸੀ।ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤਾ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ‘ਚ ਸ਼ਨੀਵਾਰ ਐਤਵਾਰ ਦੀ ਰਾਤ ਵੱਡਾ ਹੰਗਾਮਾ ਹੋਇਆ, ਜੋ ਹੁਣ ਤਕ ਜਾਰੀ ਹੈ।ਵਿਦਿਆਰਥਣਾਂ ਤੇ ਉਸਦੇ ਪਰਿਵਾਰਕ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਉਸ ਲੜਕੇ ਦੀ ਤਲਾਸ਼ ‘ਚ ਪੁਲਿਸ ਦੀ ਟੀਮ ਸ਼ਿਮਲਾ ਭੇਜੀ ਗਈ ਹੈ, ਜਿਸ ਨੇ ਵੀਡੀਓ ਸੋਸ਼ਲ ਮੀਡੀਆ ‘ਤੇ ਪਾਇਆ ।ਯੂਨੀਵਰਸਿਟੀ ‘ਚ ਵਿਦਿਆਰਥਣਾਂ ਤੇ ਪਰਿਵਾਰਕ ਮੈਂਬਰਾਂ ਦੀ ਭਾਰੀ ਭੀੜ ਹੈ।ਵਿਦਿਆਰਥਣਾਂ ਇਨਸਾਫ ਦੀ ਮੰਗ ਕਰ ਰਹੀਆਂ ਹਨ।
ਵੀਡੀਓ ਬਾਰੇ ਜਾਣਕਾਰੀ ਕਿਵੇਂ ਹੋਈ

ਦੱਸ ਦੇਈਏ ਕਿ ਜਿਨ੍ਹਾਂ ਵਿਦਿਆਰਥਣਾਂ ਦੇ ਵੀਡੀਓ ਵਾਇਰਲ ਹੋਏ ਤੇ ਜਿਸ ਨੇ ਵਾਇਰਲ ਕੀਤੇ, ਉਹ ਸਾਰੀਆਂ ਐਮਬੀਏ ਦੀਆਂ ਵਿਦਿਆਰਥਣਾਂ ਹਨ।ਦੋਸ਼ੀ ਵਿਦਿਆਰਥਣਾਂ ਲੰਬੇ ਸਮੇਂ ਤੋਂ ਵੀਡੀਓ ਬਣਾ ਰਹੀ ਸੀ ਤੇ ਆਪਣੇ ਦੋਸਤ ਨੂੰ ਭੇਜ ਰਹੀ ਸੀ।ਉਸਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ।ਇਕ ਵਿਦਿਆਰਥਣ ਨੇ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਦੇਖਿਆ ਤੇ ਉਸਦੇ ਬਾਅਦ ਹੰਗਾਮਾ ਹੋਇਆ।

ਆਰੋਪੀ ਵਿਦਿਆਰਥਣ ਦਾ ਕੀ ਕਹਿਣਾ: ਜਦੋਂ ਹਾਸਪਲ ਵਾਰਡਨ ਨੇ ਆਰੋਪੀ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਇਕ ਲੜਕੇ ਨੂੰ ਇਹ ਵੀਡੀਓ ਭੇਜੇ ਹਨ।ਵਿਦਿਆਰਥਣ ਨੇ ਕਿਹਾ ਕਿ ਉਹ ਉਸ ਲੜਕੇ ਨੂੰ ਨਹੀਂ ਜਾਣਦੀ ਹੈ।ਵਾਰਡਨ ਨੇ ਕਈ ਵਾਰ ਪੁੱਛਣ ‘ਤੇ ਵੀ ਲੜਕੀ ਨੇ ਨਹੀਂ ਦੱਸਿਆ ਕਿ

ਉਸਦਾ ਉਸ ਲੜਕੇ ਨਾਲ ਕੀ ਰਿਸ਼ਤਾ ਹੈ ਤੇ ਉਹ ਕੌਣ ਹੈ।ਉਸ ਤੋਂ ਪੁੱਛਿਆ ਗਿਆ ਕਿ ਕਦੋਂ ਤੋਂ ਵੀਡੀਓ ਬਣਾ ਰਹੀ ਹੈ, ਉਸਦਾ ਵੀ ਜਵਾਬ ਵਿਦਿਆਰਥਣ ਨੇ ਨਹੀਂ ਦਿੱਤਾ।ਉਹ ਵਾਰ ਵਾਰ ਕਹਿੰਦੀ ਰਹੀ ਕਿ ਗਲਤੀ ਹੋਈ ਤੇ ਅੱਗੇ ਤੋਂ ਅਜਿਹਾ ਨਹੀਂ ਕਰਾਂਗੀ।