ਸਰੀ ਵਿੱਚ ਇਕ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰਨ ਵਾਲੇ 40 ਪੰਜਾਬੀ ਨੌਜਵਾਨ ਕਸੂਤੇ ਫਸ ਗਏ ਹਨ। ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ। ਕੈਨੇਡੀਅਨ ਪੁਲੀਸ ਕਾਂਸਟੇਬਲ ਸਰਬਜੀਤ ਸੰਘਾ ਦਾ ਕਹਿਣਾ ਹੈ ਕਿ ਇਹ ਨੌਜਵਾਨ ਦੀ ਟੋਲ ਸੜਕ ’ਤੇ ਹੁੱਲੜਬਾਜ਼ੀ ਕਰ ਰਹੇ ਸੀ।ਸਰੀ ਵਿੱਚ ਇਕ ਪੁਲੀਸ ਅਧਿਕਾਰੀ ਨੂੰ ਡਿਊਟੀ ਦੌਰਾਨ ਘੇਰਨ ਵਾਲੇ 40 ਪੰਜਾਬੀ ਨੌਜਵਾਨ ਕਸੂਤੇ ਫਸ ਗਏ ਹਨ। ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਇਕ ਕਾਰ ਨੂੰ ਉਸ ਸਮੇਂ ਰੋਕਿਆ ਗਿਆ ਜਦੋਂ ਉਸ ਵਿੱਚ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੇਨਿਊ ਦੇ ਆਲੇ ਦੁਆਲੇ ਤਿੰਨ ਘੰਟੇ ਤੱਕ ਉੱਚੀ ਆਵਾਜ਼ ਵਿੱਚ ਡੈੱਕ ਵਜਾਇਆ ਜਾ ਰਿਹਾ ਸੀ। ਪੁਲੀਸ ਅਧਿਕਾਰੀ ਨੇ ਕਾਰ ’ਚ ਡੈੱਕ ਵਜਾਉਤ ਤੋਂ ਰੋਕਣ ਲਈ ਕਿਹਾ ਪਰ ਉਨ੍ਹਾਂ ਨੇ ਪੁਲੀਸ ਦੀ ਇਕ ਨਾ ਮੰਨੀ ਤੇ ਉਲਟਾ ਇਨ੍ਹਾਂ ਨੌਜਵਾਨਾਂ ਨੇ ਪੁਲੀਸ ਅਧਿਕਾਰ ਨੂੰ ਘੇਰ ਲਿਆ ਤੇ ਉਸ ਦੀ ਲਾਹ-ਪਾਹ ਕੀਤੀ।
ਸੰਘਾ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਤੱਤ ਮੁਸੀਬਤ ਪੈਦਾ ਕਰ ਰਹੇ ਹਨ। ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਤੇ ਸੈਲਾਨੀ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਦੇਸ਼ ’ਚੋਂ ਵਾਪਸ ਵੀ ਭੇਜਿਆ ਜਾ ਸਕਦਾ ਹੈ।
ਸਰੀ । ਗੁਰਪ੍ਰੀਤ ਸਿੰਘ ਸਹੋਤਾ । ਚੜ੍ਹਦੀ ਕਲਾ – ਸਰੀ ਦੇ ਸਟਰਾਅਬੇਰੀ ਹਿੱਲ ਇਲਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਨਾਲ ਕੁਝ ਪੰਜਾਬੀ ਨੌਜਵਾਨਾਂ ਦੀ ਤਕਰਾਰ ਬਾਰੇ ਜੋ ਵੀਡੀਓ ਘੁੰਮ ਰਹੀ ਹੈ, ਉਸ ਬਾਰੇ ਸਰੀ ਆਰਸੀਐਮਪੀ ਨੇ ਸਪੱਸ਼ਟ ਕਰਦਿਆਂ ਦੱਸਿਆ ਹੈ ਕਿ ਉਸ ਇਲਾਕੇ ‘ਚ ਕੰਮ ਕਰਦੇ ਇੱਕ ਸਕਿਓਰਟੀ ਗਾਰਡ ਦੀ ਪੁਲਿਸ ਨੂੰ ਸ਼ਿਕਾਇਤ ਵਾਸਤੇ ਕਾਲ ਗਈ ਸੀ ਕਿ ਇੱਕ ਗੱਡੀ ਬੀਤੇ ਤਿੰਨ ਘੰਟਿਆਂ ਤੋਂ ਬਹੁਤ ਉੱਚੀ ਆਵਾਜ਼ ਕਰਦੀ ਹੋਈ, ਇੱਥੇ ਗੇੜੀਆਂ ਕੱਢ ਰਹੀ ਹੈ ਅਤੇ ਇਸ ਨਾਲ ਆਲੇ-ਦੁਆਲੇ ਦੇ ਵਪਾਰ ਤੇ ਗਾਹਕ ਪਰੇਸ਼ਾਨ ਹੋ ਰਹੇ ਹਨ।
ਸ਼ਿਕਾਇਤ ਦੇ ਹੱਲ ਲਈ ਜਦੋਂ ਪੁਲਿਸ ਅਧਿਾਕਰੀ ਉੱਥੇ ਪੁੱਜਿਆ ਤਾਂ ਉਸਨੇ ਦੇਖਿਆ ਕਿ ਇਹ ਗੱਡੀ ਉੱਥੇ ਮੌਜੂਦ ਸੀ ਅਤੇ ਇਸ ਦਾ ਮਫਲਰ (ਸਾਇਲੰਸਰ) ਬਦਲ ਕੇ ਇਸ ਤਰਾਂ ਕਰਵਾਇਆ ਹੋਇਆ ਸੀ ਕਿ ਇਹ ਵਧੇਰੇ ਆਵਾਜ਼ ਕੱਢੇ। ਇਹ ਟਰੈਫਿਕ ਨਿਯਮ ਦੀ ਉਲੰਘਣਾ ਹੈ, ਜਿਸ ਬਦਲੇ ਪੁਲਿਸ ਅਧਿਕਾਰੀ ਵਲੋਂ ਗੱਡੀ ਦੇ ਚਾਲਕ ਨੂੰ ਟਿਕਟ ਦਿੱਤੀ ਗਈ ਅਤੇ ਨਾਲ ਹੀ ”ਨੋਟਿਸ ਆਫ ਆਰਡਰ” ਦਿੱਤਾ ਗਿਆ ਕਿ ਗੱਡੀ ਦਾ ਮਫਲਰ (ਸਾਇਲੰਸਰ) ਸਹੀ ਕਰਵਾ ਕੇ ਮੁੜ ਜਾਂਚ ਕਰਵਾਈ ਜਾਵੇ।
ਉਸਤੋਂ ਬਾਅਦ ਉਸ ਪੁਲਿਸ ਅਧਿਾਕਰੀ ਨਾਲ ਜੋ ਵਿਹਾਰ ਕੀਤਾ ਗਿਆ, ਉਹ ਬਹੁਤਿਆਂ ਨੇ ਵੀਡੀਓ ਵਿੱਚ ਦੇਖ ਲਿਆ ਹੈ। ਪੁਲਿਸ ਮੁਤਾਬਕ ਪੁਲਿਸ ਅਧਿਕਾਰੀ ਨੇ ਕਨੂੰਨ ਮੁਤਾਬਕ ਕੰਮ ਕੀਤਾ ਅਤੇ ਇਸ ਵਿੱਚ ਕਿਸੇ ਵੀ ਤਰਾਂ ਦੇ ਨਸਲਵਾਦ ਦਾ ਕੋਈ ਮਸਲਾ ਹੀ ਨਹੀਂ ਹੈ।
A video has been circulating social media where you can see some young men having a heated interaction with a @SurreyRCMP officer.
The officer declines to identify himself, and instead of deescalating the situation, can be seen driving into a crowd of young men@cbcnewsbc
1/3 pic.twitter.com/cg541WHYwj— Kiran Singh (@vancitysingh) September 12, 2022
ਪੁਲਿਸ ਬੁਲਾਰੀ ਸਰਬਜੀਤ ਕੌਰ ਸੰਘਾ ਨੇ “ਚੜ੍ਹਦੀ ਕਲਾ” ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਅਕਸਰ ਸਾਨੂੰ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਕੁਝ ਹੁੱਲੜਬਾਜ਼ ਸਟਰਾਅਬੇਰੀ ਹਿੱਲ ਇਲਾਕੇ ‘ਚ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਉੱਥੇ ਜਾਣੋਂ ਵੀ ਡਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸ਼ਹਿਰ ਉਨ੍ਹਾਂ ਦਾ ਹੈ, ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਪੁਲਿਸ ਕਾਲ ਕਰਨ, ਤੁਰੰਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਡਰ ਦੇ ਮਾਹੌਲ ਵਿੱਚ ਨਾ ਜਿਓਣ ਅਤੇ ਨਾ ਹੀ ਸਟਰਾਅਬੇਰੀ ਹਿੱਲ ਪਲਾਜ਼ੇ ਵਿੱਚ ਜਾਣਾ ਬੰਦ ਕਰਨ। ਉਲਟਾ ਆਮ ਵਾਂਗ ਉੱਥੇ ਜਾਣ, ਬਿਲਕੁਲ ਵੀ ਨਾ ਘਬਰਾਉਣ।ਇਸ ਘਟਨਾ ‘ਚ ਸ਼ਾਮਲ ਦੂਜੀ ਧਿਰ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।
ਕੈਨੇਡਾ ‘ਚ ਪੰਜਾਬੀ ਸਟੂਡੈਂਟਸ ਦਾ ਪੁਲਿਸ ਅਫ਼ਸਰ ਨਾਲ ਪੰਗਾ! ਇਕੱਠ ਵੇਖ ਮੌਕੇ ਤੋਂ ਭੱਜਿਆ ਪੁਲਿਸ ਵਾਲਾ !
ਕੈਨੇਡਾ ‘ਚ ਸਟੂਡੈਂਟ ਤੇ ਪੁਲਿਸ ਅਫ਼ਸਰ ਹੋਏ ਆਹਮੋ-ਸਾਹਮਣੇ ! ਦੇਖੋ ਕਿਸ ਗੱਲ ਨੂੰ ਲੈਕੇ ਪੈ ਗਿਆ ਰੌਲਾ ?
#Canada #Surrey #PoliceOfficers